2.2 ਮਿਲੀਅਨ ਡਾਲਰ ’ਚ ਨਿਲਾਮ ਹੋਏ Michael Jordan ਦੇ Sneakers, ਹੁਣ ਤੱਕ ਨਿਲਾਮ ਹੋਣ ਵਾਲੇ ਸਭ ਤੋਂ ਮਹਿੰਗੇ ਜੁੱਤੇ ਬਣੇ
ਉੱਘੇ ਬਾਸਕਟਬਾਲ ਖਿਡਾਰੀ ਨੇ 1998 ’ਚ NBA ਦੇ Game 2 Finals ਦੌਰਾਨ ਪਾਏ ਸਨ ਇਹ ਜੁੱਤੇ
ਵਾਸ਼ਿੰਗਟਨ: ਉੱਘੇ ਬਾਸਕਟਬਾਲ ਖਿਡਾਰੀ ਮਾਈਕਲ ਜੌਰਡਨ ਦੇ ਸਨੀਕਰਜ਼ 2.2 ਮਿਲੀਅਨ ਡਾਲਰ (ਕਰੀਬ 18 ਕਰੋੜ ਰੁਪਏ) ਵਿਚ ਨਿਲਾਮ ਹੋਏ। ਇਸ ਦੇ ਨਾਲ ਹੀ ਇਹ ਜੁੱਤੇ ਹੁਣ ਤੱਕ ਨਿਲਾਮ ਹੋਣ ਵਾਲੇ ਸਭ ਤੋਂ ਮਹਿੰਗੇ ਜੁੱਤੇ ਬਣ ਗਏ ਹਨ। ਹਾਲ ਹੀ ਵਿਚ ਹੋਈ ਇਕ ਨਿਲਾਮੀ ਤੋਂ ਬਾਅਦ Michael Jordan ਦੇ ਸਪੋਰਟਸ ਸ਼ੂਜ਼ 2.2 ਮਿਲੀਅਨ ਅਮਰੀਕੀ ਡਾਲਰ (3.3 ਮਿਲੀਅਨ ਆਸਟ੍ਰੇਲੀਆਈ ਡਾਲਰ) ਵਿਚ ਨਿਲਾਮ ਹੋਏ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਬਣੀ ਮੇਬੇਲੀਨ ਦੀ ਨਵੀਂ ਬ੍ਰਾਂਡ ਅੰਬੈਸਡਰ
ਨਿਲਾਮੀ ਕਰਨ ਵਾਲੀ ਦੁਨੀਆ ਭਰ ਵਿਚ ਮਸ਼ਹੂਰ ਕੰਪਨੀ Sotheby's ਨੇ ਐਲਾਨ ਕੀਤਾ ਕਿ ਕਿਸੇ ਖੇਡ ਵਿਚ ਵਰਤਣ ਤੋਂ ਬਾਅਦ ਵਿਕਣ ਵਾਲੇ ਸਨੀਕਰਜ਼ ਨੇ ਰਿਕਾਰਡ ਕੀਮਤ ਵਸੂਲੀ ਹੈ। ਮਾਈਕਲ ਜੌਰਡਨ ਨੇ ਇਹ ਸਪੋਰਟਸ ਸ਼ੂਜ਼ 1998 ਵਿਚ NBA ਦੇ Game 2 ਫਾਈਨਲ ਵਿਚ ਪਾਏ ਸਨ। ਜਾਰਡਨ ਦੇ ਜੁੱਤਿਆਂ ਦਾ ਪਿਛਲਾ ਰਿਕਾਰਡ 2021 ਵਿਚ ਨਿਲਾਮੀ ਕੀਤੇ ਗਏ ਉਸ ਦੇ ਨਾਈਕੀ ਏਅਰ ਸ਼ਿਪਜ਼ ਦੇ ਇਕ ਜੋੜੇ ਲਈ $1.47 ਮਿਲੀਅਨ ਸੀ।
ਇਹ ਵੀ ਪੜ੍ਹੋ: ਟਵਿੱਟਰ ਬਲੂ ਟਿੱਕ ਬਾਰੇ Elon Musk ਦਾ ਐਲਾਨ : ਭੁਗਤਾਨ ਨਾ ਹੋਣ 'ਤੇ ਇਸ ਤਰੀਕ ਤੋਂ ਹਟਾ ਦਿੱਤੇ ਜਾਣਗੇ ‘ਬਲੂ ਟਿੱਕ’
2021 ਵਿਚ ਹੋਈ ਇਕ ਨਿਲਾਮੀ ਦੌਰਾਨ Michael Jordan ਦੇ ਹੀ ਸਨੀਕਰਜ਼ $2.25 million ਵਿਚ ਨਿਲਾਮ ਹੋਏ ਸਨ। ਇਸੇ ਤਰਾਂ ਪਿਛਲੇ ਸਾਲ ਉਹਨਾਂ ਇਕ ਜਰਸੀ $15.1 ਮਿਲੀਅਨ ਵਿਚ ਵਿਕੀ ਸੀ। Sotheby's ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਰਿਕਾਰਡ ਨਿਲਾਮੀ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਮਾਈਕਲ ਜੌਰਡਨ ਨਾਲ ਜੁੜੀਆਂ ਚੀਜ਼ਾਂ ਦੀ ਲੋਕਾਂ ਵਿਚ ਭਾਰੀ ਮੰਗ ਹੈ।