ਦਬੰਗ ਦਿੱਲੀ ਨੇ ਤਾਮਿਲ ਨੂੰ ਅਤੇ ਬੰਗਾਲ ਦੀ ਟੀਮ ਨੇ ਪੁਣੇਰੀ ਪਲਟਨ ਨੂੰ ਦਿੱਤੀ ਕਰਾਰੀ ਹਾਰ

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ 81ਵਾਂ ਮੈਚ ਬੰਗਾਲ ਵਰੀਅਰਜ਼ ਅਤੇ ਪੁਣੇਰੀ ਪਲਟਨ ਵਿਚਕਾਰ ਖੇਡਿਆ ਗਿਆ।

Bengal team & Puneri Paltan

ਪ੍ਰੋ ਕਬੱਡੀ ਲੀਗ- ਸਟਾਰ ਰੇਡਰ ਨਵੀਨ ਕੁਮਾਰ (17 ਅੰਕ) ਦੇ ਇਕ ਹੋਰ ਸੁਪਰ -10 ਦੇ ਦਮ ‘ਤੇ ਦਬੰਗ ਦਿੱਲੀ ਨੇ ਤਾਮਿਲ ਥਲਾਇਵਾਸ ਨੂੰ 50-34 ਨਾਲ ਹਰਾਇਆ। ਇਹ ਦਿੱਲੀ ਦੀ 11 ਵੀਂ ਜਿੱਤ ਹੈ ਅਤੇ 59 ਅੰਕਾਂ ਦੇ ਨਾਲ ਟੇਬਲ ਵਿਚ ਚੋਟੀ ਦੇ ਸਥਾਨ ਉੱਤੇ ਕਾਇਮ ਹੈ। ਇਸਦੇ ਨਾਲ ਹੀ, ਇਹ ਤਾਮਿਲ ਦੀ ਲਗਾਤਾਰ ਛੇਵੀਂ ਹਾਰ ਹੈ ਅਤੇ ਉਹ 27 ਅੰਕਾਂ ਦੇ ਨਾਲ 11 ਵੇਂ ਸਥਾਨ 'ਤੇ ਹੈ। 

ਨਵੀਨ ਨੇ ਇਸ ਮੈਚ ਵਿਚ ਸੁਪਰ -10 ਲਗਾਉਣ ਨਾਲ ਹੀ ਇਸ ਸੀਜ਼ਨ ਵਿਚ ਸਾਰੀਆਂ ਟੀਮਾਂ ਦੇ ਖਿਲਾਫ਼ ਸੁਪਰ 10 ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਨਵੀਨ ਦਾ ਇਸ ਸੀਜ਼ਨ ਵਿਚ 13 ਵਾਂ ਅਤੇ ਲਗਾਤਾਰ 12 ਵਾਂ ਸੁਪਰ 10 ਹੈ। ਨਵੀਨ ਤੋਂ ਇਲਾਵਾ ਮੇਰਾਜ ਸ਼ੇਖ ਨੇ 12 ਅੰਕ ਲਏ। ਦਬੰਗ ਦਿੱਲੀ ਦੀ ਟੀਮ ਨੇ ਰੇਡ ਤੋਂ 32, ਟੈਕਲ ਤੋਂ ਅੱਠ, ਆਲਆਊਟ ਤੋਂ ਛੇ ਅਤੇ ਚਾਰ ਵਾਧੂ ਅੰਕ ਪ੍ਰਾਪਤ ਕੀਤੇ। ਤਾਮਿਲ ਥਲਾਇਵਾਸ ਵੱਲੋਂ ਰਾਹੁਲ ਚੌਧਰੀ ਨੇ ਸੁਪਰ 10 ਲਗਾਉਂਦੇ ਹੋਏ 14 ਅੰਕ ਹਾਸਲ ਕੀਤੇ। ਤਾਮਿਲ ਦੀ ਟੀਮ ਨੇ ਰੈਡ ਤੋਂ 27, ਟੈਕਲ ਤੋਂ ਤਿੰਨ ਅਤੇ ਚਾਰ ਵਾਧੂ ਅੰਕ ਹਾਸਲ ਕੀਤੇ। 

ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ 81ਵਾਂ ਮੈਚ ਬੰਗਾਲ ਵਰੀਅਰਜ਼ ਅਤੇ ਪੁਣੇਰੀ ਪਲਟਨ ਵਿਚਕਾਰ ਖੇਡਿਆ ਗਿਆ। ਇਹ ਮੁਕਾਬਲਾ ਬੇਹੱਦ ਰੋਮਾਂਚਕ ਸੀ ਅਤੇ ਬੰਗਾਲ ਨੇ 42-39 ਨਾਲ ਇਸ ਮੈਚ ਨੂੰ ਜਿੱਤ ਲਿਆ। ਨਬੀਵਖਸ਼ ਨੇ ਆਖ਼ਰੀ ਮਿੰਟ ਵਿਚ ਮੈਚ ਦਾ ਪਾਸਾ ਪਲਟ ਦਿੱਤਾ। ਇਹ ਹੋਮ ਲੀਗ ਵਿਚ ਬੰਗਾਲ ਦੀ ਪਹਿਲੀ ਜਿੱਤ ਹੈ। ਇਹ ਮੈਚ ਕੋਲਕਾਤਾ ਦੇ ਨੇਤਾਜੀ ਸੁਭਾਸ ਚੰਦਰ ਬੋਸ ਇੰਡੋਰ ਸਟੇਡੀਅਮ ਵਿਚ ਖੇਡਿਆ ਗਿਆ।

ਮੈਚ ਦੇ ਆਖ਼ਰੀ ਸਮੇਂ ਤੱਕ ਮੋਹਿਤ ਦੇ ਦਮ ‘ਤੇ ਪੁਣੇਰੀ ਪਲਟਨ ਦੀ ਟੀਮ ਅੱਗੇ ਚੱਲ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਪੁਣੇਰੀ ਪਲਟਨ ਇਸ ਮੁਕਾਬਲੇ ਵਿਚ ਬਾਜ਼ ਮਾਰ ਲਵੇਗੀ ਪਰ ਬੰਗਾਲ ਨਬੀਵਖਸ਼ ਨੇ ਆਖ਼ਰੀ ਮਿੰਟਾਂ ਦੀ ਰੇਡ ਵਿਚ 5 ਪੁਆਇੰਟਸ ਹਾਸਲ ਕਰ ਕੇ ਬੰਗਾਲ ਨੂੰ ਆਲ ਆਊਟ ਕਰ ਦਿੱਤਾ ਅਤੇ ਇਸ ਮੈਚ ਨੂੰ ਜਿੱਤ ਲਿਆ।