ਨਹੀਂ ਚੱਲਿਆ ਸਿਦਾਰਥ ਦੇਸਾਈ ਦਾ ਜਲਵਾ, ਯੂ ਮੁੰਬਾ ਨੇ ਜਿੱਤਿਆ ਮੈਚ
ਜਦੋਂ ਦੂਜਾ ਹਾਫ ਸ਼ੁਰੂ ਹੋਇਆ ਤਾਂ ਟਾਇਟੰਸ ਦੀ ਟੀਮ ਆਲ ਆਊਟ ਹੋ ਗਈ
Pro Kabaddi 2019, Telugu Titans vs U Mumba
ਪ੍ਰੋ ਕਬੱਡੀ ਲੀਗ- ਸੀਜ਼ਨ ਸੱਤ ਵਿਚ ਇਕਲੌਤਾ ਮੁਕਾਬਲਾ ਤੇਲਗੂ ਅਤੇ ਯੂ ਮੁੰਬਾ ਵਿਚਕਾਰ ਖੇਡਿਆ ਗਿਆ। ਇਸ ਵਿਚ ਮੁੰਬਾ ਨੇ 41-27 ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਤੇਲਗੂ ਦੀ ਟੀਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਸਟੇਡੀਅਮ ਵਿਚ ਖੇਡਿਆ ਗਿਆ। ਪਹਿਲੇ ਹਾਫ਼ ਵਿਚ ਦੋਨੋਂ ਟੀਮਾਂ ਨੇ ਬਰਾਬਰੀ ਦੀ ਖੇਡ ਦਿਖਾਈ।
ਪਰ ਜਦੋਂ ਦੂਜਾ ਹਾਫ ਸ਼ੁਰੂ ਹੋਇਆ ਤਾਂ ਟਾਇਟੰਸ ਦੀ ਟੀਮ ਆਲ ਆਊਟ ਹੋ ਗਈ। ਉੱਥੇ ਹੀ ਮੁੰਬਾ ਦਾ ਡਿਫੈਂਸ ਆਲਾ ਦਰਜਾ ਦੇਖਣ ਨੂੰ ਮਿਲਿਆ। ਆਖਰੀ ਪਲਾਂ ਵਿਚ ਵੀ ਟਾਇਟੰਸ ਨੂੰ ਦੁਬਾਰਾ ਆਲਆਊਟ ਦੀ ਮਾਰ ਖਾਣੀ ਪਈ। ਦੇਸਾਈ ਦਾ ਜਲਵਾ ਫਿਰ ਇਸ ਮੁਕਾਬਲੇ ਵਿਚ ਦੇਖਣ ਨੂੰ ਨਹੀਂ ਮਿਲਿਆ ਜਿਸਦੇ ਚਲਦੇ ਮੁੰਬਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।