ਭਾਰਤੀ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਸੋਨ ਤਮਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਐਸ.ਐਸ.ਐਫ਼. ਜੁਨੀਅਰ ਵਿਸ਼ਵ ਚੈਂਪੀਅਨਸ਼ਿਪ

Indian girls won gold in the 25m team event

 

ਲੀਮਾ : ਮਨੁ ਭਾਕਰ, ਰਿਦਮ ਸਾਂਗਵਾਨ ਅਤੇ ਨਾਮਿਆ ਕਪੂਰ ਦੀ ਤਿਕੜੀ ਨੇ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰਖਦੇ ਹੋਏ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤ ਲਿਆ। ਭਾਰਤੀ ਟੀਮ ਨੇ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਅਮਰੀਕਾ ਨੂੰ 16.4 ਨਾਲ ਹਰਾਇਆ। ਇਹ ਮਨੁ ਦਾ ਇਸ ਮੁਕਾਬਲੇ ਵਿਚ ਚੌਥਾ ਸੋਨ ਤਮਗ਼ਾ ਹੈ ਅਤੇ ਉਸ ਨੇ ਇਕ ਕਾਂਸੀ ਤਮਗ਼ਾ ਵੀ ਜਿਤਿਆ ਹੈ। ਉਥੇ ਹੀ 14 ਸਾਲ ਦੀ ਕਪੂਰ ਦਾ ਇਹ ਦੂਜਾ ਸੋਨ ਤਮਗ਼ਾ ਹੈ। ਉਸ ਨੇ 25 ਮੀਟਰ ਪਿਸਟਲ ਵਿਅਕਤੀਗਤ ਵਰਗ ਵਿਚ ਵੀ ਸੋਨ ਤਮਗ਼ਾ ਜਿਤਿਆ ਸੀ।

 

  ਹੋਰ ਵੀ ਪੜ੍ਹੋ:  BJP MP ਦਾ ਸ਼ਾਹਰੁਖ਼ ਖ਼ਾਨ 'ਤੇ ਹਮਲਾ, ‘ਇਹੀ ਲੋਕ ਕਹਿੰਦੇ ਨੇ ਕਿ ਅਸੀਂ ਭਾਰਤ ’ਚ ਸੁਰੱਖਿਅਤ ਨਹੀਂ’  

ਹੋਰ ਵੀ ਪੜ੍ਹੋ: ਸੀਨੀਅਰ ਕਾਂਗਰਸੀ ਵਿਧਾਇਕ ਨੇ ਮੋਦੀ ਨੂੰ ਲਿਖੀ ਚਿੱਠੀ, ‘ਨੋਟਾਂ ਤੋਂ ਹਟਾਉ ਗਾਂਧੀ ਦੀ ਫ਼ੋਟੋ....

ਭਾਰਤ ਨੇ ਮੁੰਡਿਆਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਚਾਂਦੀ ਤਮਗ਼ਾ ਜਿਤਿਆ, ਜਦੋਂ ਆਦਰਸ਼ ਸਿੰਘ ਅਮਰੀਕਾ ਦੇ ਹੈਨਰੀ ਟਰਨਰ ਲੇਵਰੇਟ ਤੋਂ ਫ਼ਾਈਨਲ ਵਿਚ ਹਾਰ ਗਏ। ਭਾਰਤ ਹੁਣ ਤਕ 9 ਸੋਨ, 7 ਚਾਂਦੀ ਅਤੇ 3 ਕਾਂਸੀ ਤਮਗ਼ੇ ਜਿੱਤ ਕੇ ਅੰਕ ਸੂਚੀ ਵਿਚ ਸਿਖ਼ਰ ’ਤੇ ਹੈ। ਅਮਰੀਕਾ 5 ਸੋਨ ਅਤੇ ਕੁੱਲ 16 ਤਮਗ਼ਿਆਂ ਨਾਲ ਦੂਜੇ ਸਥਾਨ ’ਤੇ ਹੈ। ਮਨੁ, ਰਿਦਮ ਅਤੇ ਕਪੂਰ ਲਈ ਮੁਕਾਬਲਾ ਆਸਾਨ ਰਿਹਾ। ਉਨ੍ਹਾਂ ਨੇ ਜਲਦ ਹੀ 10.4 ਦੀ ਬੜ੍ਹਤ ਬਣਾ ਲਈ ਅਤੇ ਰੈਪਿਡ ਫਾਇਰ ਸ਼ਾਟਸ ਦੇ ਬਾਅਦ ਇਹ ਬੜ੍ਹਤ 16.4 ਦੀ ਹੋ ਗਈ।

 

 

ਕੁਆਲੀਫ਼ਿਕੇਸ਼ਨ ਵਿਚ ਵੀ ਭਾਰਤੀ ਟੀਮ 878 ਸਕੋਰ ਕਰ ਕੇ ਸਿਖਰ ’ਤੇ ਰਹੀ ਸੀ। ਦੂਜੇ ਰਾਊਂਡ ਵਿਚ ਵੀ ਅੱਵਲ ਰਹਿ ਕੇ ਉਨ੍ਹਾਂ ਨੇ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਜਗ੍ਹਾ ਬਣਾਈ। ਮੁੰਡਿਆਂ ਦੀ 25 ਮੀਟਰ ਰੈਪਿਡ ਫ਼ਾਇਰ ਵਿਚ 6 ਖਿਡਾਰੀਆਂ ਵਿਚੋਂ 3 ਭਾਰਤੀ ਸਨ। ਆਦਰਸ਼ ਸਿੰਘ ਦੇ ਇਲਾਵਾ ਜੁੜਵਾ ਭਰਾ ਉਦੈਵੀਰ ਅਤੇ ਵਿਜੈਵੀਰ ਸਿੱਧੂ ਨੇ ਵੀ ਫ਼ਾਈਨਲ ਵਿਚ ਜਗ੍ਹਾ ਬਣਾਈ ਸੀ। ਕੁਆਲੀਫ਼ਿਕੇਸ਼ਨ ਵਿਚ ਉਦੈਵੀਰ 577 ਸਕੋਰ ਕਰ ਕੇ ਚੌਥੇ ਸਥਾਨ ’ਤੇ ਰਹੇ ਸਨ, ਜਦੋਂ ਕਿ ਆਦਰਸ਼ 574 ਸਕੋਰ ਨਾਲ 5ਵੇਂ ਸਥਾਨ ’ਤੇ ਸਨ। ਵਿਜੈਵੀਰ ਅਤੇ ਉਦੈਵੀਰ ਸਭ ਤੋਂ ਪਹਿਲਾਂ ਬਾਹਰ ਹੋਏ। 

 

   ਹੋਰ ਵੀ ਪੜ੍ਹੋ:    ਲਖੀਮਪੁਰ ਘਟਨਾ: PM ਮੋਦੀ ਦੀ ਚੁੱਪੀ ’ਤੇ ਕਪਿਲ ਸਿੱਬਲ ਦਾ ਸਵਾਲ, ‘ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ?’