ਇਸ ਦੇਸ਼ ਨੇ IPL ਕਰਵਾਉਂਣ ਦੀ ਕੀਤੀ ਪੇਸ਼ਕਸ਼, ਫੈਂਸਲਾ BCCI ਦੇ ਹੱਥ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਇਸ ਸਾਲ ਹਾਲੇ ਤੱਕ IPL ਨਹੀਂ ਹੋ ਸਕਿਆ।

Photo

ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਇਸ ਸਾਲ ਹਾਲੇ ਤੱਕ IPL ਨਹੀਂ ਹੋ ਸਕਿਆ। ਕਿਉਂਕ ਭਾਰਤੀ ਕ੍ਰਿਕਟ ਬੋਰਡ (BCCI) ਦੇ ਵੱਲੋਂ ਇਸ ਲੀਗ ਨੂੰ ਅਣਮਿੱਥੇ ਸਮੇਂ ਲਈ ਪੋਸਟਪੋਨ ਕਰ ਦਿੱਤਾ ਹੈ। ਪਰ ਹੁਣ ਯੂਏਈ ਦੇ ਵੱਲੋਂ ਇਸ ਦੀ ਮੇਜੁਬਾਨੀ ਕਰਨ ਦੀ ਆਫਰ ਦਿੱਤੀ ਗਈ ਹੈ। ਦੱਸ ਦੱਈਏ ਕਿ ਸਾਲ 2020 ਦੇ IPL ਦਾ ਆਗਾਜ਼ 29 ਮਾਰਚ ਤੋਂ ਹੋਣਾ ਸੀ। ਕਰੋਨਾ ਵਾਇਰਸ ਦੇ ਕਾਰਨ ਪਹਿਲਾਂ ਇਸ ਨੂੰ 15 ਅਪ੍ਰੈਲ ਤੱਕ ਅੱਗੇ ਕੀਤਾ ਗਿਆ ਸੀ ਪਰ ਹੁਣ ਦੇਸ਼ ਵਿਚ ਲੌਕਡਾਊਨ ਵਿਚ ਵਾਧਾ ਹੋਣ ਦੇ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਅੱਗੇ ਕਰ ਦਿੱਤਾ ਹੈ।

ਉਧਰ ਯੂਏਈ ਪਹਿਲਾਂ ਵੀ ਆਈਪੀਐਲ ਦੀ ਮੇਜ਼ਬਾਨੀ ਕਰ ਚੁੱਕੀ ਹੈ। ਯੂਏਈ ਨੇ ਭਾਰਤ ਵਿੱਚ 2014 ਦੀਆਂ ਆਮ ਚੋਣਾਂ ਦੌਰਾਨ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਯੂਏਈ ਨੇ ਆਈਪੀਐਲ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ, ਪਰ ਫਿਲਹਾਲ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਅਰੁਣ ਧੂਮਲ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਯਾਤਰਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ, ਆਈਪੀਐਲ ਦਾ ਆਯੋਜਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਵੀ ਬੀਸੀਸੀਆਈ ਨੂੰ ਇਹ ਪੇਸ਼ਕਸ਼ ਦਿੱਤੀ ਸੀ ਕਿ ਉਹ ਸ਼੍ਰੀਲੰਕਾ ਵਿੱਚ ਆਈਪੀਐਲ ਮੁਕਾਬਲੇ ਲਈ ਤਿਆਰ ਹਨ।

ਸ੍ਰੀਲੰਕਾ ਕ੍ਰਿਕਟ ਬੋਰਡ ਨੇ ਭਾਰਤੀ ਬੋਰਡ ਨੂੰ ਪੱਤਰ ਲਿਖਿਆ ਸੀ, ਜਿਸ ਵਿੱਚ ਉਸਨੇ ਆਈਪੀਐਲ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਸੀ। ਸ੍ਰੀਲੰਕਾ ਬੋਰਡ ਦੇ ਮੁਖੀ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਇੱਥੇ ਭਾਰਤ ਤੋਂ ਪਹਿਲਾਂ ਕੋਰੋਨਾ ਤੋਂ ਛੁਟਕਾਰਾ ਹੋ ਜਾਵੇਗਾ। ਈਐਸਪੀਐਨਕ੍ਰੀਕਾਈਨਫੋ ਨੇ ਐਸਐਲਸੀ ਦੇ ਪ੍ਰਧਾਨ ਸ਼ੰਮੀ ਸਿਲਵਾ ਦੇ ਹਵਾਲੇ ਨਾਲ ਕਿਹਾ, ਸਪੱਸ਼ਟ ਹੈ ਕਿ ਆਈਪੀਐਲ ਰੱਦ ਹੋਣ ਨਾਲ ਬੀਸੀਸੀਆਈ ਅਤੇ ਇਸ ਦੇ ਹਿੱਸੇਦਾਰਾਂ ਨੂੰ $ 500 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਏਗਾ। ਅਜਿਹੀ ਸਥਿਤੀ ਵਿੱਚ, ਕਿਸੇ ਹੋਰ ਦੇਸ਼ ਨੂੰ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਕੇ ਇਸ ਘਾਟੇ ਨੂੰ ਪੂਰਾ ਕੀਤਾ ਜਾ ਸਕਦੇ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਨੂੰ ਸ਼੍ਰੀਲੰਕਾ ਵਿਚ ਕਰਵਾਇਆ ਜਾਂਦਾ ਹੈ ਤਾਂ ਇਸ ਨੂੰ ਦੇਖਣਾ ਭਾਰਤੀ ਦਰਸ਼ਕਾਂ ਲਈ ਆਸਾਨ ਹੋ ਜਾਵੇਗਾ। ਭਾਰਤੀ ਬੋਰਡ ਦੱਖਣੀ ਅਫੀਰਕਾ ਵਿਚ IPL ਕਰਵਾਉਂਣ ਦਾ ਅਨੁਭਵ ਰੱਖਦਾ ਹੈ। ਦੱਸ ਦੱਈਏ ਕਿ ਹੁਣ ਤੱਕ ਦੋ ਵਾਰ ਆਈਪੀਐੱਲ ਦੇਸ਼ ਤੋਂ ਬਾਹਰ ਕਰਵਾਇਆ ਜਾ ਚੁੱਕਾ ਹੈ। 2009 ਵਿਚ IPL ਨੂੰ ਲੋਕ ਸਭਾ ਚੋਣ ਦੇ ਕਾਰਨ ਦੱਖਣੀ ਅਫਰੀਕਾ ਵਿਚ ਕਰਵਾਇਆ ਗਿਆ ਸੀ। ਉੱਥੇ ਹੀ 2014 ਵਿਚ ਵੀ ਆਮ ਚੋਣਾਂ ਦੇ ਸਮੇਂ IPL ਦੇ ਪਹਿਲੇ ਦੋ ਹਫ਼ਤਿਆਂ ਦੀ ਮੇਜੁਬਾਨੀ ਯੂਏਈ ਦੇ ਵੱਲੋਂ ਕੀਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।