ਕਠੂਆ ਜਬਰ-ਜ਼ਨਾਹ ਤੇ ਕਤਲ ਮਾਮਲੇ ‘ਚ ਫ਼ੈਸਲਾ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਕਠੂਆ ਜਬਰ-ਜ਼ਨਾਹ ਤਾ ਕਤਲ ਮਾਮਲੇ ਦੀ ਸਥਾਨਕ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿਚ ਚੱਲ ਰਹੀ....

punjab Police

ਪਠਾਨਕੋਟ: ਕਠੂਆ ਜਬਰ-ਜ਼ਨਾਹ ਤਾ ਕਤਲ ਮਾਮਲੇ ਦੀ ਸਥਾਨਕ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿਚ ਚੱਲ ਰਹੀ ਮਾਮਲੇ ‘ਚ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ ਸੀ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ 10 ਜੂਨ ਨੂੰ ਸਵੇਰੇ 11 ਵਜੇ ਦੇ ਲਗਪਗ ਉਪਰੋਕਤ ਅਦਾਲਤ ਅਪਣਾ ਫ਼ੈਸਲਾ ਸਾਰੇ ਸੱਤ ਦੋਸ਼ੀਆਂ ਦੀ ਹਾਜ਼ਰੀ ਸੁਣਾਣਗੀ।

ਪ੍ਰੋਸੀਕਿਊਸ਼ਨ ਤੇ ਮੁਲਜ਼ਮ ਧਿਰ ਵੱਲੋਂ ਉਨ੍ਹਾਂ ਦੇ ਵਕਲੀ ਦੀ ਅਦਾਲਤ ਵਿਚ ਹਾਜ਼ਰ ਰਹਿਣਗੇ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਕੋਰਟ ਕੰਪਲੈਕਸ ਵਿਚ ਸੁਰੱਖਿਆ ਵਧਾ ਦਿੱਤਾ ਗਈ ਹੈ। ਅਦਾਲਤ ਦੇ ਗੇਟ ਅਤੇ ਬੈਰੀਕੇਡ ਲਾਏ ਗਏ ਹਨ, ਉਥੇ ਸੁਰੱਖਿਆ ਮੁਲਾਜ਼ਮਾਂ ਦੀ ਨਫ਼ਰੀ ਵੀ ਵਧਾਈ ਗਈ ਹੈ ਕਿਉਂਕਿ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਅਜਿਹੇ ਮੌਕੇ ਦੂਰ-ਦੁਰਾਡੇ ਤੋਂ ਲੋਕ ਤੇ ਮੀਡੀਆ ਵਾਲੇ ਵੀ ਅਦਾਲਤ ਦਾ ਰੁਖ਼ ਕਰ ਸਕਦੇ ਹਨ।

ਮੁਲਜ਼ਮ ਧਿਰ ਦੇ ਵਕੀਲ ਵਿਨੋਦ ਮਹਾਜਨ ਨੇ ਦੱਸਿਆ ਕਿ ਡੇ-ਡੂ-ਡੇ ਪ੍ਰੋਸੀਡਿੰਗ ਅਧੀਨ ਚੱਲੀ ਸੁਣਵਾਈ ਤੋਂ ਬਾਅਦ 10 ਜੂਨ ਨੂੰ ਅਦਾਲਤ ਅਪਣੇ ਫ਼ੈਸਲਾ ਸੁਣਾਉਣ ਜਾ ਰਹੀ ਹੈ। ਦੱਸ ਦਈਏ ਇਸ ਸੰਬੰਧੀ ਜਦੋਂ ਐਸਐਸਪੀ ਵਿਵੇਕਸ਼ੀਲ ਸੋਨੀ ਨਾਲ ਗੱਲਬਾਤ ਕੀਤੀ ਗਈ ਤੈਂ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੇ ਪ੍ਰਬੰਦ ਹੋਰ ਸਖ਼ਤ ਕੀਤੇ ਗਏ ਹਨ। ਜਿਨ੍ਹਾਂ ਲੋਕਾਂ ਨੂੰ ਅਦਾਲਤ ਨੇ ਆਉਣ ਦੀ ਇਜਾਜ਼ਤ ਦਿਤੀ ਹੈ, ਉਹੀ ਲੋਕ ਅਦਾਲਤ ਦੇ ਅੰਦਰ ਜਾ ਸਕਣਗੇ। ਕੋਰਟ ਦੀ ਸੁਰੱਖਿਆ ਪੂਰੀ ਤਰ੍ਹਾਂ ਮਜਬੂਤ ਹੈ। ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।