ਧੋਨੀ ਨੇ ਬਣਾਇਆ ਇਕ ਹੋਰ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

 ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪ੍ਰਦਰਸ਼ਨ ਸਦਕਾ ਲਗਾਤਾਰ ਲੋਕਾਂ ਦਾ ਦਿਲ ਜਿਤ ਰਹੇ ਹਨ।

mahinder singh dhoni

 ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪ੍ਰਦਰਸ਼ਨ ਸਦਕਾ ਲਗਾਤਾਰ ਲੋਕਾਂ ਦਾ ਦਿਲ ਜਿਤ ਰਹੇ ਹਨ। ਧੋਨੀ ਨੇ ਆਪਣੇ ਕ੍ਰਿਕੇਟ ਕਰੀਅਰ ਦੌਰਾਨ ਕਾਫੀ ਰਿਕਾਰਡ ਕਾਇਮ ਕੀਤੇ ਹੋਏ ਹਨ। ਕ੍ਰਿਕੇਟ ਦੀ ਦੁਨੀਆ `ਚ ਮਾਹੀ ਦੇ ਨਾਮ ਤੋਂ ਜਾਣੇ ਜਾਣ ਵਾਲੇ ਇਸ ਦਿਗਜ਼ ਖਿਡਾਰੀ ਨੇ ਆਪਣੇ ਖੇਡ ਸਦਕਾ ਅਨੇਕਾਂ ਹੀ ਲੋਕਾਂ ਦੇ ਦਿਲ `ਚ  ਥਾਂ ਬਣਾ ਲਈ ਹੈ। 

ਦਸ ਦੇਈਏ ਕਿ ਪਿਛਲੇ ਦਿਨੀ ਹੀ ਖੇਡੇ ਗਏ ਭਾਰਤ ਅਤੇ ਇੰਗਲੈਂਡ ਦਰਿਮਿਆਂਨ ਇਕ ਟੀ20 ਮੈਚ ਦੌਰਾਨ ਉਹਨਾਂ ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਤੁਹਾਨੂੰ ਦਸ ਦੇਈਏ ਕਿ ਧੋਨੀ ਨੇ ਵਿਕਟ ਪਿਛੇ ਕਮਾਲ ਦਿਖਾਉਂਦਿਆਂ ਇੱਕੋ ਮੈਚ ਵਿੱਚ ਪੰਜ ਕੈਚ ਲਏ। ਕਿਹਾ ਜਾ ਰਿਹਾ ਹੈ ਕਿ ਇੱਕ ਕੌਮਾਂਤਰੀ ਮੈਚ ਟੀ-20 ਵਿੱਚ ਪੰਜ ਕੈਚ ਲੈਣ ਵਾਲਾ ਉਹ ਪਹਿਲੇ  ਭਾਰਤੀ ਵਿਕਟਕੀਪਰ ਬਣ ਗਏ ਹਨ। 

ਨਾਲ ਟੀ20 ਕ੍ਰਿਕਟ ਵਿੱਚ ਕੈਚਾਂ ਦਾ ਅਰਧ ਸੈਂਕੜਾ ਪੂਰਾ ਕਰਨ ਵਾਲਾ ਵੀ ਧੋਨੀ ਪਹਿਲਾ ਵਿਕਟਕੀਪਰ ਬਣ ਗਿਆ ਹੈ। ਧੋਨੀ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਦਿਨ ਬ ਦਿਨ ਨਵੇਂ ਤੋਂ ਨਵੇਂ ਰਿਕਾਰਡ ਬਣਾ ਰਹੇ ਹਨ। ਕ੍ਰਿਕੇਟ ਦੀ ਦੁਨੀਆ `ਚ ਉਹਨਾਂ ਦੇ ਪਹਿਲਾ ਵੀ ਕਈ ਰਿਕਾਰਡ ਮੌਜੂਦ ਹਨ। ਕਹਿ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ 2015 `ਚ ਅਫ਼ਗ਼ਾਨਿਸਤਾਨ ਦੇ ਮੁਹੰਮਦ ਸ਼ਹਿਜਾਦ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ। 

ਪਰ ਪਿਛਲੇ ਦਿਨੀ ਹੀ ਧੋਨੀ ਦੁਆਰਾ ਕੀਤੇ ਗਏ ਇਸ ਕਰਿਸ਼ਮੇ ਨੇ ਮੁਹੰਮਦ ਸ਼ਹਿਜਾਦ ਦੀ ਬਰਾਬਰੀ ਕਰ ਲਈ ਹੈ। ਤੁਹਾਨੂੰ ਦਸ ਦੇਈਏ ਕੇ ਕੈਪਟਨ ਕੂਲ ਦੇ ਨਾਂਅ ਨਾਲ ਜਾਣੇ ਜਾਂਦੇ ਧੋਨੀ ਦੇ ਨਾਂਅ ਪਹਿਲਾਂ ਵੀ ਕਈ ਰਿਕਾਰਡ ਦਰਜ ਹਨ। ਭਾਰਤੀ ਟੀਮ ਨੂੰ ਮੈਚ ਦੇ ਅਖ਼ੀਰ ਵਿੱਚ ਕਈ ਵਾਰ ਜਿੱਤ ਦਿਵਾਉਣ ਵਾਲੇ ਧੋਨੀ ਨੂੰ ਬੈਸਟ ਫਿਨਸ਼ਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 

ਇਸ ਤੋਂ ਇਲਾਵਾ ਧੋਨੀ ਨੂੰ ਦੁਨੀਆ ਦਾ ਬਿਹਤੀਨ ਵਿਕਟਕੀਪਰ ਕਹਿ ਕੇ ਵੀ ਵਡਆਇਆ ਜਾਂਦਾ ਹੈ। ਪਿਛਲੇ ਦਿਨੀ ਆਪਣੇ ਜਨਮ ਦਿਨ ਤੋਂ ਬਾਅਦ ਧੋਨੀ ਲਈ ਇਹ ਰਿਕਾਰਡ ਵਧੀਆ ਤੋਹਫ਼ਾ ਮਿਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਰਿਕਾਰਡ ਤੋਂ ਬਣਾਉਣ ਤੋਂ ਬਾਅਦ ਕੈਪਟਨ ਕੂਲ ਦੇ ਪ੍ਰਸੰਸਕ ਵੀ ਕਾਫੀ ਖੁਸ਼ ਹਨ। ਕੇਵਲ ਭਾਰਤ `ਚ ਹੀ ਨਹੀਂ ਸਗੋਂ ਮਾਹੀ ਨੂੰ ਪੂਰੀ ਦੁਨੀਆ ਦੇ ਲੋਕ ਪਿਆਰ ਕਰਦੇ ਹਨ।

Related Stories