ਪਰਥ ਟੈਸਟ ਟੀਮ ਇੰਡੀਆ ਦਾ ਐਲਾਨ, ਸੱਟ ਕਾਰਨ ਰੋਹਿਤ ਤੇ ਅਸ਼ਵਿਨ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਆਸਟ੍ਰੇਲੀਆ ਦੇ ਵਿਚ ਟੈਸਟ ਸੀਰੀਜ਼ ‘ਚ ਪਰਥ ਵਿਚ ਹੋਣ ਵਾਲੇ ਦੂਜੇ ਟੈਸਟ ਦੇ ਲਈ ਟੀਮ ਇੰਡੀਆ ਦੇ 13 ਖਿਡਾਰੀਆਂ ਦੀ ਸੂਚੀ ਜਾਰੀ ਕਰ....

Team India

ਪਰਥ (ਭਾਸ਼ਾ) : ਭਾਰਤ ਅਤੇ ਆਸਟ੍ਰੇਲੀਆ ਦੇ ਵਿਚ ਟੈਸਟ ਸੀਰੀਜ਼ ‘ਚ ਪਰਥ ਵਿਚ ਹੋਣ ਵਾਲੇ ਦੂਜੇ ਟੈਸਟ ਦੇ ਲਈ ਟੀਮ ਇੰਡੀਆ ਦੇ 13 ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿਤੀ ਗਈ ਹੈ। ਬੀਸੀਸੀਆਈ ਨੇ ਅੱਜ ਟਵੀਟਰ ਉਤੇ 13 ਖਿਡਾਰੀਆਂ ਦੇ ਨਾਮਾਂ ਦਾ ਐਲਾਨ ਕੀਤਾ। ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲਾ ਇਹ ਮੈਚ ਪਰਥ ਦੇ ਨਵੇਂ ਆਪਟਸ ਸਟੇਡੀਅਮ ਵਿਚ ਹੋ ਰਿਹਾ ਹੈ ਜਿਥੇ ਹੁਣ ਤਕ ਇਕ ਵੀ ਟੈਸਟ ਮੈਚ ਨਹੀਂ ਖੇਡਿਆ ਗਿਆ। ਇਸ ਟੈਸਟ ਵਿਚ ਪਹਿਲੇ ਟੈਸਟ ਵਿਚ ਖੇਡੇ ਰੋਹਿਤ ਸ਼ਰਮਾ ਅਤੇ ਰਵਿਚੰਦਰਨ ਅਸ਼ਵਿਨ ਨੂੰ ਸੱਟ ਲੱਗਣ ਦੇ ਕਾਰਨ ਸ਼ਾਮਲ ਨਹੀਂ ਕੀਤਾ ਗਿਆ।

ਉਥੇ ਉਮੇਸ਼ ਯਾਦਵ, ਰਵਿੰਦਰ ਜੜੇਜਾ ਅਤੇ ਭੂਵਨੇਸ਼ਵਰ ਕੁਮਾਰ ਦੀ ਵਾਪਸੀ ਹੋਈ ਹੈ। ਟੀਮ ਦੇ ਐਲਾਨ ਤੋਂ ਪਹਿਲਾਂ ਅੜਚਨਾਂ ਆ ਰਹੀਆਂ ਸੀ, ਟੀਮ ਇੰਡੀਆ ਵਿਚ ਸੱਟ ਲੱਗੇ ਪ੍ਰਿਥਵੀ ਸ਼ਾਹ ਦੀ ਵਾਪਸੀ ਹੋ ਸਕਦੀ ਹੈ। ਪਰ ਉਹਨਾਂ ਨੂੰ ਇਸ ਮੈਚ ਲਈ ਟੀਮ ਇੰਡੀਆ ਵਿਚ ਸ਼ਾਮਲ ਨਹੀਂ ਕੀਤਾ ਗਿਆ। ਸੱਟ ਲੱਗੇ ਰੋਹਿਤ ਸ਼ਰਮਾ ਪਹਿਲੇ ਟੈਸਟ ਵਿਚ ਨਹੀਂ ਚਲ ਸਕੇ ਸੀ ਅਤੇ ਪਹਿਲੀਂ ਪਾਰੀ ਵਿਚ 37 ਰਨ ਅਤੇ ਦੂਜੀ ਪਾਰੀ ਵਿਚ ਕੇਵਲ 1 ਰਨ ਬਣਾ ਕੇ ਆਉਟ ਹੋ ਗਏ ਸੀ। ਅਸ਼ਵਿਨ ਦੇ ਲੱਕ ਉਤੇ ਸੱਟ ਲੱਗੀ ਹੋਈ ਹੈ ਅਤੇ ਉਹਨਾਂ ਦਾ ਇਲਾਜ਼ ਚਲ ਰਿਹਾ ਹੈ। ਦੂਜੇ ਟੈਸਟ ਮੈਚ ਤੋਂ ਬਾਹਰ ਗਏ ਹਨ।

ਬੀਸੀਸੀਆਈ ਨੇ ਕਿਹਾ ਰੋਹਿਤ ਨੂੰ ਏਡਿਲੇਡ ਟੈਸਟ ਵਿਚ ਫਿਲਡਿੰਗ ਦੇ ਦੋਰਾਨ ਪਿੱਠ ‘ਤੇ ਸੱਟ ਲੱਗ ਗਈ ਸੀ। ਉਹਨਾਂ ਦਾ ਵੀ ਇਲਾਜ਼ ਚਲ ਰਿਹਾ ਹੈ। ਦੂਜੇ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। ਬੋਰਡ ਨੇ ਇਹ ਵੀ ਕਿਹਾ ਕਿ ਕਿਸ਼ੋਰ ਖਿਡਾਰੀ ਸਲਾਮੀ ਬੱਲੇਬਾਜ ਪ੍ਰਿਥਵੀ ਸ਼ਾਹ ਦਾ ਵੀ ਗਿੱਟੇ ਦੀ ਸੱਟ ਦਾ ਇਲਾਜ਼ ਚਲ ਰਿਹਾ ਹੈ। ਹਾਲਾਂਕਿ, ਉਹਨਾਂ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੈ ਫਿਰ ਵੀ ਉਹ ਪਰਥ ਟੈਸਟ ਮੈਚ ਖੇਡ ਨਹੀਂ ਪਾਉਣਗੇ। ਅਸ਼ਵਿਨ ਨੇ ਏਡਿਲੇਡ ਵਿਚ ਪਹਿਲੀ ਪਾਰੀ ਵਿਚ 34 ਓਪਰਾਂ ਵਿਚ 57 ਰਨ ਦੇ ਕੇ ਤਿੰਨ ਵਿਕਟ ਹਾਂਸਲ ਕੀਤੇ ਸੀ। ਜਦੋਂਕਿ ਦੂਜੀ ਪਾਰੀ ਵਿਚ ਵੀ 52.5 ਓਵਰਾਂ ਵਿਚ 92 ਰਨ ਦੇ ਕੇ ਤਿੰਨ ਵਿਕਟ ਹਾਂਸਲ ਕੀਤੇ ਸੀ।

ਭਾਰਤੀ ਟੀਮ ਇਸ ਪ੍ਰਕਾਰ ਹੈ :-

ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕੇਯ ਰਹਾਨੇ, ਹਨੁਮਾ ਬਿਹਾਰੀ, ਰਿਸ਼ਵ ਪੰਤ (ਵਿਕਟਕੀਪਰ), ਰਵਿੰਦਰ ਜੜੇਜਾ, ਮੁਹੰਮਦ ਸ਼ਮੀ, ਈਸਾਂਤ ਸ਼ਰਮਾਂ, ਜਸਪ੍ਰੀਤ ਬੁਮਰਾਹ ਭਵਨੇਸ਼ਵਰ ਕੁਮਾਰ ਉਮੇਸ਼ ਯਾਦਵ। ਇਸ ਸੀਰੀਜ਼ ਦਾ ਪਹਿਲਾ ਟੈਸਟ ਟੀਮ ਇੰਡੀਆ ਨੇ ਜਿੱਤ ਕੇ 71 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਆਸਟ੍ਰੇਲੀਆ ਵਿਚ ਕਿਸੇ ਟੈਸਟ ਸੀਰੀਜ਼ ਦਾ ਪਹਿਲਾਂ ਮੈਚ ਜਿੱਤ ਲਿਆ ਸੀ। ਏਡੇਲੇਡ ਵਿਚ ਹੋਈ ਇਸ ਮੈਚ ਵਿਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 31 ਰਨਾਂ ਨਾਲ ਮਾਤ ਦਿਤੀ ਸੀ।