ਸ਼ਰਦ ਕੁਮਾਰ ਨੇ ਉੱਚੀ ਛਾਲ ‘ਚ ਬਣਾਇਆ ਰਿਕਾਰਡ, ਜਿੱਤਿਆ ‘ਗੋਲਡ ਮੈਡਲ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿੱਛੇ ਚੈਂਪਿਅਨਸ਼ਿਪ ‘ਚ ਸ਼ਰਦ ਕੁਮਾਰ ਨੇ ਮਰਦਾਂ ਦੀ ਉੱਚੀ ਛਾਲ ਪ੍ਰਤੀਯੋਗਤਾ ‘ਚ ਵੀਰਵਾਰ (11 ਅਕਤੂਬਰ) ਨੂੰ ਏਸ਼ੀਅਨ ਪੈਰਾ ਗੇਮਜ਼ ‘ਚ....

Sharad Kumar

ਜਕਾਰਤਾ (ਭਾਸ਼ਾ) : ਪਿੱਛੇ ਚੈਂਪਿਅਨਸ਼ਿਪ ‘ਚ ਸ਼ਰਦ ਕੁਮਾਰ ਨੇ ਮਰਦਾਂ ਦੀ ਉੱਚੀ ਛਾਲ ਪ੍ਰਤੀਯੋਗਤਾ ‘ਚ ਵੀਰਵਾਰ (11 ਅਕਤੂਬਰ) ਨੂੰ ਏਸ਼ੀਅਨ ਪੈਰਾ ਗੇਮਜ਼ ‘ਚ ਦੋ ਨਵੇਂ ਰਿਕਾਰਡ ਦੇ ਨਾਲ ਗੋਲਡ ਮੈਡਲ ਹਾਂਸਲ ਕੀਤਾ ਹੈ। ਵਿਸ਼ਵ ਚੈਂਪੀਅਨਸ਼ਿਪ ‘ਚ ਸਿਲਵਰ ਜਿੱਤਣ ਵਾਲੇ 26 ਸਾਲਾ ਇਸ ਖਿਡਾਰੀ ਨੇ ਉੱਚੀ ਛਾਲ ਦੀ ਟੀ 42/63 ਵਰਗ ‘ਚ 1.90 ਮੀਟਰ ਦੀ ਸ਼ਾਲ ਦੇ ਨਾਲ ਏਸ਼ੀਅਨ ਅਤੇ ਇਹਨਾਂ ਖੇਡਾਂ ਵਿਚ ਰਿਕਾਰਡ ਬਣਾਇਆ ਹੈ। ਟੀ 42/63 ਵਰਗ ਪੈਰ ਦੇ ਹੇਠਲੇ ਹਿੱਸੇ ਅਪਾਹਜਤਾ ਨਾਲ ਜੁੜਿਆ ਹੈ।

ਇਸ ਪ੍ਰਤੀਯੋਗਤਾ ਦਾ ਸਿਲਵਰ ਰੀਓ ਓਲੰਪਿਕ ਦੇ ਬ੍ਰਾਂਜ ਮੈਡਲ ਵਿਜੇਤਾ ਵਰੁਣ ਭਾਟੀ (1.82 ਮੀਟਰ) ਜਦੋਂ ਕਿ ਬ੍ਰਾਂਜ ਮੈਡਲ ਥੰਗਾਵੇਲੂ ਮਰਿਆਪਨ (1.67) ਨੇ ਜਿਤਿਆ. ਖਾਸ ਗੱਲ ਇਹ ਹੈ ਕਿ ਮਰਿਆਪਨ ਨੇ ਰੀਓ ਓਲੰਪਿਕ ‘ਚ ਗੋਲਡ ਜਿੱਤਿਆ ਸੀ। ਬਿਹਾਰ ਦੇ ਸ਼ਰਦ ਕੁਮਾਰ ਦਾ ਖੱਬਾ ਪੈਰ ਲਕਵਾ ਗ੍ਰਸਤ ਹੋ ਗਿਆ ਸੀ। ਸ਼ਰਦ ਕੁਮਾਰ ਜਦੋਂ 2 ਸਾਲ ਦੇ ਸੀ, ਉਦੋਂ ਪੋਲੀਓ ਰੋਧੀ ਅਭਿਆਨ ਦੇ ਦੌਰਾਨ ਮਿਲਾਵਟੀ ਦਵਾਈ ਲੈਣ ਦੇ ਕਾਰਨ ਉਹਨਾਂ ਦੀ ਇਹ ਸਥਿਤੀ ਹੋਈ। ਭਾਰਤੀ ਖਿਡਾਰੀਆਂ ਨੇ ਵੀਰਵਾਰ ਨੂੰ ਦੇਸ਼ ਦੇ ਖਾਤੇ ‘ਚ 13 ਮੈਡਲ ਜਿੱਤੇ, ਭਾਰਤ ਅੱਠ ਗੋਲਡ, 1 ਸਿਲਵਰ ਅਤੇ 25 ਬ੍ਰਾਂਜ ਦੇ ਨਾਲ ਕੁੱਲ 50 ਮੈਡਲਾਂ ਦੇ ਨਾਲ ਸ਼ਾਰਣੀ ‘ਚ ਨੋਵੇਂ ਸਥਾਨ ‘ਤੇ ਬਣਿਆ ਹੋਇਆ ਹੈ।

ਪਹਿਲੇ ਸਥਾਨ ਉਤੇ ਕਾਬਜ ਚੀਨ ਨੇ 137 ਗੋਲਡ, 69 ਸਿਲਵਰ ਅਤੇ 49 ਬ੍ਰਾਂਜ ਮੈਡਲ ਜਿੱਤੇ ਹਨ। ਜਦੋਂ ਕਿ ਦੂਜੇ ਸਥਾਨ ‘ਤੇ ਦੱਖਣੀ ਕੋਰੀਆ ਹੈ। ਜਿਸ ਦੇ ਨਾਮ 43 ਗੋਲਡ, 37 ਸਿਲਵਰ ਅਤੇ 34 ਬ੍ਰਾਂਜ ਮੈਡਲ ਹਨ। ਭਾਰਤੀ ਐਥਲੀਟਾਂ ਨੇ ਇਕ ਹੀ ਸਪਰਧ ‘ਚ ਤਿੰਨਾਂ ਮੈਡਲਾ ਉਤੇ ਕਬਜ਼ਾ ਕਰ ਲਿਆ ਹੈ। ਭਾਰਤੀ ਐਥਲੀਟਾਂ ਨੇ ਮਰਦਾਂ ਦੀ ਉੱਚੀ ਛਾਲ ਟੀ 42/63 ਸਪਰਧ ‘ਚ ਗੋਲਡ, ਸਿਲਵਰ ਅਤੇ ਬ੍ਰਾਂਜ ਮੈਡਲ ਅਪਣੇ ਨਾਮ ਕੀਤਾ। ਭਾਰਤ ਦੇ ਸ਼ਰਦ ਕੁਮਾਰ ਨੇ ਇਸ ਸਪਰਧ ‘ਚ ਗੇਮ ਰਿਕਾਰਡ ਤੋੜਦੇ ਹੋਏ ਗੋਲਡ ਮੈਡਲ ਹਾਂਸਲ ਵੀ ਕੀਤਾ ਹੈ। ਇਸ ਤੋਂ ਇਲਾਵਾ ਰੀਓ ਪੈਰਾਓਲੰਪਿਕ ਖੇਡਾਂ ਦੇ ਮੈਡਲ ਵਿਜੇਤਾ ਵਰੁਣ ਸਿੰਘ ਭਾਟੀ ਨੇ ਸੀਜਨ ਬੈਸਟ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਜਿਤਿਆ।

ਇਸ ਸਪਰਧ ਦਾ ਬ੍ਰਾਂਜ ਮੈਡਲ ਰੀਓ ਪੈਰਾਉਲੰਪਿਕ ਖੇਡਾਂ ‘ਚ ਗੋਲਡ ਮੈਡਲ ਜਿੱਤਣ ਵਾਲੇ ਮਰਿਅਪਨ ਥੰਗਾਵੇਲੂ ਨੇ ਬ੍ਰਾਂਜ ਮੈਡਲ ਉਤੇ ਕਬਜਾ ਕੀਤਾ ਹੈ। ਭਾਰਤ ਨੇ ਮਰਦਾਂ ਦੀ 400 ਮੀਟਰ ਦੌੜ੍ਹ ਪ੍ਰਤੀਯੋਗਤਾ ‘ਚ ਇਕ ਸਿਲਵਰ ਅਤੇ ਦੋ ਬ੍ਰਾਂਜ ਮੈਡਲ ਹਾਂਸਲ ਕੀਤੇ ਹਨ। ਮਰਦਾਂ ਦੀ 400 ਮੀਟਰ ਟੀ 44/62/64 ਦੌੜ੍ਹ ਪ੍ਰਤੀਯੋਗਤਾ ‘ਚ ਭਾਰਤ ਨੂੰ ਇਕ ਸਿਲਵਰ ਅਤੇ ਇਕ ਬ੍ਰਾਂਜ ਮੈਡਲ ਹਾਂਸਲ ਹੋਇਆ ਹੈ। ਇਸ ਤੋਂ ਇਲਾਵਾ, 400 ਮੀਟਰ ਟੀ 45/46/47 ਪ੍ਰਤੀਯੋਗਤਾ ‘ਚ ਇਕ ਬ੍ਰਾਂਜ ਮੈਡਲ ਹਾਂਸਲ ਹੋਇਆ ਹੈ।

ਭਾਰਤ ਦੇ ਆਨੰਦਨ ਗੁਨਾਸ਼ੇਖਰਨ ਨੇ 400 ਮੀਟਰ ਟੀ 44/62/64 ਦੌੜ੍ਹ ਪ੍ਰਤੀਯੋਗਤਾ ਨੂੰ 53.72 ਸੈਕੇਂਡ ‘ਚ ਪੂਰਾ ਕਰਦੇ ਹੋਏ ਗੇਮ ਰਿਕਾਰਡ ਨੂੰ ਤੋੜ ਕੇ ਸਿਲਵਰ ਮੈਡਲ ਹਾਂਸਲ ਕੀਤਾ। ਇਸ ਤੋਂ ਇਲਾਵਾ ਵਿਨੈ ਕੁਮਾਰ ਨੇ 54.45 ਸੈਕੇਂਡ ਦੇ ਸਮੇਂ ਵਿਚ ਇਸ ਦੌੜ੍ਹ ਨੂੰ ਪੂਰਾ ਕਰਦੇ ਹੋਏ ਅਪਣਾ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਬ੍ਰਾਂਜ ਮੈਡਲ ਹਾਂਸਲ ਕੀਤਾ। ਮਰਦਾਂ ਦੀ 400 ਮੀਟਰ ਟੀ 45/46/47 ਪ੍ਰਤੀਯੋਗਤਾ ਦੇ ਫਾਇਨਲ ‘ਚ ਸੰਦੀਪ ਸਿੰਘ ਮਾਨ ਨੇ 50.07 ਸੈਕੇਂਡ ਦਾ ਸਮਾਂ ਲੈ ਕੇ ਸੀਜਨ ਬੈਸਟ ਪ੍ਰਦਰਸ਼ਨ ਕਰਦੇ ਹੋਏ ਬ੍ਰਾਂਜ ਮੈਡਲ ਜਿੱਤਿਆ।