ਦੂਜਾ ਟੈਸਟ ਮੈਚ : ਮਯੰਕ ਅਗਰਵਾਲ ਨੇ ਜੜਿਆ ਸੈਂਕੜਾ, ਭਾਰਤ - 273/3

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਟੀਮ ਹਨੂਮਾ ਵਿਹਾਰੀ ਦੀ ਥਾਂ ਉਮੇਸ਼ ਯਾਦਵ ਨੂੰ 'ਟੀਮ 'ਚ ਸ਼ਾਮਲ ਕੀਤਾ

2nd Test : Mayank Agarwal smashes another hundred, India 273/3

ਪੁਣੇ : ਭਾਰਤ ਅਤੇ ਦਖਣੀ ਅਫ਼ਰੀਕਾ ਵਿਚਕਾਰ ਟੈਸਟ ਲੜੀ ਦਾ ਦੂਜਾ ਮੁਕਾਬਲਾ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਦੂਜੇ ਟੈਸਟ ਲਈ ਭਾਰਤੀ ਟੀਮ ਵਿਚ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਭਾਰਤੀ ਟੀਮ ਹਨੂਮਾ ਵਿਹਾਰੀ ਦੀ ਥਾਂ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਦਖਣੀ ਅਫ਼ਰੀਕਾ ਨੇ ਵੀ ਆਪਣੀ ਟੀਮ 'ਚ ਬਦਲਾਅ ਕਰਦੇ ਹੋਏ ਡੇਨ ਪੀਟ ਦੀ ਜਗ੍ਹਾ ਐਨੀਰਿਕ ਨੌਰਟਜੇ ਨੂੰ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਪਾਰੀ ਦੀ ਸ਼ੁਰੂਆਤ ਸਲਾਮੀ ਬੱਲੇਬਾਜ਼ ਮਯੰਕ ਅੱਗਰਵਾਲ ਅਤੇ ਰੋਹਿਤ ਸ਼ਰਮਾ ਨੇ ਕੀਤੀ। ਪਾਰੀ ਦੇ ਪਿਹਲੇ 9 ਓਵਰਾਂ ਤੱਕ ਦੋਵਾਂ ਬੱਲੇਬਾਜ਼ਾਂ ਨੇ ਬੜੀ ਸਮਝਦਾਰੀ ਨਾਲ ਪਾਰੀ ਨੂੰ ਅੱਗੇ ਵਧਾਇਆ। ਪਰ ਰੋਹਿਤ ਇਸ ਵਾਰ ਵੱਡੀ ਪਾਰੀ ਨਾ ਖੇਡ ਸਕੇ ਅਤੇ ਰਬਾਡਾ ਦੀ ਗੇਂਦ 'ਤੇ 14 ਦੌੜਾਂ ਬਣਾ ਕੇ ਆਊਟ ਹੋ ਗਏ। ਮਯੰਕ ਅਗਰਵਾਲ ਨੇ 195 ਗੇਂਦਾਂ 'ਤੇ 108 ਦੌੜਾਂ ਬਣਾ ਕੇ ਸ਼ਾਨਦਾਰ ਸੈਂਕੜਾ ਜੜ ਕੇ ਰਬਾਡਾ ਦੀ ਗੇਂਦ 'ਤੇ ਆਊਟ ਹੋ ਗਏ।

ਚੇਤੇਸ਼ਵਰ ਪੁਜਾਰਾ ਵੀ 112 ਗੇਂਦਾਂ 'ਤੇ 58 ਦੌੜਾਂ ਬਣਾ ਕੇ ਰਬਾਡਾ ਦੀ ਗੇਂਦ 'ਤੇ ਆਊਟ ਹੋਏ। ਵਿਰਾਟ ਕੋਹਲੀ 105 ਗੇਂਡਾਂ 'ਤੇ 63 ਦੌੜਾਂ ਬਣਾ ਕੇ ਖੇਡ ਰਹੇ ਹਨ। ਅਜਿੰਕਯਾ ਰਹਾਣੇ 18 ਦੌੜਾਂ ਬਣਾ ਕੇ ਕ੍ਰੀਜ 'ਤੇ ਹਨ। ਦੱਖਣੀ ਅਫ਼ਰੀਕਾ ਵਲੋਂ ਸਭ ਤੋਂ ਵੱਧ ਤਿੰਨ ਵਿਕਟਾਂ ਕਗੀਸੋ ਰਬਾੜਾ ਨੇ ਲਈਆਂ। ਖ਼ਰਾਬ ਰੌਸ਼ਨੀ ਕਾਰਨ ਪਹਿਲੇ ਦਿਨ ਦਾ ਮੈਚ ਖ਼ਤਮ ਹੋਣ ਤੱਕ ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 273 ਦੌੜਾਂ ਬਣਾ ਲਈਆਂ ਸਨ।