ਰਵਿੰਦਰ ਜਡੇਜਾ 'ਤੇ ICC ਦੀ ਵੱਡੀ ਕਾਰਵਾਈ, ਲਗਾਇਆ ਜੁਰਮਾਨਾ; ਜਾਣੋ ਕੀ ਹੈ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਖੇਡਾਂ

ਮੈਚ ਫੀਸ ਦਾ 25 ਫੀਸਦੀ ਜੁਰਮਾਨੇ ਵਜੋਂ ਕਰਨਾ ਪਵੇਗਾ ਅਦਾ 

Ravinder Jadeja

ਨਵੀਂ ਦਿੱਲੀ : ਭਾਰਤੀ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੂੰ ਆਈਸੀਸੀ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਜਿਸ ਕਾਰਨ ICC ਨੇ ਉਸ 'ਤੇ ਜੁਰਮਾਨਾ ਲਗਾਇਆ ਹੈ। ਆਈਸੀਸੀ ਕੋਡ ਆਫ ਕੰਡਕਟ ਦੇ ਅਨੁਸਾਰ, ਜਡੇਜਾ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਲੈਵਲ 1 ਦੇ ਅਪਰਾਧ ਲਈ ਦੋਸ਼ੀ ਪਾਇਆ ਗਿਆ ਸੀ। ਉਸ ਨੇ ਅੰਪਾਇਰ ਦੀ ਇਜਾਜ਼ਤ ਤੋਂ ਬਗ਼ੈਰ ਪਹਿਲੀ ਪਾਰੀ ਦੌਰਾਨ ਆਪਣੀ ਖੱਬੀ ਉਂਗਲ 'ਤੇ ਕ੍ਰੀਮ ਲਗਾਈ ਅਤੇ ਇਸ ਲਈ ਉਸ ਨੂੰ ਇਕ ਡੀਮੈਰਿਟ ਪੁਆਇੰਟ ਮਿਲਿਆ, ਜਦਕਿ ਉਸ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਵੀ ਲਗਾਇਆ ਗਿਆ।

ਇਹ ਵੀ ਪੜ੍ਹੋ : IND vs AUS 1st Test : ਭਾਰਤ ਨੇ ਇੱਕ ਪਾਰੀ ਅਤੇ 132 ਦੌੜਾਂ ਦੇ ਫ਼ਰਕ ਨਾਲ ਆਸਟ੍ਰੇਲੀਆ ਨੂੰ ਕੀਤਾ ਚਿੱਤ  

ਜਡੇਜਾ 'ਤੇ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਟੈਸਟ ਦੌਰਾਨ ਆਈਸੀਸੀ ਕੋਡ ਆਫ ਕੰਡਕਟ ਦੇ ਲੈਵਲ 1 ਦੀ ਉਲੰਘਣਾ ਲਈ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਰਵਿੰਦਰ ਜਡੇਜਾ ਨੇ ਖਿਡਾਰੀਆਂ ਅਤੇ ਖਿਡਾਰੀ ਸਹਿਯੋਗੀ ਕਰਮਚਾਰੀਆਂ ਲਈ ਆਈਸੀਸੀ ਕੋਡ ਆਫ ਕੰਡਕਟ ਦੇ ਆਰਟੀਕਲ 2.20 ਦੀ ਉਲੰਘਣਾ ਕੀਤੀ ਸੀ, ਜੋ ਕਿ ਖੇਡ ਦੀ ਭਾਵਨਾ ਦੇ ਉਲਟ ਵਿਹਾਰ ਦਿਖਾਉਣ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਜਡੇਜਾ ਦੇ ਅਨੁਸ਼ਾਸਨੀ ਰਿਕਾਰਡ 'ਚ ਇਕ ਡੀਮੈਰਿਟ ਪੁਆਇੰਟ ਜੁੜ ਗਿਆ ਹੈ। 24 ਮਹੀਨਿਆਂ ਦੀ ਮਿਆਦ ਵਿਚ ਇਹ ਉਸ ਦਾ ਪਹਿਲਾ ਅਪਰਾਧ ਸੀ।

ਇਹ ਵੀ ਪੜ੍ਹੋ : ਪੂਰੀ ਤਰ੍ਹਾਂ ਸ਼ਾਕਾਹਾਰੀ ਹੋਵੇਗਾ 'ਰੋਜ਼ ਫੈਸਟ', ਰੋਜ਼ ਗਾਰਡਨ ਸਥਿਤ ਫੂਡ ਕੋਰਟ ਵਿੱਚ ਹੋਣਗੇ ਭੋਜਨ ਦੇ 30 ਸਟਾਲ 

ਭਾਰਤ-ਆਸਟ੍ਰੇਲੀਆ ਵਿਚਾਲੇ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਦੌਰਾਨ ਆਸਟ੍ਰੇਲੀਆ ਦੀ ਪਾਰੀ ਦੇ 46ਵੇਂ ਓਵਰ ਦੌਰਾਨ ਜਡੇਜਾ ਆਪਣੀ ਇੰਡੈਕਸ ਉਂਗਲ 'ਤੇ ਕਰੀਮ ਲਗਾਉਂਦੇ ਹੋਏ ਨਜ਼ਰ ਆਏ। ਵਾਇਰਲ ਵੀਡੀਓ 'ਚ ਜਡੇਜਾ ਹੱਥ 'ਤੇ ਕਰੀਮ ਲੈ ਕੇ ਆਪਣੀ ਖੱਬੀ ਉਂਗਲੀ 'ਤੇ ਰਗੜਦੇ ਹੋਏ ਨਜ਼ਰ ਆ ਰਹੇ ਹਨ, ਜਦਕਿ ਉਸੇ ਹੱਥ 'ਚ ਗੇਂਦ ਫੜੀ ਹੋਈ ਹੈ, ਜਿਸ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟਰ ਅਤੇ ਮੀਡੀਆ ਨੇ ਉਸ 'ਤੇ ਬਾਲ ਟੈਂਪਰਿੰਗ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਇਸ ਲਈ ਮੈਦਾਨੀ ਅੰਪਾਇਰ ਦੀ ਇਜਾਜ਼ਤ ਜ਼ਰੂਰੀ ਹੈ ਪਰ ਭਾਰਤੀ ਟੀਮ ਨੇ ਅਜਿਹਾ ਨਹੀਂ ਕੀਤਾ। 

ਇਹ ਵੀ ਪੜ੍ਹੋ :  ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ AKA ਦਾ ਗੋਲੀਆਂ ਮਾਰ ਕੇ ਕਤਲ

ਭਾਰਤੀ ਟੀਮ ਮੈਨੇਜਮੈਂਟ ਨੇ ਦੱਸਿਆ ਸੀ ਕਿ ਫਿੰਗਰ ਸਪਿਨਰ ਆਪਣੇ ਗੇਂਦਬਾਜ਼ੀ ਦੌਰਾਨ ਇੰਡੈਕਸ ਉਂਗਲ 'ਤੇ ਸੋਜ 'ਤੇ ਕਰੀਮ ਲਗਾ ਰਿਹਾ ਸੀ। ਅਜਿਹਾ ਮੈਦਾਨੀ ਅੰਪਾਇਰਾਂ ਦੀ ਇਜਾਜ਼ਤ ਲਏ ਬਿਨਾਂ ਕੀਤਾ ਗਿਆ। ਜਡੇਜਾ ਨੇ ਆਪਣਾ ਦੋਸ਼ ਕਬੂਲ ਕੀਤਾ ਅਤੇ ਆਈਸੀਸੀ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਦੁਆਰਾ ਪ੍ਰਸਤਾਵਿਤ ਜੁਰਮਾਨੇ ਨੂੰ ਸਵੀਕਾਰ ਕਰ ਲਿਆ, ਇਸ ਲਈ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਸੀ।