ਟੀਮ ਇੰਡੀਆ ਨੇ 3-0 ਨਾਲ ਟੀ-20 ਸੀਰੀਜ਼ ਕੀਤੀ ਅਪਣੇ ਨਾਂਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ ਨੇ ਚੇਨਈ ਵਿਚ ਖੇਡੇ ਗਏ ਤੀਸਰੇ ਟੀ-20 ਮੈਚ ਵਿਚ ਵੇਸਟਇੰਡੀਜ਼ ਨੂੰ 6 ਵਿਕਟਾਂ ਨਾਲ ਮਾਤ ਦੇ ਕੇ....

India Team

ਚੇਂਨਈ (ਭਾਸ਼ਾ): ਟੀਮ ਇੰਡੀਆ ਨੇ ਚੇਨਈ ਵਿਚ ਖੇਡੇ ਗਏ ਤੀਸਰੇ ਟੀ-20 ਮੈਚ ਵਿਚ ਵੇਸਟਇੰਡੀਜ਼ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਮਹਿਮਾਨ ਟੀਮ ਦਾ 3 ਮੈਚਾਂ ਦੀ ਇਸ ਸੀਰੀਜ ਵਿਚ 3-0 ਨਾਲ ਸਫਾਇਆ ਕਰ ਦਿਤਾ ਹੈ। ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਵੇਸਟਇੰਡੀਜ਼ ਦੀ ਟੀਮ ਨੇ 20 ਓਵਰ ਵਿਚ 3 ਵਿਕੇਟ ਗਵਾ ਕੇ 181 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਜਿੱਤ ਲਈ 182 ਦੌੜਾਂ ਦਾ ਟਿੱਚਾ ਦਿਤਾ ਗਿਆ। ਜਵਾਬ ਵਿਚ ਟੀਮ ਇੰਡੀਆ ਨੇ ਆਖਰੀ ਗੇਂਦ ਉਤੇ ਵੇਸਟਇੰਡੀਜ਼ ਨੂੰ ਧੂਲ ਚਟਾ ਦਿਤੀ। ਸ਼ਿਖਰ ਧਵਨ ਨੇ 62 ਗੇਂਦਾਂ ਵਿਚ 92 ਦੌੜਾਂ ਦੀ ਪਾਰੀ ਖੇਡੀ।  ਜਿਸ ਵਿਚ 2 ਛੱਕੇ ਅਤੇ 10 ਚੌਕੇ ਵੀ ਸ਼ਾਮਲ ਸਨ।

ਇਸ ਤੋਂ ਇਲਾਵਾ ਰਿਸ਼ਭ ਪੰਤ ਨੇ 38 ਗੇਂਦਾਂ ਵਿਚ 58 ਦੌੜਾਂ ਬਣਾਈਆਂ। ਧਵਨ ਨੇ ਕਰਿਅਰ ਦੀ ਸਭ ਤੋਂ ਉਤਮ ਪਾਰੀ ਖੇਡਦੇ ਹੋਏ 62 ਗੇਂਦਾਂ ਵਿਚ ਦੋ ਛੱਕੀਆਂ ਅਤੇ 10 ਚੌਕੀਆਂ ਦੀ ਮਦਦ ਨਾਲ 92 ਦੌੜਾਂ ਬਣਾ ਕੇ ਫ਼ਾਰਮ ਵਿਚ ਵਾਪਸੀ ਕੀਤੀ। ਪੰਤ ਦਾ ਇਹ ਪਹਿਲਾ ਟੀ-20 ਅਰਧ ਸੈਂਕੜਾ ਸੀ। ਕਪਤਾਨ ਰੋਹਿਤ ਸ਼ਰਮਾ (4) ਅਤੇ ਲੋਕੇਸ਼ ਰਾਹੁਲ (17) ਦੀਆਂ ਵਿਕਟਾਂ 45 ਦੌੜਾਂ ਤੱਕ ਡਿੱਗ ਜਾਣ ਤੋਂ ਬਾਅਦ ਸ਼ਿਖਰ ਅਤੇ ਪੰਤ ਨੇ ਜ਼ਬਰਦਸਤ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਦੋਵਾਂ ਨੇ ਤੀਜੀ ਵਿਕਟ ਲਈ 130 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਪੰਤ ਨੇ ਇਕ ਖ਼ਰਾਬ ਸ਼ਾਟ ਖੇਡ ਕੇ ਅਪਣੀ ਵਿਕਟ ਗੁਆਈ। ਪੰਤ ਨੂੰ ਕੀਮੋ ਪਾਲ ਨੇ ਬੋਲਡ ਕੀਤਾ।

ਭਾਰਤ ਦਾ ਤੀਜਾ ਵਿਕਟ 175 ਦੇ ਸਕੋਰ 'ਤੇ ਡਿੱਗਿਆ। ਪੰਤ ਦਾ ਵਿਕਟ ਡਿੱਗਣ ਤੋਂ ਬਾਅਦ ਮਨੀਸ਼ ਪਾਂਡੇ ਮੈਦਾਨ 'ਚ ਉਤਰਿਆ। ਭਾਰਤ ਨੂੰ ਆਖਰੀ ਓਵਰ 'ਚ ਜਿੱਤ ਲਈ 5 ਦੌੜਾਂ ਚਾਹੀਦੀਆਂ ਸਨ। ਆਖਰੀ ਓਵਰ 'ਚ ਕਾਫੀ ਡਰਾਮਾ ਹੋਇਆ । ਸ਼ਿਖਰ 5ਵੀਂ ਗੇਂਦ 'ਤੇ ਕੈਚ ਆਊਟ ਹੋ ਗਿਆ। ਭਾਰਤ ਨੂੰ ਆਖਰੀ ਗੇਂਦ 'ਤੇ ਇਕ ਦੌੜ ਚਾਹੀਦੀ ਸੀ ਅਤੇ ਪਾਂਡੇ ਨੇ ਇਕ ਦੌੜ ਲੈ ਕੇ ਭਾਰਤ ਨੂੰ ਜਿੱਤ ਦਿਵਾ ਦਿਤੀ। ਪਾਂਡੇ 4 ਦੌੜਾਂ 'ਤੇ ਅਜੇਤੂ ਰਿਹਾ। ਧਵਨ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ‘ਮੈਨ ਆਫ ਦ ਮੈਚ’ ਅਤੇ ਕੁਲਦੀਪ ਯਾਦਵ ਨੂੰ ‘ਮੈਨ ਆਫ ਦ ਸੀਰੀਜ਼’ ਦਾ ਇਨਾਮ ਪ੍ਰਦਾਨ ਕੀਤਾ ਗਿਆ।