ਸਨਿਆਸ ਬਾਰੇ ਵਿਸ਼ਵ ਕੱਪ ਤੋਂ ਬਾਅਦ ਹੀ ਲਵਾਂਗਾ ਫ਼ੈਸਲਾ: ਧੋਨੀ
ਭਾਰਤੀ ਟੀਮ ਦੇ ਸ਼ਾਨਦਾਰ ਵਿਕਟ ਕੀਪਰ ਬੱਲੇਬਾਜ਼ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਪਣੇ ਕ੍ਰਿਕਟ ਕੈਰੀਅਰ ਸਬੰਧੀ ਲੱਗ ਰਹੀਆਂ..............
MS Dhoni
ਨਵੀਂ ਦਿੱਲੀ : ਭਾਰਤੀ ਟੀਮ ਦੇ ਸ਼ਾਨਦਾਰ ਵਿਕਟ ਕੀਪਰ ਬੱਲੇਬਾਜ਼ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਪਣੇ ਕ੍ਰਿਕਟ ਕੈਰੀਅਰ ਸਬੰਧੀ ਲੱਗ ਰਹੀਆਂ ਕਿਆਸ ਅਰਾਈਆਂ ਨੂੰ ਠੱਲ੍ਹ ਪਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਇੰਗਲੈਂਡ 'ਚ 2019 'ਚ ਹੋਣ ਵਾਲੇ ਵਿਸ਼ਵ ਕੱਪ ਤਕ ਉਹ ਕੋਈ ਫ਼ੈਸਲਾ ਨਹੀਂ ਕਰਨਗੇ। ਇੰਗਲੈਂਡ ਵਿਰੁਧ ਪਿਛਲੇ ਮਹੀਨੇ ਆਖ਼ਰੀ ਇਕ ਦਿਨਾ ਤੋਂ ਬਾਅਦ ਧੋਨੀ ਨੇ ਅੰਪਾਇਰ ਨੂੰ ਗੇਂਦ ਦੇਣ ਲਈ ਕਿਹਾ ਸੀ
ਅਤੇ ਉਦੋਂ ਤੋਂ ਉਨ੍ਹਾਂ ਦੇ ਸਨਿਆਸ ਸਬੰਧੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਉਨ੍ਹਾਂ ਨੇ ਅੱਜ ਖ਼ੁਲਾਸਾ ਕੀਤਾ ਕਿ ਉਹ ਅਗਲੇ ਸਾਲ ਦੀ ਮਹੱਤਵਪੂਰਨ ਮੁਕਾਬਲੇਬਾਜ਼ੀ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਗੇਂਦ ਇਸ ਲਈ ਮੰਗੀ ਸੀ ਕਿਉਂ ਕਿ ਮੈਂ ਇਹ ਦੇਖਣਾ ਚਾਹੁੰਦਾ ਸੀ ਅਸੀਂ ਲੋੜੀਂਦੀ ਰਿਵਰਸ ਸਵਿੰਗ ਕਿਉਂ ਪ੍ਰਾਪਤ ਨਹੀਂ ਕਰ ਸਕੇ। (ਏਜੰਸੀ)