ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਤਿਰੰਗੇ ਦੀ ਇਸ ਤਰ੍ਹਾਂ ਰੱਖੀ ਇੱਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜੀਲੈਂਡ ਵਿਰੁੱਧ ਹੇਮਿਲਟਨ ਵਿਚ ਖੇਡੀ ਗਈ ਟੀ-20 ਸੀਰੀਜ ਵਿਚ ਟੀਮ ਇੰਡੀਆ ਨਿਊਜੀਲੈਂਡ ਦੇ ਟਿੱਚੇ ਤੋਂ ਦੂਰ ਰਹਿ ਗਈ ਅਤੇ ਮੁਕਾਬਲਾ 4 ਦੌੜ੍ਹਾਂ ਨਾਲ ਗੁਆ ਚੁੱਕੀ ਹੈ...

Dhoni

ਨਵੀਂ ਦਿੱਲੀ : ਨਿਊਜੀਲੈਂਡ ਵਿਰੁੱਧ ਹੇਮਿਲਟਨ ਵਿਚ ਖੇਡੀ ਗਈ ਟੀ-20 ਸੀਰੀਜ ਵਿਚ ਟੀਮ ਇੰਡੀਆ ਨਿਊਜੀਲੈਂਡ ਦੇ ਟਿੱਚੇ ਤੋਂ ਦੂਰ ਰਹਿ ਗਈ ਅਤੇ ਮੁਕਾਬਲਾ 4 ਦੌੜ੍ਹਾਂ ਨਾਲ ਗੁਆ ਚੁੱਕੀ ਹੈ। ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਆਪਣੇ 300ਵੇਂ ਟੀ-20 ਮੈਚ ਨੂੰ ਯਾਦਗਾਰ ਬਣਾਉਣ ਵਿਚ ਕਾਮਯਾਬ ਨਾ ਹੋ ਸਕੇ। 37 ਸਾਲਾ  ਧੋਨੀ ਸਸਤੇ ਵਿਚ  ਹੀ (2 ਦੋੜ੍ਹਾਂ) ਪਰਤ ਗਏ,  ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਕ ਵਾਇਰਲ ਹੋ ਚੁੱਕੀ ਵੀਡੀਓ ਜ਼ਰੀਏ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

ਦਰਅਸਲ,  ਨਿਊਜੀਲੈਂਡ ਦੀ ਪਾਰੀ ਦੌਰਾਨ ਇਕ ਭਾਰਤੀ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜਦੇ ਹੋਏ ਮੈਦਾਨ ਵਿਚ ਵੜ ਆਇਆ। ਉਹ ਸਿੱਧਾ ਧੋਨੀ ਵੱਲ ਭੱਜਿਆ ਅਤੇ ਉਨ੍ਹਾਂ ਦੇ ਨੇੜੇ ਪਹੁੰਚ ਗਿਆ। ਇਸ ਤੋਂ ਬਾਅਦ ਉਸ ਫੈਨ ਨੇ ਗੋਡਿਆਂ ਪੈਰੀ ਬੈਠਕੇ ਆਪਣੇ ਕੁੜਤੇ ਨਾਲ ਧੋਨੀ ਦੇ ਦੋਨਾਂ ਜੁੱਤੇ (ਪੈਰ) ਸਾਫ਼ ਕੀਤੇ। ਇਸ ਦੌਰਾਨ ਧੋਨੀ  ਦਾ ਧਿਆਨ ਉਸ ਪ੍ਰਸ਼ੰਸਕ ਵੱਲ ਨਹੀਂ ਸੀ, ਸਗੋਂ ਉਸ ਤੀਰੰਗੇ ਉੱਤੇ ਸੀ।

 ਜਿਸ ਨੂੰ ਆਪਣੇ ਹੱਥ ਵਿਚ ਰਖਕੇ ਉਹ ਉਨ੍ਹਾਂ ਦੇ ਪੈਰ ਛੂ ਰਿਹਾ ਸੀ। ਧੋਨੀ ਜਿਸ ਫੁਰਤੀ ਨਾਲ ਸਟੰਪਿੰਗ ਕਰਦੇ ਹਨ,  ਉਸੀ ਅੰਦਾਜ ਵਿਚ ਉਨ੍ਹਾਂ ਨੇ ਪ੍ਰਸ਼ੰਸਕ ਦੇ ਹੱਥ ਤੋਂ ਤਿਰੰਗਾ ਫੜ ਲਿਆ ਅਤੇ ਆਪਣੇ ਕੋਲ ਰੱਖ ਲਿਆ ਨਾਲ ਹੀ ਉਸ ਭਾਵੁਕ ਪ੍ਰਸ਼ੰਸਕ ਨੂੰ ਉੱਥੇ ਤੋਂ ਜਲਦੀ ਨਿਕਲਣ ਨੂੰ ਕਿਹਾ, ਦਰਅਸਲ ਪੈਰ ਛੂੰਹਦੇ ਸਮੇਂ ਤਿਰੰਗਾ ਧਰਤੀ ਨਾਲ ਛੂਹਣ ਵਾਲਾ ਸੀ। ਧੋਨੀ ਦਾ ਕਰੇਜ ਉਨ੍ਹਾਂ ਦੇ ਪ੍ਰਸ਼ੰਸਕਾਂ ‘ਤੇ ਸਿਰ ਚੜ੍ਹਕੇ ਬੋਲਦਾ ਹੈ। ਅਜਿਹਾ ਕਈ ਵਾਰ ਵੇਖਿਆ ਗਿਆ ਹੈ, ਜਦੋਂ ਪ੍ਰਸ਼ੰਸਕਾਂ ਨੇ ਧੋਨੀ ਦੇ ਪੈਰ ਛੂਹਣ ਲਈ ਮੈਦਾਨ ਅੰਦਰ ਦੋੜ ਲਗਾਈ।