ਸ਼ੇਨ ਵਾਰਨ ਨੂੰ ਗੁੱਸਾ ਆ ਗਿਆ ਸੀ ਜਦੋਂ ਤੇਂਦੁਲਕਰ ਨੇ ਸਾਂਝੇਦਾਰੀ ਕਰਨ ਤੋਂ ਇਨਕਾਰ ਕਰ ਦਿਤਾ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੁਨਿਆ ਦੇ ਸਟਾਰ ਸਚਿਨ ਤੇਂਦੁਲਕਰ ਅਤੇ ਸ਼ੇਨ ਵਾਰਨ ਦੇ ਵਿਚ ਮੈਦਾਨ ਉਤੇ ਕੜੀ ਟੱਕਰ ਰਹਿੰਦੀ.....

Sachin And Shane

ਨਵੀਂ ਦਿੱਲੀ ( ਪੀ.ਟੀ.ਆਈ ): ਦੁਨਿਆ ਦੇ ਸਟਾਰ ਸਚਿਨ ਤੇਂਦੁਲਕਰ ਅਤੇ ਸ਼ੇਨ ਵਾਰਨ ਦੇ ਵਿਚ ਮੈਦਾਨ ਉਤੇ ਕੜੀ ਟੱਕਰ ਰਹਿੰਦੀ ਸੀ। ਉਥੇ ਹੀ ਮੈਦਾਨ ਦੇ ਬਾਹਰ ਦੋਨਾਂ ਦਾ ਇਕ-ਦੂਜੇ ਲਈ ਸਨਮਾਨ ਰਹਿੰਦਾ ਸੀ ਪਰ ਆਸਟ੍ਰੇਲਿਆ ਦੇ ਦਿੱਗਜ਼ ਦੇ ਮੁਤਾਬਕ 2015-16 ਵਿਚ ਅਮਰੀਕਾ ਵਿਚ ਹੋਏ ਪ੍ਰਦਰਸ਼ਨੀ ਮੈਚਾਂ ਦੇ ਪ੍ਰਬੰਧ ਵਿਚ ਉਹ ਸਚਿਨ ਨਾਲ ਸਾਂਝੇਦਾਰੀ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਤੇਂਦੁਲਕਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਸੀ। ਵਾਰਨ ਨੇ ਆਪਣੀ ਸਵੈ-ਜੀਵਨੀ ‘ਨੋ ਸਪਿਨ’ ਵਿਚ ਇਸ ਵਾਕ ਦਾ ਜਿਕਰ ਕਰਦੇ ਹੋਏ ਲਿਖਿਆ ਹੈ

ਕਿ ਉਨ੍ਹਾਂ ਦੇ ਅਤੇ ਤੇਂਦੁਲਕਰ ਦੀ ਪਰਿਕਲਪਨਾ ਨਾਲ ਇਕ ਸਾਲਾਨਾ ਟੂਰਨਾਮੈਂਟ ਸ਼ੁਰੂ ਕੀਤਾ ਗਿਆ। ਪਰ ਉਸ ਦੇ ਪ੍ਰਬੰਧਨ ਨੂੰ ਲੈ ਕੇ ਦੋਨਾਂ ਦੇ ਵਿਚ ਮੱਤਭੇਦ ਦੇ ਕਾਰਨ ਪਹਿਲੇ ਸ਼ੈਸ਼ਨ ਤੋਂ ਬਾਅਦ ਇਸ ਦਾ ਪ੍ਰਬੰਧ ਨਹੀਂ ਹੋ ਸਕਿਆ। ਇਸ ਮੁੱਦੇ ਉਤੇ ਪੀ.ਟੀ.ਆਈ ਨੇ ਜਦੋਂ ਤੇਂਦੁਲਕਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿਤਾ। ਵਾਰਨ ਨੇ ਲੀਜੇਂਡਸ ਪ੍ਰਦਰਸਨਕਾਰੀ ਮੈਚਾਂ ਦਾ ਜਿਕਰ ਕੀਤਾ ਹੈ। ਜਿਸ ਦਾ ਪ੍ਰਬੰਧ 2015 ਵਿਚ ਨਿਊਯਾਰਕ, ਹਿਊਸਟਾਨ ਅਤੇ ਲਾਸ ਏੰਜਿਲਿਸ ਵਿਚ ਹੋਇਆ ਸੀ ਜਿਸ ਵਿਚ ਬਰਾਇਨ ਲਾਰਾ, ਗਲੇਨ ਮੈਕਗਰਾ ਅਤੇ ਸੌਰਵ ਗਾਂਗੁਲੀ ਵਰਗੇ ਦਿੱਗਜਾਂ ਨੇ ਖੇਡਿਆ ਸੀ।

ਉਨ੍ਹਾਂ ਨੇ ਅਪਣੀ ਕਿਤਾਬ ਵਿਚ ਸਾਫ਼ ਕੀਤਾ ਕਿ ਤੇਂਦੁਲਕਰ ਨੇ ਇਸ ਟੂਰਨਾਮੈਂਟ ਦੇ ਪੂਰੇ ਖਰਚੇ ਦੀ ਜ਼ਿੰਮੇਦਾਰੀ ਚੁੱਕੀ ਪਰ ਉਹ ਉਨ੍ਹਾਂ ਲੋਕਾਂ ਤੋਂ ਪ੍ਰਭਾਵਿਤ ਨਹੀਂ ਸਨ ਜਿਨ੍ਹਾਂ ਨੂੰ ਤੇਂਦੁਲਕਰ ਨੇ ਪ੍ਰਬੰਧਨ ਲਈ ਚੁਣਿਆ ਸੀ। ਵਾਰਨ ਨੇ ਲਿਖਿਆ , ‘ਤੇਂਦੁਲਕਰ ਸੰਜੈ ਨਾਂਅ ਦੇ ਇਕ ਵਿਅਕਤੀ ਨੂੰ ਲੈ ਕੇ ਆਏ ਸਨ, ਜੋ ਮੇਂਟੋਰ ਅਤੇ ਪੇਸ਼ਾਵਰ ਸਲਾਹਕਾਰ ਸਨ। ਮੈਂ ਉਨ੍ਹਾਂ ਨੂੰ ਅਪਣੀ ਪਰਿਕਲਪਨਾ ਦੱਸੀ ਅਤੇ ਸਲਾਇਡ ਸ਼ੋਅ ਦਿਖਾਇਆ। ਉਨ੍ਹਾਂ ਨੂੰ ਇਹ ਕਾਫ਼ੀ ਪਸੰਦ ਆਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਬੈਨ ਸਟਾਰਨਰ ਨੂੰ ਅਪਣੇ ਨਾਲ ਜੋੜਿਆ। ਤੇਂਦੁਲਕਰ ਇਸ ਗੱਲ ਉਤੇ ਅੜੇ ਸਨ ਕਿ ਸਾਰੀਆਂ ਚੀਜਾਂ ਦਾ ਸੰਚਾਲਨ ਉਨ੍ਹਾਂ ਦੀ ਟੀਮ ਕਰੇ।’

ਸਟਾਰਨਰ ਇਕ ਖੇਡ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ ਜਦੋਂ ਕਿ ਸੰਜੈ ਦੀ ਪਹਿਚਾਣ ਸਾਫ਼ ਨਹੀਂ ਹੋ ਸਕੀ। ਉਨ੍ਹਾਂ ਨੇ ਅੱਗੇ ਲਿਖਿਆ, ‘ਮੈਂ ਕਿਹਾ- ਇਹ ਮੇਰੀ ਪਰਿਕਲਪਨਾ ਹੈ। ਮੈਨੂੰ ਪਤਾ ਹੈ ਕਿ ਮੈਂ ਇਸ ਨਾਲ ਸਭ ਤੋਂ ਉੱਤਮ ਖਿਡਾਰੀਆਂ ਨੂੰ ਜੋੜ ਸਕਦਾ ਹਾਂ ਅਤੇ ਮੈਂ ਤੁਹਾਡੇ ਬਰਾਬਰ ਦੀ ਹਿੱਸੇਦਾਰੀ ਕਰਨ ਨੂੰ ਤਿਆਰ ਹਾਂ। ਮੈਂ ਸੁਝਾਅ ਦਿਤਾ ਕਿ ਇਸ ਦੇ ਪ੍ਰਬੰਧ ਦੇ ਨਾਲ ਅਨੁਭਵ ਲੋਕਾਂ ਨੂੰ ਜੋੜਿਆ ਜਾਵੇ ਅਤੇ ਅਸੀ ਦੋਨੇਂ ( ਤੇਂਦੁਲਕਰ ਅਤੇ ਵਾਰਨ )  ਦੇ ਦੋ-ਦੋ ਪ੍ਰਤੀਨਿੱਧ ਇਸ ਵਿਚ ਰਹਿਣ।’ ਵਾਰਨ ਦੇ ਮੁਤਾਬਕ, ‘ਤੇਂਦੁਲਕਰ ਨੇ ਕਿਹਾ- ਨਹੀਂ ਮੇਰੇ ਕੋਲ ਸੰਜੈ ਅਤੇ ਬੈਨ ਹਨ।’

ਮੈਂ ਉਨ੍ਹਾਂ ਦੇ ਜਵਾਬ ਵਿਚ ਬੇਆਰਾਮ ਸੀ ਪਰ ਇਸ ਗੱਲ ਨੂੰ ਲੈ ਕੇ ਯਕੀਨ ਵੀ ਸੀ ਕਿ ਮੈਂ ਅਤੇ ਤੇਂਦੁਲਕਰ ਮਿਲ ਕੇ ਇਸ ਦਾ ਪ੍ਰਬੰਧ ਕਰ ਸਕਦੇ ਹਾਂ। ਇਸ ਲਈ ਮੈਂ ਤਿਆਰ ਹੋ ਗਿਆ।’ ਵਾਰਨ ਨੇ ਲਿਖਿਆ, ‘ਮੈਂ ਤੇਂਦੁਲਕਰ ਨੂੰ 25 ਸਾਲ ਤੋਂ ਜਾਣਦਾ ਹਾਂ ਅਤੇ ਉਨ੍ਹਾਂ ਨੇ ਮੈਦਾਨ ਦੇ ਬਾਹਰ ਵੀ ਸ਼ਾਨਦਾਰ ਕੰਮ ਕੀਤਾ ਹੈ, ਇਸ ਲਈ ਮੈਨੂੰ ਲੱਗਿਆ ਕਿ ਉਨ੍ਹਾਂ ਦਾ ਪੇਸ਼ਾਵਰ ਪੱਖ ਠੀਕ ਤਰੀਕੇ ਨਾਲ ਸੰਗਠਿਤ ਹੋਵੇਗਾ। ਹਾਲਾਂਕਿ ਬਾਅਦ ਵਿਚ ਮੈਨੂੰ ਇਸ ਦਾ ਪਛਤਾਵਾ ਹੋਇਆ।’