ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਅਹਿਮਦਾਬਾਦ ਪਹੁੰਚੇ ਸ਼ੁਭਮਨ ਗਿੱਲ

ਏਜੰਸੀ

ਖ਼ਬਰਾਂ, ਖੇਡਾਂ

14 ਅਕਤੂਬਰ ਨੂੰ ਪਾਕਿਸਤਾਨ ਵਿਰੁਧ ਮੈਦਾਨ ਵਿਚ ਉਤਰਨ ਦੀ ਸੰਭਾਵਨਾ!

Shubman Gill reaches Ahmedabad ahead of match against Pak

 

ਅਹਿਮਦਾਬਾਦ: ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਅਹਿਮਦਾਬਾਦ ਪਹੁੰਚ ਗਏ ਹਨ। ਗਿੱਲ ਬੁਧਵਾਰ ਰਾਤ ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 14 ਅਕਤੂਬਰ ਨੂੰ ਹੋਣਾ ਹੈ। ਅਜਿਹੇ 'ਚ ਸ਼ੁਭਮਨ ਗਿੱਲ ਕੋਲ ਫਿਟਨੈੱਸ ਨੂੰ ਬਹਾਲ ਕਰਨ ਲਈ ਦੋ ਦਿਨ ਦਾ ਸਮਾਂ ਹੈ।

ਇਹ ਵੀ ਪੜ੍ਹੋ: ਦੋਰਾਹਾ ’ਚ ਸੁੱਤੇ ਪਏ ਪ੍ਰਵਾਰ ’ਤੇ ਡਿੱਗੀ ਖਸਤਾ ਹਾਲਤ ਕੁਆਟਰ ਦੀ ਛੱਤ; ਪਿਓ-ਧੀ ਦੀ ਮੌਤ

ਜੇਕਰ ਉਹ ਫਿੱਟ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਖੇਡਣਾ ਤੈਅ ਹੈ, ਕਿਉਂਕਿ ਈਸ਼ਾਨ ਕਿਸ਼ਨ ਆਸਟ੍ਰੇਲੀਆ ਵਿਰੁਧ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਸਨ ਅਤੇ ਅਫ਼ਗਾਨਿਸਤਾਨ ਵਿਰੁਧ ਵੀ ਉਨ੍ਹਾਂ ਦੀ ਸ਼ੁਰੂਆਤ ਹੌਲੀ ਰਹੀ ਸੀ। ਜੇਕਰ ਸ਼ੁਭਮਨ ਗਿੱਲ ਫਿੱਟ ਹਨ ਤਾਂ ਈਸ਼ਾਨ ਕਿਸ਼ਨ ਦਾ ਪਲੇਇੰਗ 11 ਤੋਂ ਬਾਹਰ ਹੋਣਾ ਯਕੀਨੀ ਹੈ।  

ਇਹ ਵੀ ਪੜ੍ਹੋ: ਬੇਅਦਬੀ ਕਾਂਡ ਦੇ 8 ਸਾਲ ਕੇਂਦਰੀ ਤੇ ਸੂਬਾਈ ਆਗੂਆਂ ਨੇ ਗੋਲੀਕਾਂਡ ਦੇ ਮੁੱਦੇ ’ਤੇ ਸੇਕੀਆਂ ਸਿਆਸੀ ਰੋਟੀਆਂ 

ਸ਼ੁਭਮਨ ਗਿੱਲ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਮਾਸਕ ਪਹਿਨ ਕੇ ਸੁਰੱਖਿਆ ਕਰਮੀਆਂ ਨਾਲ ਅਹਿਮਦਾਬਾਦ ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਹਨ। ਗਿੱਲ ਤੋਂ ਇਲਾਵਾ ਪਾਕਿਸਤਾਨ ਦੀ ਟੀਮ ਵੀ ਅਹਿਮਦਾਬਾਦ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਵਿਚ ਫਸੇ ਭਾਰਤੀਆਂ ਦੀ ਹੋਵੇਗੀ ਸੁਰੱਖਿਅਤ ਵਾਪਸੀ: ਭਾਰਤ ਨੇ ਸ਼ੁਰੂ ਕੀਤਾ ‘ਆਪਰੇਸ਼ਨ ਅਜੈ’

ਬੁਧਵਾਰ ਨੂੰ ਟੀਮ ਇੰਡੀਆ ਨੇ ਅਫ਼ਗਾਨਿਸਤਾਨ ਵਿਰੁਧ ਵੱਡੀ ਜਿੱਤ ਹਾਸਲ ਕੀਤੀ ਅਤੇ ਹੁਣ ਭਾਰਤੀ ਖਿਡਾਰੀ ਵੀ ਅਹਿਮਦਾਬਾਦ ਵਿਚ ਹਨ। ਸ਼ੁਭਮਨ ਗਿੱਲ ਨੂੰ ਹਵਾਈ ਅੱਡੇ ’ਤੇ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਡੇਂਗੂ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਪ੍ਰਸ਼ੰਸਕਾਂ ਨੂੰ ਵੀ ਪੂਰੀ ਉਮੀਦ ਹੈ ਕਿ ਉਹ ਪਾਕਿਸਤਾਨ ਵਿਰੁਧ ਮੈਚ 'ਚ ਖੇਡਣਗੇ।