15 ਸਾਲਾ ਸ਼ੈਫਾਲੀ ਵਰਮਾ ਨੇ ਅਰਧ ਸੈਂਕੜਾ ਜੜ ਕੇ ਤੋੜਿਆ ਸਚਿਨ ਤੇ ਰੋਹਿਤ ਦਾ ਰਿਕਾਰਡ
ਵੈਸਟ ਇੰਡੀਜ਼ ਦੇ ਸੈਂਟ ਲੁਸੀਆ ਵਿਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੈਚ ਵਿਚ ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਇਤਿਹਾਸ ਰਚ ਦਿੱਤਾ ਹੈ।
ਨਵੀਂ ਦਿੱਲੀ: ਵੈਸਟ ਇੰਡੀਜ਼ ਦੇ ਸੈਂਟ ਲੁਸੀਆ ਵਿਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੈਚ ਵਿਚ ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਇਤਿਹਾਸ ਰਚ ਦਿੱਤਾ ਹੈ। ਸ਼ੈਫਾਲੀ ਨੇ 49 ਗੇਂਦਾਂ ਵਿਚ 73 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਦੇ ਚਲਦੇ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 185 ਦੌੜਾਂ ਬਣਾਈਆਂ। ਸਾਊਥ ਅਫਰੀਕਾ ਵਿਰੁੱਧ ਅਪਣਾ ਟੀ-20 ਡੈਬਿਊ ਕਰਨ ਵਾਲੀ 15 ਸਾਲ ਦੀ ਸ਼ੈਫਾਲੀ ਵਰਮਾ ਨੇ ਐਤਵਾਰ ਨੂੰ ਵੈਸਟ ਇੰਡੀਜ਼ ਵਿਰੁੱਧ ਇਤਿਹਾਸ ਰਚ ਦਿੱਤਾ।
ਸ਼ੈਫਾਲੀ ਨੇ ਮਹਿਜ 49 ਗੇਂਦਾਂ ਵਿਚ 73 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿਚ ਸ਼ੈਫਾਲੀ ਨੇ 6 ਚੌਕੇ ਅਤੇ 4 ਛੱਕੇ ਲਗਾਏ। ਇਹ ਉਹਨਾਂ ਦਾ ਟੀ-20 ਵਿਚ ਪਹਿਲਾ ਅਰਧ ਸੈਂਕੜਾ ਸੀ। 15 ਸਾਲ 285 ਦੀ ਸ਼ੈਫਾਲੀ ਭਾਰਤ ਵੱਲੋਂ ਟੀ-20 ਅਰਧ ਸੈਂਕੜਾ ਬਣਾਉਣ ਵਾਲੀ ਸਭ ਤੋਂ ਛੋਟੀ ਖਿਡਾਰਨ ਬਣ ਗਈ ਹੈ। ਇਸ ਦੇ ਨਾਲ ਹੀ ਸ਼ੈਫਾਲੀ ਨੇ ਰੋਹਿਤ ਸ਼ਰਮਾ ਅਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਸਚਿਨ ਤੇਂਦੁਲਕਰ ਨੇ 16 ਸਾਲ 214 ਦਿਨ ਦੀ ਉਮਰ ਵਿਚ ਅਪਣਾ ਪਹਿਲਾ ਅੰਤਰਰਾਸ਼ਟਰੀ ਅਰਧ ਸੈਂਕੜਾ ਟੈਸਟ ਕ੍ਰਿਕਟ ਵਿਚ ਲਗਾਇਆ ਸੀ। ਰੋਹਿਤ ਸ਼ਰਮਾ ਨੇ 20 ਸਾਲ ਦੀ ਉਮਰ ਵਿਚ ਸਤੰਬਰ 2007 ਨੂੰ ਟੀ-20 ਕ੍ਰਿਕਟ ਦਾ ਪਹਿਲਾ ਅਰਧ ਸੈਂਕੜਾ ਬਣਾਇਆ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਵਿਰੁੱਧ ਪਹਿਲੇ ਟੀ-20 ਮੁਕਾਬਲੇ ਵਿਚ 84 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ੈਫਾਲੀ ਅਤੇ ਸਮ੍ਰਿਤੀ ਦੀ ਪਾਰੀ ਦੇ ਦਮ ‘ਤੇ 4 ਵਿਕਟਾਂ ਦੇ ਨੁਕਸਾਨ ‘ਤੇ 185 ਦੌੜਾਂ ਬਣਾਈਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।