27 ਸਾਲ ਪਹਿਲਾਂ ਅੱਜ ਹੀ ਭਾਰਤ ਦੀ ਧਰਤੀ ਉਤੇ ਅਫਰੀਕਾ ਨੂੰ ਮਿਲੀ ਸੀ ‘ਜਿੰਦਗੀ’
27 ਸਾਲ ਪਹਿਲਾਂ ਅੱਜ ਦੇ ਦਿਨ (10 ਨਵੰਬਰ) ਵਿਸ਼ਵ ਕ੍ਰਿਕੇਟ ਇਤਹਾਸ ਦਾ ਬਹੁਤ ਜਜ਼ਬਾਤੀ ਦਿਨ ਸਾਬਤ....
ਨਵੀਂ ਦਿੱਲੀ ( ਪੀ.ਟੀ.ਆਈ ): 27 ਸਾਲ ਪਹਿਲਾਂ ਅੱਜ ਦੇ ਦਿਨ (10 ਨਵੰਬਰ) ਵਿਸ਼ਵ ਕ੍ਰਿਕੇਟ ਇਤਹਾਸ ਦਾ ਬਹੁਤ ਜਜ਼ਬਾਤੀ ਦਿਨ ਸਾਬਤ ਹੋਇਆ ਸੀ। 21 ਸਾਲ ਤੱਕ ਵਰਲਡ ਕ੍ਰਿਕੇਟ ਤੋਂ ਕੱਟੇ ਰਹਿਣ ਤੋਂ ਬਾਅਦ 1991 ਵਿਚ ਦੱਖਣ ਅਫਰੀਕਾ ਨੇ ਅਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਸਭ ਤੋਂ ਵਧ ਕੇ ਭਾਰਤ ਦੀ ਧਰਤੀ ਉਤੇ ਅਫਰੀਕੀ ਟੀਮ ਨੂੰ ਨਵਾਂ ਜੀਵਨ ਮਿਲਿਆ। ਰੰਗਭੇਦ ਨੀਤੀ ਦੇ ਕਾਰਨ ਦੁਨੀਆਨੇ ਇਸ ਦੇਸ਼ ਤੋਂ ਦੂਰੀ ਬਣਾ ਲਈ ਸੀ। ਅੰਤਰਰਾਸ਼ਟਰੀ ਕ੍ਰਿਕੇਟ ਕੌਸ਼ਲ (ਆਈ.ਸੀ.ਸੀ) ਨਾਲ ਜੁੜਨ ਦੇ 4 ਮਹੀਨੇ ਦੇ ਅੰਦਰ ਦੱਖਣ ਅਫਰੀਕਾ ਦੀ ਟੀਮ ਭਾਰਤ ਦੌਰੇ ਉਤੇ ਆਈ ਸੀ।
ਵਾਪਸੀ ਤੋਂ ਬਾਅਦ ਉਸ ਨੇ ਅਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡਿਆ ਸੀ। ਹਾਲਾਂਕਿ ਉਹ ਮੁਕਾਬਲਾ ਭਾਰਤ ਨੇ 3 ਵਿਕੇਟ ਨਾਲ ਜਿੱਤੀਆ ਸੀ। ਅਪਣੇ ਪਹਿਲੇ ਹੀ ਮੈਚ ਵਿਚ ਤੇਜ਼ ਗੇਂਦਬਾਜ ਏਲਨ ਡੋਨਾਲਡ ਨੇ ਅਪਣੀ ਛਾਪ ਛੱਡੀ ਸੀ। ਉਨ੍ਹਾਂ ਨੇ 29 ਦੌੜਾਂ ਦੇ ਕੇ 5 ਵਿਕੇਟ ਝਟਕਾਏ ਸੀ। ਡੋਨਾਲਡ ਅਤੇ ਸਚਿਨ ਤੇਂਦੁਲਕਰ (62 ਦੌੜਾਂ, 1 ਵਿਕੇਟ) ਉਸ ਮੈਚ ਵਿਚ ਸੰਯੁਕਤ ਰੂਪ ਨਾਲ ‘ਮੈਨ ਆਫ ਦ ਮੈਚ’ ਰਹੇ। ਉਸ ਅਫਰੀਕੀ ਟੀਮ ਦੇ ਕਪਤਾਨ ਕਲਾਈਵ ਰਾਈਸ ਸਨ। ਹਾਲਾਂਕਿ ਅੱਜ ਉਹ ਇਸ ਦੁਨੀਆ ਵਿਚ ਨਹੀਂ ਰਹੇ।
66 ਸਾਲ ਦੀ ਉਮਰ ਵਿਚ 28 ਜੁਲਾਈ 2015 ਨੂੰ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਦੱਖਣ ਅਫਰੀਕਾ ਸਰਕਾਰ ਨੇ ਕੁਝ ਅਜਿਹੇ ਨਿਯਮ ਬਣਾਏ ਸਨ ਜਿਨ੍ਹੋ ਆਈ.ਸੀ.ਸੀ ਨੂੰ ਦੁਵਿਧਾ ਵਿਚ ਪਾ ਦਿਤਾ ਸੀ। ਸਰਕਾਰ ਦੇ ਨਿਯਮਾਂ ਦੇ ਮੁਤਾਬਕ ਉਨ੍ਹਾਂ ਦੇ ਦੇਸ਼ ਦੀ ਟੀਮ ਨੂੰ ਸਫੈਦ ਦੇਸ਼ਾਂ (ਇੰਗਲੈਂਡ, ਆਸਟਰੇਲਿਆ ਅਤੇ ਨਿਊਜੀਲੈਂਡ) ਦੇ ਵਿਰੁੱਧ ਹੀ ਖੇਡਣ ਦੀ ਆਗਿਆ ਸੀ। ਇਹ ਵੀ ਸ਼ਰਤ ਸੀ ਕਿ ਵਿਰੋਧੀ ਟੀਮ ਵਿਚ ਸਫੈਦ ਖਿਡਾਰੀ ਹੀ ਖੇਡਣਗੇ। ਆਈ.ਸੀ.ਸੀ ਨੇ ਦੱਖਣ ਅਫਰੀਕਾ ਨੂੰ ਮੁਅੱਤਲ ਕਰ ਦਿਤਾ ਸੀ। ਜਿਸ ਦੇ ਨਾਲ ਅਫਰੀਕੀ ਖਿਡਾਰੀਆਂ ਦਾ ਭਵਿੱਖ ਖਤਰੇ ਵਿਚ ਪੈ ਗਿਆ।
ਉਥੇ ਦੇ ਕਈ ਕਰਿਕੇਟਰਸ ਦਾ ਕਰਿਅਰ ਇਸ ਇੰਤਜਾਰ ਵਿਚ ਖਤਮ ਹੋ ਗਿਆ ਕਿ ਦੱਖਣ ਅਫਰੀਕੀ ਟੀਮ ਦੀ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਕਦੋਂ ਵਾਪਸੀ ਹੋਵੇਗੀ। ਆਖ਼ਿਰਕਾਰ 21 ਸਾਲ ਬਾਅਦ ਉਹ ਦਿਨ ਆਇਆ ਜਦੋਂ ਦੱਖਣ ਅਫਰੀਕਾ ਵਿਚ ਬਦਲਾਵ ਆਇਆ ਅਤੇ ਉੱਥੇ ਰੰਗਭੇਦ ਦੀ ਨੀਤੀ ਨੂੰ ਖਤਮ ਕੀਤਾ ਗਿਆ।