ਰੋਮਾਂਚਕ ਮੁਕਾਬਲੇ ਵਿਚ ਦੋਵੇਂ ਟੀਮਾਂ ਨੇ ਦਿਖਾਇਆ ਦਮ, ਯੂਪੀ ਨੇ ਬੰਗਲੁਰੂ ਨੂੰ ਦਿੱਤੀ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਗ੍ਰੇਟਰ ਨੋਇਡਾ ਦੇ ਸ਼ਹੀਦ ਵਿਜੇ ਸਿੰਘ ਸਪੋਰਟਸ ਕੰਪਲੈਕਸ ਵਿਚ ਦਬੰਗ ਦਿੱਲੀ ਬਨਾਮ ਯੂ ਮੁੰਬਾ ਵਿਚਕਾਰ ਮੈਚ ਖੇਡਿਆ।

U.P. Yoddha vs Bengaluru Bulls

ਉੱਤਰ ਪ੍ਰਦੇਸ਼: ਗ੍ਰੇਟਰ ਨੋਇਡਾ ਦੇ ਸ਼ਹੀਦ ਵਿਜੇ ਸਿੰਘ ਸਪੋਰਟਸ ਕੰਪਲੈਕਸ ਵਿਚ ਦਬੰਗ ਦਿੱਲੀ ਬਨਾਮ ਯੂ ਮੁੰਬਾ ਵਿਚਕਾਰ ਮੈਚ ਖੇਡਿਆ। ਇਸ ਵਿਚ ਦੋਵਾਂ ਟੀਮਾਂ ਨੇ ਆਪੋ ਆਪਣੀ ਭੂਮਿਕਾ ਨਿਭਾਈ ਅਤੇ ਮੈਚ 37–37 'ਤੇ ਖਤਮ ਹੋਇਆ। ਹਾਲਾਂਕਿ ਦਿੱਲੀ ਨੇ ਪਹਿਲੀ ਪਾਰੀ  ਵਿਚ 24-13 ਨਾਲ ਵਾਧਾ ਬਣਾ ਲਿਆ ਸੀ  ਪਰ ਦੋਵੇਂ ਟੀਮਾਂ ਨੇ ਪਲੇਆਫ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਮੁੰਬਾ ਦੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ ਅਤੇ ਦਿੱਲੀ ਦੀ ਹਰ ਕੋਸ਼ਿਸ਼ ਦਾ ਜਵਾਬ ਦਿੰਦੇ ਹੋਏ ਅਖੀਰ ਇਸ ਮੈਚ ਨੂੰ 37-37 ਦੀ ਬਰਾਬਰੀ ‘ਤੇ ਖਤਮ ਕੀਤਾ।

ਯੂਪੀ ਯੋਧਾ ਬਨਾਮ ਬੰਗਲੁਰੂ ਬੁਲਜ਼
ਇਸ ਦੇ ਨਾਲ ਹੀ ਦਿਨ ਦਾ ਦੂਜਾ ਮੁਕਾਬਲਾ ਯੂਪੀ ਯੋਧਾ ਬਨਾਮ ਬੰਗਲੁਰੂ ਬੁਲਸ ਵਿਚਕਾਰ ਖੇਡਿਆ ਗਿਆ। ਇਹ ਮੈਚ ਵੀ ਗ੍ਰੇਟਰ ਨੋਇਡਾ ਵਿਚ ਹੋਇਆ। ਇਸ ਮੈਚ ਵਿਚ ਯੂਪੀ ਦੀ ਟੀਮ ਨੇ ਬੰਗਲੁਰੂ ਨੂੰ 45-33 ਦੇ ਅੰਤਰ ਨਾਲ ਹਰਾਇਆ।ਦੋਵਾਂ ਟੀਮਾਂ ਨੇ ਇਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।

ਹਾਲਾਂਕਿ ਦੂਜੀ ਪਾਰੀ ਵਿਚ ਯੂਪੀ ਦੀ ਟੀਮ ਬੰਗਲੁਰੂ ‘ਤੇ ਭਾਰੀ ਪੈ ਗਈ। ਇਸ ਦੇ ਨਾਲ ਹੀ ਬੰਗਲੁਰੂ ਦੀ ਟੀਮ ਦੂਜੀ ਪਾਰੀ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਅੰਕ ਸੂਚੀ ਵਿਚ ਯੂਪੀ ਨੇ 21 ਵਿਚੋਂ 12 ਮੈਚ ਜਿੱਤੇ ਹਨ ਅਤੇ ਉਹ 5 ਵੇਂ ਸਥਾਨ' ਤੇ ਹੈ। ਬੰਗਲੁਰੂ ਦੀ ਗੱਲ ਕਰੀਏ ਤਾਂ ਉਹ 9 ਮੈਚ ਹਾਰਨ ਤੋਂ ਬਾਅਦ ਛੇਵੇਂ ਸਥਾਨ ‘ਤੇ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ