ਪਹਿਲਵਾਨ ਜਿਨਸੀ ਸੋਸ਼ਣ ਮਾਮਲਾ: ਬ੍ਰਿਜ ਭੂਸ਼ਣ ਵਿਰੁਧ ਦੋਸ਼ ਤੈਅ ਕਰਨ ਸਬੰਧੀ ਬਹਿਸ ਸ਼ੁਰੂ

ਏਜੰਸੀ

ਖ਼ਬਰਾਂ, ਖੇਡਾਂ

11 ਅਗਸਤ ਤਕ ਚੱਲੇਗੀ ਬਹਿਸ

Image: For representation purpose only.

 

ਨਵੀਂ ਦਿੱਲੀ:  ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦਿੱਲੀ ਦੀ ਅਦਾਲਤ ਵਿਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਦੋਸ਼ ਤੈਅ ਕੀਤੇ ਜਾਣ ਸਬੰਧੀ ਅੱਜ ਬਹਿਸ ਸ਼ੁਰੂ ਕੀਤੀ ਗਈ। ਇਸ ਦੌਰਾਨ ਬ੍ਰਿਜ ਭੂਸ਼ਣ ਸਖਤ ਸੁਰੱਖਿਆ ਵਿਚ ਰਾਊਜ਼ ਐਵੇਨਿਊ ਅਦਾਲਤ ਵਿਚ ਪਹੁੰਚੇ, ਜਿਥੇ ਦੋਹਾਂ ਧਿਰਾਂ ਦੇ ਵਕੀਲਾਂ ਵਿਚਾਲੇ ਬਹਿਸ ਹੋਈ। ਇਹ ਬਹਿਸ ਭਲਕੇ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਦਾ ਦਾਅਵਾ : ‘ਭਾਰਤ ਛੱਡੋ ਦਿਵਸ’ ਮਨਾਉਣ ਜਾਂਦੇ ਸਮੇਂ ਮੈਨੂੰ ਹਿਰਾਸਤ ’ਚ ਲਿਆ ਗਿਆ

ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਦਿੱਲੀ ਪੁਲਿਸ ਵਲੋਂ ਚਾਰਜਸ਼ੀਟ ਵਿਚ ਲਗਾਏ ਗਏ ਇਲਜ਼ਾਮਾਂ ਨੂੰ ਬ੍ਰਿਜ ਭੂਸ਼ਣ ਦੇ ਵਕੀਲ ਰਾਜੀਵ ਮੋਹਨ ਨੇ ਝੂਠਾ ਅਤੇ ਸਾਜ਼ਸ਼ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਬਾਲਗ ਮਹਿਲਾ ਪਹਿਲਵਾਨ ਨੇ ਅਪਣੇ ਇਲਜ਼ਾਮਾਂ ਨੂੰ ਵਾਪਸ ਲਿਆ ਸੀ, ਇਸੇ ਤਰ੍ਹਾਂ ਇਨ੍ਹਾਂ ਛੇ ਮਹਿਲਾ ਪਹਿਲਵਾਨਾਂ ਦੇ ਇਲਜ਼ਾਮ ਵੀ ਝੂਠੇ ਹਨ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਅਸ਼ਲੀਲ ਹਰਕਤ 'ਤੇ ਹੰਗਾਮਾ, ਸਮ੍ਰਿਤੀ ਇਰਾਨੀ ਦੇ ਇਲਜ਼ਾਮ ਤੋਂ ਬਾਅਦ ਸਪੀਕਰ ਤੱਕ ਪਹੁੰਚਿਆ ਮਾਮਲਾ

ਉਨ੍ਹਾਂ ਨੇ ਬ੍ਰਿਜ ਭੂਸ਼ਣ ਦੇ ਹੱਕ ਵਿਚ ਕਈ ਦਲੀਲਾਂ ਪੇਸ਼ ਕੀਤੀਆਂ। ਇਸ ਮਾਮਲੇ ਵਿਚ 10 ਅਤੇ 11 ਅਗਸਤ ਨੂੰ ਵੀ ਅਦਾਲਤ ਵਿਚ ਬਹਿਸ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਅਦਾਲਤ ਨੇ 3 ਅਗਸਤ ਨੂੰ ਚਾਰਜਸ਼ੀਟ ’ਤੇ ਬਹਿਸ ਲਈ 9 ਤੋਂ 11 ਅਗੱਸਤ ਤਕ ਦਾ ਸਮਾਂ ਦਿਤਾ ਸੀ। ਇਸ ਤੋਂ ਪਹਿਲਾਂ 28 ਜੁਲਾਈ ਨੂੰ ਅਦਾਲਤ ਵਲੋਂ ਬ੍ਰਿਜ ਭੂਸ਼ਣ ਨੂੰ ਨਿੱਜੀ ਪੇਸ਼ੀ ਤੋਂ ਇਕ ਦੀ ਛੋਟ ਦਿਤੀ ਗਈ।