ਦੱਖਣ ਅਫਰੀਕਾ ਵਿਚ ਕਾਰ ਅਗਵਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੀ ਲੜਕੀ ਦੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੱਖਣ ਅਫਰੀਕਾ ਵਿਚ ਕਾਰ ਅਗਵਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੀ ਲੜਕੀ ਦੀ ਹੱਤਿਆ

Indian Girl Killed in South Africa Johannesburg

ਜੋਹਾਨਸਬਰਗ, 29 ਮਈ, ਦੱਖਣ ਅਫਰੀਕਾ ਵਿਚ ਕਾਰ ਲੁੱਟਣ ਦੀ ਘਟਨਾ ਦੌਰਾਨ ਭਾਰਤੀ ਮੂਲ ਦੀ ਨੌਂ ਸਾਲ ਦੀ ਬੱਚੀ ਦੀ ਹੋਈ ਹੱਤਿਆ ਦੇ ਵਿਰੋਧ ਵਿਚ ਡਰਬਨ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਚੈਟਸਵਰਥ ਦੀ ਚੌਥੀ ਜਮਾਤ ਦੀ ਵਿਦਿਆਰਥਣ ਸਾਦਿਆ ਸੁਖਰਾਜ ਆਪਣੇ ਪਿਤਾ ਦੇ ਨਾਲ ਕਾਰ ਵਿਚ ਸਕੂਲ ਜਾ ਰਹੀ ਸੀ। ਉਸੀ ਸਮੇਂ ਤਿੰਨ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਬੱਚੀ ਸਮੇਤ ਕਾਰ ਲੈ ਕੇ ਫਰਾਰ ਹੋ ਗਏ। ਬਦਮਾਸ਼ਾਂ ਨੇ ਕੁੜੀ ਦੇ ਪਿਤਾ ਨੂੰ ਕਾਰ ਤੋਂ ਬਾਹਰ ਧੱਕਾ ਦੇ ਕਿ ਗਿਰਾ ਦਿੱਤਾ। 

ਬੱਚੀ ਦੀ ਗੋਲੀ ਮਾਰ ਕਰ ਕਿ ਹੱਤਿਆ ਕੀਤੇ ਜਾਣ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡਿਆ ਉੱਤੇ ਉਸਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।