AB de Villiers v/s Virat kohali News: ਵਿਰਾਟ ਬਾਰੇ ਜਾਣਕਾਰੀ ਲੀਕ ਕਰਨ ਵਾਲੇ ਬੱਲੇਬਾਜ਼ ਨੇ ਮੰਨੀ ਗਲਤੀ, ਕਿਹਾ ਪ੍ਰਾਈਵੇਸੀ ਲੀਕ.......
AB de Villiers v/s Virat kohali News: ਕਿਹਾ- ਵਿਰਾਟ ਦੇ ਪਿਤਾ ਬਣਨ ਦੀ ਗੱਲ ਗਲਤ ਸੀ
Batsman de Villiers leaked information about Virat, admitted his mistake News in punjabi : ਦੱਖਣੀ ਅਫਰੀਕਾ ਦੇ ਦਿੱਗਜ ਬੱਲੇਬਾਜ਼ ਏਬੀ ਡਿਵਿਲੀਅਰਸ ਨੇ ਕੋਹਲੀ ਦੀ ਨਿੱਜਤਾ ਨੂੰ ਲੀਕ ਕਰਨ ਨੂੰ ਵੱਡੀ ਗਲਤੀ ਕਰਾਰ ਦਿਤਾ ਹੈ। ਦੱਖਣੀ ਅਫਰੀਕਾ 'ਚ ਚੱਲ ਰਹੀ SA20 ਲੀਗ ਦੌਰਾਨ ਡਿਵਿਲੀਅਰਸ ਨੂੰ ਕੋਹਲੀ ਦੇ ਬ੍ਰੇਕ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ- 'ਕ੍ਰਿਕਟ ਬਾਅਦ 'ਚ ਆਉਂਦੀ ਹੈ ਅਤੇ ਪਰਿਵਾਰ ਪਹਿਲਾਂ। ਉਨ੍ਹਾਂ ਕਿਹਾ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ। ਉਹ ਜਾਣਕਾਰੀ ਗਲਤ ਸੀ।
ਇਹ ਵੀ ਪੜ੍ਹੋ: A young man died in America News : ਦੋ ਦਿਨ ਪਹਿਲਾਂ ਪੱਕੇ ਹੋਏ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਵਿਚ ਹੋਈ ਮੌਤ
5 ਦਿਨ ਪਹਿਲਾਂ ਵਿਰਾਟ ਦੇ ਕਰੀਬੀ ਦੋਸਤ ਡੀਵਿਲੀਅਰਸ ਨੇ ਯੂਟਿਊਬ ਲਾਈਵ ਸਟ੍ਰੀਮ 'ਚ ਕਿਹਾ ਸੀ ਕਿ ਕੋਹਲੀ ਪਿਤਾ ਬਣਨ ਜਾ ਰਹੇ ਹਨ ਅਤੇ ਉਹ ਪਰਿਵਾਰ ਦੇ ਨਾਲ ਹਨ। ਇਸ ਕਾਰਨ ਉਸ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਬ੍ਰੇਕ ਲੈ ਲਿਆ ਹੈ।
ਇਹ ਵੀ ਪੜ੍ਹੋ: Canada News: ਕੈਨੇਡਾ 'ਚ ਫ਼ਿਰੌਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ 'ਚ 2 ਕੁੜੀਆਂ ਸਣੇ 5 ਪੰਜਾਬੀਆਂ 'ਤੇ ਮਾਮਲਾ ਦਰਜ
ਇਸ ਤੋਂ ਪਹਿਲਾਂ, ਕੋਹਲੀ ਦੇ ਪਹਿਲੇ 2 ਟੈਸਟਾਂ ਤੋਂ ਬ੍ਰੇਕ ਦੀ ਜਾਣਕਾਰੀ ਦਿੰਦੇ ਹੋਏ, ਬੀਸੀਸੀਆਈ ਨੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ 39 ਸਾਲਾ ਅਨੁਭਵੀ ਬੱਲੇਬਾਜ਼ ਨੇ ਕਿਹਾ ਵਿਰਾਟ ਨੂੰ ਰਾਸ਼ਟਰੀ ਡਿਊਟੀ ਦੌਰਾਨ ਬ੍ਰੇਕ ਲੈਣ ਦਾ ਪੂਰਾ ਹੱਕ ਹੈ। ਪਰਿਵਾਰ ਪਹਿਲਾਂ ਅਤੇ ਕ੍ਰਿਕਟ ਦੂਜੇ ਨੰਬਰ 'ਤੇ ਹੈ। ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਬਾਹਰ ਹੈ। ਕੋਈ ਨਹੀਂ ਜਾਣਦਾ ਕਿ ਉਹ ਇਸ ਸਮੇਂ ਕਿਥੇ ਹਨ। ਦੁਨੀਆ 'ਚ ਵਿਰਾਟ ਦੇ ਸਾਰੇ ਪ੍ਰਸ਼ੰਸਕਾਂ ਨੂੰ ਉਸ ਨੂੰ ਸ਼ੁੱਭਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ। ਉਸ ਦੇ ਬ੍ਰੇਕ ਦਾ ਕਾਰਨ ਜੋ ਵੀ ਹੋਵੇ, ਉਮੀਦ ਹੈ ਕਿ ਉਹ ਮਜ਼ਬੂਤੀ ਨਾਲ ਟੀਮ ਵਿੱਚ ਵਾਪਸੀ ਕਰੇਗਾ।
(For more Punjabi news apart from Batsman de Villiers leaked information about Virat, admitted his mistake News in punjabi, stay tuned to Rozana Spokesman)