ਅਪਣੇ ਦੂਜੇ ਵਿਆਹ 'ਤੇ ਹਸੀਨ ਜਹਾਂ ਨੂੰ ਜ਼ਰੂਰ ਬੁਲਾਵਾਂਗਾ: ਮੁਹੰਮਦ ਸ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਅਪਣੇ ਪਤੀ 'ਤੇ ਇਕ ਹੋਰ ਵੱਡਾ ਇਲਜ਼ਾਮ ਲਗਾ ਦਿਤਾ ਕਿ ਈਦ ਤੋਂ ਤੁਰਤ ਬਾਅਦ ਮੁਹੰਮਦ ਸ਼ਮੀ ਕਿਸੇ ਦੂਜੀ ਲੜਕੀ ਨਾਲ ਵਿਆਹ....

Mohammad Shammi and Hasina

ਨਵੀਂ ਦਿੱਲੀ,  ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਅਪਣੇ ਪਤੀ 'ਤੇ ਇਕ ਹੋਰ ਵੱਡਾ ਇਲਜ਼ਾਮ ਲਗਾ ਦਿਤਾ ਕਿ ਈਦ ਤੋਂ ਤੁਰਤ ਬਾਅਦ ਮੁਹੰਮਦ ਸ਼ਮੀ ਕਿਸੇ ਦੂਜੀ ਲੜਕੀ ਨਾਲ ਵਿਆਹ ਕਰਵਾ ਲਵੇਗਾ। ਹਸੀਨ ਨੇ ਕਿਹਾ ਕਿ ਸ਼ਮੀ ਅਪਣੇ ਵੱਡੇ ਭਰਾ ਦੀ ਸਾਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੇ ਮੈਨੂੰ ਪੈਸਾ ਲੈ ਕੇ ਤਲਾਕ ਦੇਣ ਦੀ ਗੱਲ ਕਹੀ ਹੈ। 

ਇਸ ਦੋਸ਼ 'ਤੇ ਸ਼ਮੀ ਨੇ ਹੱਸ ਕੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਂ ਅਪਣੇ ਵਿਆਹ ਕਾਰਨ ਪਹਿਲਾਂ ਹੀ ਇੰਨੀਆਂ ਦਿੱਕਤਾਂ 'ਚ ਫਸ ਚੁਕਾ ਹਾਂ। ਮੈਂ ਪਾਗਲ ਹਾਂ ਕਿ ਦੁਬਾਰਾ ਵਿਆਹ ਕਰਾਂਗਾ। ਉਸ ਨੇ ਹਸਦਿਆਂ ਕਿਹਾ ਕਿ ਜਦੋਂ ਵੀ ਵਿਆਹ ਕਰਾਂਗਾ, ਹਸੀਨ ਨੂੰ ਜ਼ਰੂਰ ਬੁਲਾਵਾਂਗਾ।   (ਏਜੰਸੀ)