ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਾਕੀ ਖਿਡਾਰੀ, ਪੰਜਾਬ ਸਰਕਾਰ ਵਲੋਂ ਭਲਕੇ ਕੀਤਾ ਜਾਵੇਗਾ ਸਨਮਾਨਤ

ਏਜੰਸੀ

ਖ਼ਬਰਾਂ, ਖੇਡਾਂ

ਖਿਡਾਰੀਆਂ ਨੂੰ ਸਨਮਾਨਤ ਕਰਨ ਲਈ 12 ਅਗਸਤ ਨੂੰ ਵਿਸ਼ੇਸ਼ ਤੌਰ ’ਤੇ ਸਮਾਗਮ ਕਰਵਾਇਆ ਜਾਵੇਗਾ।

Hockey Players at Golden Temple Amritsar

ਅੰਮ੍ਰਿਤਸਰ: ਟੋਕੀਉ ਉਲੰਪਿਕ (Tokyo Olympics) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਪੰਜਾਬ ਪਰਤੇ ਹਾਕੀ ਖਿਡਾਰੀਆਂ (Hockey Players arrived) ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਨਿੱਘਾ ਸਵਗਤ ਕੀਤਾ ਗਿਆ। ਖਿਡਾਰੀਆਂ ਦੇ ਪਹੁੰਚਣ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ਾਸਨ ਵਲੋਂ ਢੋਲ- ਨਗਾੜਿਆਂ ਨਾਲ ਸਵਾਗਤ (Welcomed) ਕੀਤਾ ਗਿਆ। ਇਸ ਤੋਂ ਬਾਅਦ ਸਾਰੇ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ। 

ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ (Golden Temple) ਟੇਕਿਆ। ਦਰਸ਼ਨ ਕਰਨ ਪਹੁੰਚੇ ਖਿਡਾਰੀਆਂ ਵਿਚ ਟੀਮ ਕੈਪਟਨ ਮਨਪ੍ਰੀਤ ਸਿੰਘ ਸਮੇਤ ਹਰਮਪ੍ਰੀਤ ਸਿੰਘ (ਪਿੰਡ ਤਿੰਮੋਵਾਲ), ਦਿਲਪ੍ਰੀਤ ਸਿੰਘ (ਵਾਸੀ ਬੁਤਾਲਾ), ਗੁਰਜੰਟ ਸਿੰਘ (ਪਿੰਡ ਖਲਿਹਰਾ), ਸ਼ਮਸ਼ੇਰ ਸਿੰਘ (ਪਿੰਡ ਅਟਾਰੀ), ਜਲੰਧਰ ਤੋਂ ਮਨਦੀਪ ਸਿੰਘ ਅਤੇ ਵਰੁਣ ਕੁਮਾਰ, ਫ਼ਰੀਦਕੋਟ ਤੋਂ ਰੁਪਿੰਦਰਪਾਲ ਸਿੰਘ ਤੋਂ ਇਲਾਵਾ ਗੁਰਦਾਸਪੁਰ ਦੇ 2 ਖਿਡਾਰੀ ਸਿਮਰਨਜੀਤ ਸਿੰਘ ਅਤੇ ਹਾਰਦਿਕ ਸਿੰਘ ਸ਼ਾਮਲ ਸਨ।

ਇਸ ਦੇ ਨਾਲ ਹੀ ਭਾਰਤੀ ਹਾਕੀ ਦੀ ਖਿਡਾਰਨ ਗੁਰਜੀਤ ਕੌਰ ਵੀ ਸ਼ਾਮਲ ਸੀ। ਦੱਸ ਦੇਈਏ ਕਿ ਪੰਜਾਬ ਸਰਕਾਰ (Punjab Government) ਨੇ ਇਨ੍ਹਾਂ ਹਾਕੀ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਤ (Reward Players) ਕਰਨ ਦਾ ਐਲਾਨ ਕੀਤਾ ਹੈ। ਸਨਮਾਨਤ ਕਰਨ ਲਈ 12 ਅਗਸਤ ਨੂੰ ਵਿਸ਼ੇਸ਼ ਤੌਰ ’ਤੇ ਸਮਾਗਮ ਕਰਵਾਇਆ ਜਾਵੇਗਾ। ਟਕੀਉ ਉਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਢਾਈ ਕਰੋੜ ਅਤੇ ਭਾਰਤੀ ਹਾਕੀ ਟੀਮ ‘ਚ ਪੰਜਾਬ ਦੇ ਹਰ ਖਿਡਾਰੀ ਨੂੰ ਵੀ ਢਾਈ ਕਰੋੜ ਨਾਲ ਸਨਮਾਇਆ ਜਾਵੇਗਾ। ਇਸ ਦੇ ਨਾਲ ਹੀ ਮਹਿਲਾ ਹਾਕੀ ਟੀਮ ‘ਚ ਪੰਜਾਬ ਦੀਆਂ 2 ਖਿਡਾਰਨਾਂ ਗੁਰਜੀਤ ਕੌਰ ਅਤੇ ਰੀਨਾ ਖੋਖਰ ਅਤੇ ਡਿਸਕਸ ਥਰੋਅ ‘ਚ 6ਵਾਂ ਸਥਾਨ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ।