ਸ਼ਿਵਸੈਨਾ ਦਾ ਸਵਾਲ- ਰਾਜੀਵ ਗਾਂਧੀ ਨੇ ਹਾਕੀ ਨਹੀਂ ਚੁੱਕੀ ਤਾਂ ਮੋਦੀ ਨੇ ਕ੍ਰਿਕਟ ਵਿਚ ਕੀ ਕੀਤਾ?
ਸ਼ਿਵਸੈਨਾ ਨੇ ਭਾਰਤ ਦੇ ਸਰਵਉੱਚ ਖੇਡ ਪੁਰਸਕਾਰ ਦਾ ਨਾਂਅ ਬਦਲਣ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ।
ਨਵੀਂ ਦਿੱਲੀ: ਸ਼ਿਵਸੈਨਾ ਨੇ ਭਾਰਤ ਦੇ ਸਰਵਉੱਚ ਖੇਡ ਪੁਰਸਕਾਰ ਦਾ ਨਾਂਅ ਬਦਲਣ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ। ਪਾਰਟੀ ਨੇ ਅਪਣੇ ਮੁੱਖ ਪੱਤਰ ‘ਸਾਮਨਾ’ ਵਿਚ ਕੇਂਦਰ ਸਰਕਾਰ ’ਤੇ ਸਿਆਸਤ ਕਰਨ ਅਤੇ ਬਦਲੇ ਦੀ ਭਾਵਨਾ ਅਤੇ ਦੁਸ਼ਮਣੀ ਰੱਖਣ ਦਾ ਆਰੋਪ ਲਗਾਇਆ ਹੈ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਬਦਲ ਕੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਰੱਖਿਆ ਸੀ।
ਹੋਰ ਪੜ੍ਹੋ: ਕੈਂਸਰ ਮਰੀਜ਼ਾਂ ਲਈ ਸ਼ੁਰੂ ਕੀਤੀ ਗੋਲਕ ਮੁਹਿੰਮ, 26 ਮਰੀਜ਼ਾਂ ਦੀ ਕੀਤੀ ਆਰਥਿਕ ਮਦਦ
ਸਾਮਨਾ ਨੇ ਆਪਣੀ ਸੰਪਾਦਕੀ ਵਿਚ ਲਿਖਿਆ, "ਮੇਜਰ ਧਿਆਨ ਚੰਦ ਦਾ ਸਤਿਕਾਰ ਰਾਜੀਵ ਗਾਂਧੀ ਦੀ ਕੁਰਬਾਨੀ ਦਾ ਅਪਮਾਨ ਕੀਤੇ ਬਿਨਾਂ ਕੀਤਾ ਜਾ ਸਕਦਾ ਸੀ। ਭਾਰਤ ਅਪਣੀ ਉਸ ਪਰੰਪਰਾ ਅਤੇ ਸੱਭਿਆਚਾਰ ਨੂੰ ਖੋ ਚੁੱਕਾ ਹੈ। ਅੱਜ ਧਿਆਨ ਚੰਦ ਵੀ ਅਜਿਹਾ ਹੀ ਮਹਿਸੂਸ ਕਰ ਰਹੇ ਹੋਣਗੇ।" ਉਹਨਾਂ ਅੱਗੇ ਲਿਖਿਆ, ‘ਅੱਜ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਟੋਕੀਉ ਉਲੰਪਿਕ ਵਿਚ ਭਾਰਤ ਦੇ ਪ੍ਰਦਰਸ਼ਨ ਦੀ ਸੁਨਹਿਰੀ ਘੜੀ ਲਈ ਜਸ਼ਨ ਮਨਾ ਰਿਹਾ ਹੈ, ਕੇਂਦਰ ਸਰਕਾਰ ਨੇ ਸਿਆਸੀ ਖੇਡ ਖੇਡਿਆ ਹੈ। ਇਸ ਖੇਡ ਕਾਰਨ ਬਹੁਤ ਲੋਕਾਂ ਦਾ ਦਿਲ ਦੁਖਿਆ ਹੈ’।
ਹੋਰ ਪੜ੍ਹੋ: ਮਾਨਸੂਨ ਸੈਸ਼ਨ ਦਾ ਆਖ਼ਰੀ ਹਫ਼ਤਾ, ਵਿਰੋਧੀਆਂ ਦੇ ਹੰਗਾਮੇ ਵਿਚਕਾਰ ਲੋਕ ਸਭਾ ‘ਚ 3 ਬਿੱਲ ਪਾਸ
ਸਾਮਨਾ ਨੇ ਅਪਣੀ ਸੰਪਾਦਕੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਸਿੱਧਾ ਹਮਲਾ ਬੋਲਿਆ ਹੈ। ਉਹਨਾਂ ਲਿਖਿਆ ਹੈ ਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਾਂਅ ਬਦਲਣ ਦਾ ਫੈਸਲਾ ਲੋਕਾਂ ਦੀਆਂ ਭਾਵਨਾਵਾਂ ਕਾਰਨ ਲਿਆ ਗਿਆ ਹੈ ਪਰ ਇਸ ਨੂੰ ਲੈ ਕੇ ਕੋਈ ਵਿਵਾਦ ਹੀ ਨਹੀਂ ਹੈ ਕਿਉਂਕਿ ਕਾਂਗਰਸ ਵੀ ਇਹੀ ਕਰਦੀ ਸੀ।
ਹੋਰ ਪੜ੍ਹੋ: 96 ਸਾਲ ਪਹਿਲਾਂ ਵਾਪਰੇ ਕਾਕੋਰੀ ਕਾਂਡ ਦੀ ਕਹਾਣੀ? ਯੋਗੀ ਸਰਕਾਰ ਨੇ ਨਾਂਅ ਰੱਖਿਆ 'ਟ੍ਰੇਨ ਐਕਸ਼ਨ ਡੇਅ'
ਸਾਮਨਾ ਵਿਚ ਲਿਖਿਆ ਗਿਆ, ‘ਅਮਿਤ ਸ਼ਾਹ ਦੀ ਗੱਲ ਸੌ ਫੀਸਦੀ ਸਹੀ ਹੈ। ਉਹਨਾਂ ਦੇ ਬਿਆਨ ’ਤੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਕਿਉਂਕਿ ਪਿਛਲੇ 70 ਸਾਲਾਂ ਵਿਚ ਕਾਂਗਰਸ ਸਰਕਾਰਾਂ ਨੇ ਨਹਿਰੂ, ਗਾਂਧੀ, ਰਾਓ, ਮਨਮੋਹਨ, ਮੋਰਾਰਜੀ, ਦੇਵੇਗੌੜਾ, ਗੁਜਰਾਲ, ਚੰਦਰਸ਼ੇਖਰ ਲਈ ਕੀਤੇ ਗਏ ਕੰਮਾਂ ਨੂੰ ਚਮਕਾਉਣ ਦਾ ਕੰਮ ਕੀਤਾ ਹੈ’। ਉਸ ਨੇ ਅੱਗੇ ਲਿਖਿਆ ਹੈ, ‘ਸਰਕਾਰਾਂ ਬਦਲੇ ਅਤੇ ਬਦਨੀਤੀ ਦੀ ਭਾਵਨਾ ਨਾਲ ਨਹੀਂ ਚਲਦੀਆਂ ਅਤੇ ਇਹ ਵੀ ਇਕ ਜਨਤਕ ਭਾਵਨਾ ਹੈ ਜਿਸ ਦਾ ਧਿਆਨ ਰੱਖਣਾ ਚਾਹੀਦਾ ਹੈ’।
ਹੋਰ ਪੜ੍ਹੋ: ਸ਼ਿਵਸੈਨਾ ਦਾ ਸਵਾਲ- ਰਾਜੀਵ ਗਾਂਧੀ ਨੇ ਹਾਕੀ ਨਹੀਂ ਚੁੱਕੀ ਤਾਂ ਮੋਦੀ ਨੇ ਕ੍ਰਿਕਟ ਵਿਚ ਕੀ ਕੀਤਾ?
ਨਾਂਅ ਬਦਲਣ ’ਤੇ ਹੋਰ ਸਵਾਲ ਚੁੱਕਦੇ ਹੋਏ ਸ਼ਿਵਸੈਨਾ ਨੇ ਅੱਗੇ ਲਿਖਿਆ, ‘ਭਾਜਪਾ ਦੇ ਸਿਆਸੀ ਖਿਡਾਰੀ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਨੇ ਕਦੀ ਅਪਣੇ ਹੱਥਾਂ ਵਿਚ ਹਾਕੀ ਚੁੱਕੀ ਸੀ? ਸਵਾਲ ਵਾਜਬ ਹੈ ਪਰ ਅਹਿਮਦਾਬਾਦ ਵਿਚ ਸਰਦਾਰ ਪਟੇਲ ਸਟੇਡੀਅਮ ਦਾ ਨਾਂਅ ਬਦਲ ਕੇ ਜਦੋਂ ਨਰਿੰਦਰ ਮੋਦੀ ’ਤੇ ਰੱਖਿਆ ਗਿਆ ਤਾਂ ਉਹਨਾਂ ਨੇ ਵੀ ਕ੍ਰਿਕਟ ਵਿਚ ਕੁਝ ਕਮਾਲ ਨਹੀਂ ਕੀਤਾ ਸੀ ਅਤੇ ਜਦੋਂ ਦਿੱਲੀ ਵਿਚ ਸਟੇਡੀਅਮ ਦਾ ਨਾਂਅ ਅਰੁਣ ਜੇਤਲੀ ਰੱਖਿਆ ਗਿਆ। ਉੱਥੇ ਵੀ ਇਹੀ ਮਾਪਦੰਦ ਲਾਗੂ ਹੋ ਸਕਦਾ ਹੈ। ਲੋਕ ਇਹ ਸਵਾਲ ਪੁੱਛ ਰਹੇ ਹਨ’।