ਜਨਮ ਦਿਨ ਤੇ ਵਿਸ਼ੇਸ਼- Sourav Ganguly ਨੇ ਦਿੱਤੇ ਭਾਰਤ ਨੂੰ ਬਿਹਤਰ ਕਪਤਾਨ

ਏਜੰਸੀ

ਖ਼ਬਰਾਂ, ਖੇਡਾਂ

ਅੱਜ ਜੇ ਭਾਰਤ ਕੋਲ ਧੋਨੀ ਵਰਗੇ ਖਿਡਾਰੀ ਹਨ ਤਾਂ ਇਹਨਾਂ ਪਿੱਛੇ ਗਾਂਗੁਲੀ ਦਾ ਬਹੁਤ ਵੱਡਾ ਹੱਥ ਹੈ।

Sourav Ganguly

ਨਵੀਂ ਦਿੱਲੀ- ਦੁਨੀਆ ਵਿਚ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਹਨਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਪਰ ਦੇਸ਼ ਵਿਚ ਅਜਿਹੇ ਖਿਡਾਰੀ ਘੱਟ ਹੀ ਹਨ ਜਿਹੜੇ ਕਿ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਦੂਸਰਿਆਂ ਦੀ ਕਾਬਲੀਅਤ ਦੇਖਣ ਦਾ ਹੁਨਰ ਰੱਖਦੇ ਹਨ। ਇਹ ਦੋਨੋਂ ਖੂਬੀਆਂ ਭਾਰਤੀ ਕ੍ਰਿਕਟ ਦੇ ਸੁਪਰਸਟਾਰ ਸੌਰਵ ਗਾਂਗੁਲੀ ਵਿਚ ਸਨ। ਗਾਂਗੁਲੀ ਨੇ ਨਾ ਸਿਰਫ਼ ਖਿਡਾਰਾਂ ਦੀ ਪਹਿਚਾਣ ਕੀਤਾ ਬਲਕਿ ਉਹਨਾਂ ਵਿਚ ਲੀਡਰਸ਼ਿਪ ਦੀ ਸਮਰੱਥਾ ਵੀ ਪੈਦਾ ਕੀਤੀ।

ਇਹ ਦੋਨੋਂ ਖੂਬੀਆਂ ਮਹੇਂਦਰ ਸਿੰਘ ਧੋਨੀ ਵਿਚ ਵੀ ਸਨ ਧੋਨੀ ਨੂੰ ਪਹਿਲੀ ਵਾਰ ਖੇਡਣ ਦਾ ਮੌਕਾ ਸੌਰਵ ਗਾਂਗੁਲੀ ਨੇ ਹੀ ਦਿੱਤਾ। ਉਸ ਸਮੇਂ ਸਭ ਤੋਂ ਸਫ਼ਲ ਕਪਤਾਨ ਗਾਂਗੁਲੀ ਨੇ ਭਾਰਤ ਦੇ ਭਵਿੱਖ ਲਈ ਸਭ ਤੋਂ ਵਧੀਆ ਕੈਪਟਨ ਦੱਤਾ। ਦੱਸ ਦਈਏ ਕਿ ਦਸੰਬਰ 2004 ਵਿਚ ਧੋਨੀ ਨੂੰ ਪਹਿਲਾ ਮੌਕਾ ਗਾਂਗੁਲੀ ਨੇ ਬੰਗਲਾਦੇਸ਼ ਦੇ ਖਿਲਾਫ਼ ਵਨਡੇ ਸੀਰੀਜ ਵਿਚ ਦਿੱਤਾ ਸੀ ਧੋਨੀ ਲਗਾਤਾਰ ਤਿੰਨ ਮੈਂਚਾ ਵਿਚ ਕੁੱਝ ਖਾਸ ਨਹੀਂ ਕਰ ਸਕੇ ਸਨ ਪਰ ਫਿਰ ਵੀ ਗਾਂਗੁਲੀ ਨੇ ਉਹਨਾਂ ਨੂੰ ਮੌਕਾ ਦਿੱਤਾ। ਇਸ ਵਾਰ ਗਾਂਗੁਲੀ ਨੇ ਧੋਨੀ ਨੂੰ ਬੱਲੇਬਾਜ਼ੀ ਵਿਚ ਤੀਸਰੇ ਨੰਬਰ ਤੇ ਭੇਜ ਦਿੱਤਾ ਹੈ।

ਇਸ ਤੋਂ ਅਗਲੇ ਦਿਨ ਅਖ਼ਬਾਰਾਂ ਦੀ ਹੈੱਡ ਲਾਈਨ ਸੀ ‘ਅਰੇ ਦੀਵਾਨੋਂ, ਮੁਝੇ ਪਹਿਚਾਣੋਂ, ਮੈਂ ਹੂੰ ਐਮਐਸਡੀ’।  ਧੋਨੀ ਨੇ ਇਸ ਮੈਚ ਵਿਚ 148 ਦੌੜਾਂ ਦੀ ਤਾਬੜਤੋੜ ਬੱਲੇਬਾਜ਼ੀ ਕੀਤੀ। ਇਕ ਸਮਾਂ ਸੀ ਜਦੋਂ ਕ੍ਰਿਕਟ ਕੀਪਰ ਵਧੀਆ ਬੱਲੇਬਾਜ਼ ਨਹੀਂ ਸੀ। ਗਾਂਗੁਲੀ ਨੇ ਇਸ ਮਾਮਲੇ ਵਿਚ ਕਾਫੀ ਬਦਲਾਅ ਲਿਆਂਦਾ। ਉਹਨਾਂ ਨੇ ਰਾਹੁਲ ਦ੍ਰਾਵਿੜ ਨਾਲ ਵੀ ਕ੍ਰਿਕਟ ਕੀਪਿੰਗ ਕਰਨੀ ਸ਼ੁਰੂ ਕੀਤੀ। ਗਾਂਗੁਲੀ ਦੀ ਇਹ ਤਲਾਸ਼ ਧੋਨੀ ਤੇ ਜਾ ਕੇ ਖ਼ਤਮ ਹੋਈ। ਗਾਂਗੁਲੀ ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ ਕਿ ‘ਮੈਂ ਕਈ ਸਾਲਾਂ ਤੋਂ ਅਜਿਹੇ ਖਿਡਾਰੀ ਤੇ ਨਜ਼ਰ ਰੱਖੀ ਹੋਈ ਹੈ ਜਿਸ ਵਿਚ ਆਪਣੇ ਦਮ ਤੇ ਮੈਚ ਨੂੰ ਪਲਟਨ ਦੀ ਤਾਕਤ ਹੋਵੇ।

ਸਾਲ 2004 ਵਿਚ ਮੇਰਾ ਧਿਆਨ ਧੋਨੀ ਤੇ ਗਿਆ ਅਤੇ ਮੈਂ ਹਨਾਂ ਵਿਚ ਉਹ ਸਾਰੇ ਗੁਣ ਦੇਖੇ ਜੋ ਮੈਨੂੰ ਚਾਹੀਦੇ ਸਨ। ਮੈਂ ਪਹਿਲੇ ਦਿਨ ਹੀ ਧੋਨੀ ਤੋਂ ਖੁਸ਼ ਹਾਂ। ਧੋਨੀ ਦੀ ਬਾਇਓਪਿਕ ਫਿਲਮ ਵਿਚ ਵੀ ਇਸ ਗੱਲ ਦਾ ਜਿਕਰ ਹੈ। ਗਾਂਗੁਲੀ ਦੀ ਖਾਸ ਗੱਲ ਇਹ ਸੀ ਕਿ ਉਹ ਖਿਡਾਰਾਂ ਦਾ ਸਮਰਥਨ ਕਰਦੇ ਸਨ। ਇਕ ਟਾਕ ਸ਼ੋਅ ਦੇ ਦੌਰਾਨ ਮੁਹੰਮਦ ਕੈਫ ਨੇ ਕਿਹਾ ਸੀ, ‘ਗਾਂਗੁਲੀ ਅਜਿਹੇ ਕਪਤਾਨ ਸਨ ਜਿਹਨਾਂ ਦੇ ਪਿੱਛੇ ਪੂਰੀ ਟੀਮ ਖੜੀ ਰਹਿੰਦੀ ਸੀ। ਖਿਡਾਰੀ ਸਿੱਧਾ ਆ ਕੇ ਗਾਂਗੁਲੀ ਨਾਲ ਗੱਲ ਕਰਦੇ ਸਨ।

ਅੱਜ ਜੇ ਭਾਰਤ ਕੋਲ ਧੋਨੀ ਵਰਗੇ ਖਿਡਾਰੀ ਹਨ ਤਾਂ ਇਹਨਾਂ ਪਿੱਛੇ ਗਾਂਗੁਲੀ ਦਾ ਬਹੁਤ ਵੱਡਾ ਹੱਥ ਹੈ। ਗਾਂਗੁਲੀ ਨੇ ਕਈ ਅਜਿਹੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਿਹੜੇ ਕਿ ਅੱਗੇ ਜਾ ਕੇ ਵਿਰੋਧੀ ਟੀਮਾਂ ਨੂੰ ਮੁਸੀਬਤ ਵਿਚ ਪਾ ਦਿੰਦੇ ਹਨ। ਹਰਭਜਨ ਸਿੰਘ, ਯੁਵਰਾਜ ਸਿੰਘ, ਜਹੀਰ ਖਾਨ, ਮੁਹੰਮਦ ਕੈਫ਼ ਅਤੇ ਮਹਿੰਦਰ ਸਿੰਘ ਧੋਨੀ। ਸੌਰਵ ਗਾਂਗੁਲੀ ਉਹ ਕਪਤਾਨ ਸਨ ਜਿਹਨਾਂ ਨੇ ਭਾਰਤ ਨੂੰ ਸਭ ਤੋਂ ਵਧੀਆ ਕਪਤਾਨ ਦਿੱਤੇ।