NCAA track event final: NCAA ਟਰੈਕ ਈਵੈਂਟ ਦੇ ਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ ਪਰਵੇਜ਼ ਖਾਨ

ਏਜੰਸੀ

ਖ਼ਬਰਾਂ, ਖੇਡਾਂ

ਪਰਵੇਜ਼ ਖਾਨ ਨੇ ਬੋਸਟਨ ਵਿਚ ਪੁਰਸ਼ਾਂ ਦੇ ਇਕ ਮੀਲ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾਈ

Khan Parvej becomes first Indian to qualify for NCAA track event final

NCAA track event final: ਰਾਸ਼ਟਰੀ ਖੇਡਾਂ ਦੇ ਸੋਨ ਤਮਗ਼ਾ ਜੇਤੂ ਪਰਵੇਜ਼ ਖਾਨ ਯੂਐਸ NCAA ਚੈਂਪੀਅਨਸ਼ਿਪ ਦੇ ਕਿਸੇ ਟਰੈਕ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਅਥਲੀਟ ਬਣ ਗਏ ਹਨ।

ਐਨਸੀਸੀਏ ਵਿਸ਼ਵ ਵਿਚ ਸੱਭ ਤੋਂ ਵੱਧ ਪ੍ਰਤੀਯੋਗੀ ਕਾਲਜ ਮੁਕਾਬਲਾ ਹੈ, ਜਿਸ ਵਿਚ ਪਰਵੇਜ਼ ਖਾਨ ਨੇ ਬੋਸਟਨ ਵਿਚ ਪੁਰਸ਼ਾਂ ਦੇ ਇਕ ਮੀਲ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾਈ। ਖਾਨ 3:57.126 ਸਕਿੰਟ ਦੇ ਸਮੇਂ ਨਾਲ ਸ਼ੁਰੂਆਤੀ ਇਕ ਮੀਲ ਦੀ ਦੌੜ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ NCAA ਇਨਡੋਰ ਟ੍ਰੈਕ ਅਤੇ ਫੀਲਡ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚੇ।

ਇਹ 19 ਸਾਲਾ ਭਾਰਤੀ ਫਲੋਰੀਡਾ ਯੂਨੀਵਰਸਿਟੀ ਦੀ ਨੁਮਾਇੰਦਗੀ ਕਰ ਰਿਹਾ ਸੀ ਅਤੇ ਉਸ ਨੇ ਪਿਛਲੇ ਸਾਲ ਉਥੇ ਕਾਲਜ ਸਕਾਲਰਸ਼ਿਪ ਪ੍ਰਾਪਤ ਕੀਤੀ ਸੀ। ਖਾਨ ਨੇ ਗਾਂਧੀਨਗਰ ਵਿਚ 3 ਮਿੰਟ 40.89 ਸਕਿੰਟ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ 2022 ਦੀਆਂ ਰਾਸ਼ਟਰੀ ਖੇਡਾਂ ਵਿਚ 1500 ਮੀਟਰ ਵਿਚ ਸੋਨ ਤਮਗ਼ਾ ਜਿੱਤਿਆ ਸੀ।

(For more Punjabi news apart from Khan Parvej becomes first Indian to qualify for NCAA track event final, stay tuned to Rozana Spokesman)