ਕਿਉਂ ਸਰਫਰਾਜ਼ ਦੇ ਫੈਨ ਨੇ ਮਾਰੇ ਉਸ ਨੂੰ ਥੱਪੜ, ਦੇਖੋ ਵੀਡੀਓ
ਪਾਕਿਸਤਾਨੀ ਕ੍ਰਿਕਟ ਟੀਮ ਸ੍ਰੀਲੰਕਾ ਖਿਲਾਫ਼ ਟੀ-20 ਸੀਰੀਜ਼ ਵਿਚ ਕਰਾਰੀ ਹਾਰ ਤੋਂ ਬਾਅਦ ਅਪਣੇ ਹੀ ਦੇਸ਼ ਵਿਚ ਅਲੋਚਕਾਂ ਦੇ ਨਿਸ਼ਾਨੇ ‘ਤੇ ਹੈ।
ਲਾਹੌਰ: ਪਾਕਿਸਤਾਨੀ ਕ੍ਰਿਕਟ ਟੀਮ ਸ੍ਰੀਲੰਕਾ ਖਿਲਾਫ਼ ਟੀ-20 ਸੀਰੀਜ਼ ਵਿਚ ਕਰਾਰੀ ਹਾਰ ਤੋਂ ਬਾਅਦ ਅਪਣੇ ਹੀ ਦੇਸ਼ ਵਿਚ ਅਲੋਚਕਾਂ ਦੇ ਨਿਸ਼ਾਨੇ ‘ਤੇ ਹੈ। ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਇਸ ਹਾਰ ਲਈ ਹੈੱਡ ਕੋਚ ਮਿਸਬਾਹ ਉਲ ਹਕ ਦੀ ਰੱਖਿਆਤਮਕ ਰਣਨੀਤੀ ਨੂੰ ਜ਼ਿੰਮੇਦਾਰ ਮੰਨ ਰਹੇ ਹਨ ਤਾਂ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਬਤੌਰ ਕਪਤਾਨ ਸਰਫ਼ਰਾਜ਼ ਅਹਿਮਦ ਵੀ ਅਪਣੇ ਪ੍ਰਦਰਸ਼ਨ ਨਾਲ ਟੀਮ ਲਈ ਮਿਸਾਲ ਬਣਨ ਵਿਚ ਅਸਫ਼ਲ ਸਾਬਿਤ ਹੋਏ।
ਪਾਕਿਸਤਾਨ ਨੇ ਚਾਹੇ ਸ੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਵਿਚ 2-0 ਨਾਲ ਜਿੱਤ ਦਰਜ ਕੀਤੀ ਪਰ ਟੀ-20 ਸੀਰੀਜ਼ ਵਿਚ ਸ਼੍ਰੀਲੰਕਾ ਨੇ 3-0 ਨਾਲ ਪਾਕਿ ਨੂੰ ਮਾਤ ਦਿੱਤੀ।ਇਸ ਹਾਰ ਤੋਂ ਨਰਾਜ਼ ਪ੍ਰਸ਼ੰਸਕਾਂ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਬਾਹਰ ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਦੇ ਵੱਡੇ ਹੋਰਡਿੰਗ ‘ਤੇ ਅਪਣੇ ਗੁੱਸਾ ਕੱਢਿਆ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਦਰਅਸਲ ਪਾਕਿਸਤਾਨ ਅਤੇ ਸ੍ਰੀਲੰਕਾ ਵਿਚ ਟੀ-20 ਸੀਰੀਜ਼ ਦੇ ਤਿੰਨ ਮੈਚ ਗੱਦਾਫ਼ੀ ਸਟੇਡੀਅਮ ਵਿਚ ਹੀ ਖੇਡੇ ਗਏ ਸੀ। ਤੀਜੇ ਮੈਚ ਵਿਚ ਜਦੋਂ ਪਾਕਿਸਤਾਨ ਦੀ ਟੀਮ 148 ਦੌੜਾਂ ਦਾ ਟੀਚਾ ਨਹੀਂ ਹਾਸਲ ਕਰ ਸਕੀ ਤਾਂ ਪਾਕਿ ਦੇ ਇਸ ਪ੍ਰਸ਼ੰਸਕ ਨੇ ਸਟੇਡੀਅਮ ਤੋਂ ਬਾਹਰ ਲੱਗੇ ਸਰਫ਼ਰਾਜ਼ ਅਹਿਮਦ ਦੇ ਹੋਰਡਿੰਗ ਦੇ ਮੂੰਹ ‘ਤੇ ਥੱਪੜ ਲਾ ਦਿੱਤੇ। ਸ੍ਰੀਲੰਕਾ ਤੋਂ ਮਿਲੀ ਇਸ ਸ਼ਰਮਨਾਕ ਹਾਰ ਤੋਂ ਗੁੱਸੇ ਵਿਚ ਆਏ ਇਸ ਪ੍ਰਸ਼ੰਸਕ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ