''ਟੀਮ ਦੇ ਖਿਡਾਰੀਆਂ ਨੂੰ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ''

ਏਜੰਸੀ

ਖ਼ਬਰਾਂ, ਖੇਡਾਂ

ਪੁਣੇ ਵਿਚ ਭਾਰਤ ਨੇ ਸ੍ਰੀਲੰਕਾ ਨੂੰ 78 ਦੋੜਾਂ ਤੋਂ ਹਰਾ ਕੇ ਜਿੱਤਿਆ ਮੈਚ

File Photo

ਨਵੀਂ ਦਿੱਲੀ : ਸ੍ਰੀਲੰਕਾ ਦੇ ਵਿਰੁੱਧ ਤੀਜਾ ਟੀ-20 ਮੈਚ ਜਿੱਤਣ ਅਤੇ ਲੜੀ ਫਤਿਹ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਟੀਮ ਦੇ ਖਿਡਾਰੀਆਂ ਨੂੰ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਨਿਆ ਇਹੀ ਜਾ ਰਿਹਾ ਹੈ ਕਿ ਕੋਹਲੀ ਨੇ ਇਹ ਗੱਲ ਉਨ੍ਹਾਂ ਲੋਕਾਂ ਦਾ ਮੂੰਹ ਬੰਦ ਕਰਵਾਉਣ ਦੇ ਲਈ ਕਹੀ ਹੈ ਜੋ ਇਹ ਕਹਿ ਰਹੇ ਹਨ ਕਿ ਟੀ-20 ਵਿਸ਼ਵ ਕੱਪ 'ਚ ਸ਼ਿਖਰ ਧਵਨ ਅਤੇ ਕੇਐਲ ਰਾਹੁਲ ਵਿਚੋਂ ਓਪਨਰ ਦੇ ਤੌਰ 'ਤੇ ਕੇਵਲ ਇਕ ਖਿਡਾਰੀ ਹੀ ਜਾਵੇਗਾ।

ਵਿਰਾਟ ਕੋਹਲੀ ਨੇ ਪੁਣੇ ਵਿਚ ਹੋਏ ਟੀ-20 ਮੈਚ ਤੋਂ ਬਾਅਦ ਕਿਹਾ ਕਿ ''ਰੋਹੀਤ,ਰਾਹੁਲ ਅਤੇ ਧਵਨ ਤਿੰਨੋਂ ਹੀ ਵਧੀਆ ਖਿਡਾਰੀ ਹਨ ਤਿੰਨਾਂ ਵਿਚ ਵਧੀਆ ਬੱਲੇਬਾਜ਼ੀ ਕਰਨ ਦਾ ਦਮ ਹੈ। ਰੋਹਿਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਨੂੰ ਕਿਸ ਨੂੰ ਵੀ ਇਕ-ਦੂਜੇ ਦੇ ਵਿਰੁੱਧ ਨਹੀਂ ਕਰਨਾ ਚਾਹੀਦਾ ਹੈ ਮੈ ਇਨ੍ਹਾਂ ਚੀਜ਼ਾ ਵਿਚ ਵਿਸ਼ਵਾਸ ਨਹੀਂ ਕਰਦਾ''। 

ਦੱਸ ਦਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਧਵਨ ਉੱਤੇ ਕੇਐਲ ਰਾਹੁਲ ਦਾ ਪੱਲੜਾ ਭਾਰੀ ਹੈ। ਪਿਛਲੇ ਇਕ ਸਾਲ ਤੋਂ ਕੇਐਲ ਰਾਹੁਲ ਨੇ ਸ਼ੇਖਰ ਧਵਨ ਤੋਂ ਵਧੀਆ ਕ੍ਰਿਕਟ ਖੇਡੀ ਹੈ। ਹਾਲਾਕਿ ਧਵਨ ਨੇ ਸ੍ਰੀਲੰਕਾ ਦੇ ਵਿਰੁੱਧ ਖੇਡੀ ਟੀ-20 ਲੜੀ ਵਿਚ ਖੁਦ ਨੂੰ ਵਧੀਆ ਸਾਬਤ ਕਰਨ ਦੀ ਕੌਸ਼ਿਸ਼ ਜ਼ਰੂਰ ਕੀਤੀ ਹੈ। ਧਵਨ ਨੇ ਪੁਣੇ ਵਿਚ ਖੇਡੇ ਗਏ ਮੈਚ ਦੌਰਾਨ 52 ਦੋੜਾਂ ਬਣਾਈਆਂ ਅਤੇ ਦੂਜੇ ਟੀ-20 ਮੈਚ ਵਿਚ 21 ਰਨ ਬਣਾਏ ਸਨ।

ਦੱਸ ਦਈਏ ਕਿ ਸ਼ਿਖਰ ਧਵਨ ਦੇ ਵਿਰੁੱਧ ਪਿਛਲੇ ਕਾਫ਼ੀ ਸਮੇਂ ਤੋਂ ਬਿਆਨਬਾਜ਼ੀ ਚੱਲ ਰਹੀ ਹੈ । ਸਾਬਕਾ ਕ੍ਰਿਕਟਰ ਅਤੇ ਸਲੈਕਟਰ ਸ਼੍ਰੀਕਾਂਤ ਨੇ ਤਾਂ ਧਵਨ ਖਿਲਾਫ ਵੱਡਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਸ੍ਰੀਲੰਕਾ ਵਿਰੁੱਧ ਧਵਨ ਦੀਆਂ ਬਣਾਈਆਂ ਦੋੜਾਂ ਮਾਈਨੇ ਨਹੀਂ ਰੱਖਦੀਆਂ ਟੀ-20 ਵਿਸ਼ਵ ਕੱਪ ਲਈ ਧਵਨ ਦੀ ਥਾਂ ਕੇਐਲ ਰਾਹੁਲ ਨੂੰ ਹੀ ਚੁਣਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਤਾਂ ਧਵਨ ਦੀ ਥਾਂ ਸੰਜੂ ਸੈਮਸਨ ਤੋਂ ਓਪਨਿੰਗ ਕਰਵਾਉਣ ਦੀ ਗੱਲ ਕਹਿ ਦਿੱਤੀ ਹੈ।