ਕੋਹਲੀ ਨੇ ਸ਼ੁਭਮਨ ਗਿਲ ਦੀ ਕੀਤੀ ਤਾਰੀਫ਼, ਖ਼ੁਦ ਤੋਂ ਵੱਡਾ ਬੱਲੇਬਾਜ ਦੱਸਿਆ !
ਟੀਮ ਇੰਡੀਆ ਨੇ ਪਹਿਲੇ ਤਿੰਨ ਮੈਚਾਂ ਵਿਚ ਜਿੱਤ ਹਾਸਲ ਕਰ ਨਿਊਜੀਲੈਂਡ ਦੇ ਵਿਰੁੱਧ 5 ਮੈਚਾਂ ਦੀ ਵਨਡੇ ਲੜੀ ਵਿਚ ਜੇਤੂ ਬੜ੍ਹਤ ਹਾਸਲ ਕਰ ਲਈ ਹੈ। ਇਸ ਜਿੱਤ ਤੋਂ ...
ਚੰਡੀਗੜ੍ਹ : ਟੀਮ ਇੰਡੀਆ ਨੇ ਪਹਿਲੇ ਤਿੰਨ ਮੈਚਾਂ ਵਿਚ ਜਿੱਤ ਹਾਸਲ ਕਰ ਨਿਊਜੀਲੈਂਡ ਦੇ ਵਿਰੁੱਧ 5 ਮੈਚਾਂ ਦੀ ਵਨਡੇ ਲੜੀ ਵਿਚ ਜੇਤੂ ਬੜ੍ਹਤ ਹਾਸਲ ਕਰ ਲਈ ਹੈ। ਇਸ ਜਿੱਤ ਤੋਂ ਬਾਅਦ ਵੱਡੀ ਖਬਰ ਇਹ ਹੈ ਕਿ ਨਿਊਜੀਲੈਂਡ ਦੇ ਵਿਰੁੱਧ ਚੌਥੇ ਵਨਡੇ ਵਿਚ ਸ਼ੁਭਮਨ ਗਿਲ ਡੈਬਿਊ ਕਰਨ ਵਾਲੇ ਹਨ। ਕਪਤਾਨ ਵਿਰਾਟ ਕੋਹਲੀ ਨੇ ਇਸ ਦੇ ਸੰਕੇਤ ਦਿਤੇ ਹਨ। ਤੀਸਰੇ ਵਨਡੇ ਵਿਚ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ, ਸਾਡੀ ਟੀਮ ਨੇ ਇਕ ਪਾਸਾ ਜਿੱਤ ਹਾਸਲ ਕੀਤੀ।
ਮੈਨੂੰ ਉਮੀਦ ਹੈ ਕਿ ਅਗਲੇ 2 ਮੈਚ ਵਿਚ ਵੀ ਭਾਰਤੀ ਟੀਮ ਜਿੱਤ ਹਾਸਲ ਕਰੇਗੀ। ਆਸਟਰੇਲੀਆ ਦੌਰੇ ਤੋਂ ਬਾਅਦ ਨਿਊਜੀਲੈਂਡ ਦੇ ਖਿਲਾਫ ਲੜੀ ਜਿੱਤ ਕੇ ਬਹੁਤ ਵਧੀਆ ਲੱਗ ਰਿਹਾ ਹੈ। ਨਿਊਜ਼ੀਲੈਂਡ ਦੀ ਧਰਤੀ 'ਤੇ ਪੰਜ ਵਨਡੇਅ ਦੀ ਸੀਰੀਜ਼ ਵਿਚ ਟੀਮ ਇੰਡੀਆ ਨੇ 3-0 ਨਾਲ ਬੜ੍ਹਤ ਬਣਾ ਲਈ ਹੈ। ਕਪਤਾਨ ਵਿਰਾਟ ਕੋਹਲੀ ਨੇ ਟੀਮ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਇਹ ਦੂਜਾ ਮੌਕਾ ਹੈ ਜਦੋਂ ਟੀਮ ਇੰਡੀਆ ਨਿਊਜ਼ੀਲੈਂਡ ਵਿਚ ਵਨਡੇਅ ਸੀਰੀਜ਼ ਜਿੱਤਣ ਵਿਚ ਕਾਮਯਾਬ ਹੋਈ ਹੈ।
ਇਸ ਤੋਂ ਪਹਿਲਾਂ ਸਾਲ 2009 ਵਿਚ ਧੋਨੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਚ ਸੀਰੀਜ਼ ਅਪਣੇ ਨਾਂ ਕੀਤੀ ਸੀ। ਇਸ ਮੌਕੇ ਵਿਰਾਟ ਨੇ ਪੰਜਾਬੀ ਖਿਡਾਰੀ ਸ਼ੁਭਮਨ ਗਿੱਲ ਦੀ ਤਾਰੀਫ ਕਰਦਿਆਂ ਕਿਹਾ ਕਿ ਮੈਂ ਉਸ ਨੂੰ ਨੈੱਟ ਵਿਚ ਬੈਟਿੰਗ ਕਰਦਿਆਂ ਵੇਖਿਆ ਹੈ। ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਤੁਹਾਡੀ ਥਾਂ ਲਏਗਾ। ਉਸ ਨੇ ਕਿਹਾ ਕਿ ਜਦੋਂ ਮੈਂ 10 ਸਾਲ ਦਾ ਸੀ ਤਾਂ ਮੈਂ ਸ਼ੁਭਮਨ ਦਾ 10 ਫੀਸਦੀ ਵੀ ਨਹੀਂ ਸੀ।
ਦੱਸ ਦੇਈਏ ਕਿ BCCI ਨੇ ਪਹਿਲਾਂ ਹੀ ਵਿਰਾਟ ਕੋਹਲੀ ਨੂੰ ਆਖਰੀ ਦੋ ਵਨਡੇਅ ਤੇ T-20 ਸੀਰੀਜ਼ ਤੋਂ ਆਰਾਮ ਦੇਣ ਦਾ ਐਲਾਨ ਕਰ ਦਿਤਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਖਰੀ ਵਨਡੇਅ ਵਿਚ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਵਿਰਾਟ ਦੀ ਥਾਂ ਟੀਮ ਦਾ ਹਿੱਸਾ ਬਣੇਗਾ।
ਆਪਣੀ ਬ੍ਰੇਕ ਬਾਰੇ ਗੱਲ ਕਰਦਿਆਂ ਵਿਰਾਟ ਨੇ ਕਿਹਾ ਕਿ ਵਰਲਡ ਕੱਪ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਹੈ। ਉਸ ਨੇ ਕਿਹਾ ਕਿ ਯੁਵਾ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਕਿਹਾ ਕਿ ਮੈਂ ਕਾਫੀ ਸਮੇਂ ਤੋਂ ਬ੍ਰੇਕ ਨਹੀਂ ਲਈ ਤੇ ਹੁਣ ਮੈਂ ਆਰਾਮ ਕਰਨਾ ਚਾਹੁੰਦਾ ਹਾਂ।