ਤੇਜਿੰਦਰ ਪਾਲ ਸਿੰਘ ਤੂਰ ਨੇ ਤੋੜਿਆ ਆਪਣਾ ਨੈਸ਼ਨਲ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

0.18 ਮੀਟਰ ਤੋਂ ਉਲੰਪਿਕ ਕੁਆਲੀਫ਼ਾਈ ਕਰਨ ਤੋਂ ਖੁੰਝੇ

Shot putter Tajinder Pal Toor smashes own national record

ਰਾਂਚੀ : ਏਸ਼ੀਆਈ ਖੇਡਾਂ ਦੇ ਸੋਨ ਤਮਗ਼ਾ ਜੇਤੂ 24 ਸਾਲਾ ਗੋਲਾ ਸੁੱਟ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੇ ਇਥੇ 59ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਆਪਣੇ ਵਿਅਕਤੀਗਤ ਪ੍ਰਦਰਸ਼ਨ ਨੂੰ ਸੁਧਾਰਦਿਆਂ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਮਰਦਾਂ ਦੇ ਗੋਲਾ ਸੁੱਟ ਮੁਕਾਬਲੇ 'ਚ ਰਾਸ਼ਟਰੀ ਰਿਕਾਰਡ ਧਾਰਕ ਤੇਜਿੰਦਰ ਪਾਲ ਨੇ ਮੁਸ਼ਕਲ ਹਾਲਾਤਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2.92 ਮੀਟਰ ਦੀ ਦੂਰੀ ਨਾਲ ਆਪਣੇ ਵਿਅਕਤੀਗਤ ਪ੍ਰਦਰਸ਼ਨ 'ਚ ਸੁਧਾਰ ਕੀਤਾ।

ਹਾਲਾਂਕਿ ਉਹ ਟੋਕਿਉ ਉਲੰਪਿਕ 'ਚ ਕੁਆਲੀਫ਼ਾਈ ਕਰਨ ਲਈ ਨਿਰਧਾਰਤ 21.10 ਮੀਟਰ ਦੇ ਟੀਚੇ ਤੋਂ 0.18 ਮੀਟਰ ਦੀ ਦੂਰੀ ਤੋਂ ਪਿਛੜ ਗਏ। ਜੇ ਤੂਰ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰ ਲੈਂਦੇ ਤਾਂ ਉਹ ਸਿੱਧੇ ਤੌਰ 'ਤੇ 2020 ਟੋਕਿਉ ਉਲੰਪਿਕ ਲਈ ਕੁਆਲੀਫ਼ਾਈ ਕਰ ਜਾਂਦੇ। ਇਸ ਤੋਂ ਪਹਿਲਾਂ ਤੂਰ ਨੇ 20.75 ਮੀਟਰ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ।