ਚੇਨਈ ਸੁਪਰ ਕਿੰਗਜ਼ ਨੇ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਵੀ ਜਿੱਤੇ ਕਰੋੜਾਂ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁੰਬਈ ਇੰਡੀਅਨਜ਼ ਹੈਦਰਾਬਾਦ ਦੇ ਮੈਦਾਨ ‘ਤੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਆਈਪੀਐਲ ਦਾ...

Chennai Super Kings

ਹੈਦਰਾਬਾਦ : ਮੁੰਬਈ ਇੰਡੀਅਨਜ਼ ਹੈਦਰਾਬਾਦ ਦੇ ਮੈਦਾਨ ‘ਤੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਆਈਪੀਐਲ ਦਾ ਅਪਣਾ ਚੌਥਾ ਖਿਤਾਬ ਜਿੱਤਣ ਵਿਚ ਸਫ਼ਲ ਰਹੀ। ਇਸ ਤੋਂ ਪਹਿਲਾਂ ਮੁੰਬਈ ਨੇ 2013.2015 ਤੇ 2017 ਵਿਚ ਖਿਤਾਬੀ ਜਿੱਤ ਹਾਸਲ ਕੀਤੀ ਸੀ। ਇਸ ਖਿਤਾਬ ਦੇ ਨਾਲ ਹੀ ਮੁੰਬਈ ਇੰਡੀਅਨਜ਼ ਨੇ ਚੇਨਈ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਦੇ ਨਾਂ ਹੁਣ ਤਿੰਨ ਆਈਪੀਐਲ ਦੀਆਂ ਟਰਾਫ਼ੀਆਂ ਹਨ। ਆਈਪੀਐਲ ਦੇ 12ਵੇਂ ਸੀਜ਼ਨ ਦ ਫਾਈਨਲ ਤੋਂ ਬਾਅਦ ਇਨਾਮਾਂ ਦੀ ਬਾਰਿਸ਼ ਹੋਈ।

ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਹੋਈ। ਫਾਇਨਲ ਵਿਚ ਹਾਰੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ 12.5 ਕਰੋੜ ਰੁਪਏ ਦੀ ਹੱਕਦਾਰ ਬਣੀ। ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਮਿਲਿਆ 20 ਕਰੋੜ ਰੁਪਏ ਦਾ ਚੈੱਕ ਦੂਜੇ ਨੰਬਰ ‘ਤੇ ਚੇਨਈ ਸੁਪਰ ਕਿੰਗਜ਼ਨੂੰ ਮਿਲਿਆ 12.5 ਕਰੋੜ ਰੁਪਏ ਦਾ ਚੈੱਕ ਤੀਜੇ ਨੰਬਰ ‘ਤੇ ਦਿੱਲੀ ਕੈਪੀਟਲਜ ਨੂੰ ਮਿਲਿਆ 8.75 ਕਰੋੜ ਰੁਪਏ ਦਾ ਚੈੱਕ ਚੌਤੇ ਨੰਬਰ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਮਿਲਿਆ 8.75 ਕਰੋੜ ਰੁਪਏ ਦਾ ਚੈੱਕ