ਖੇਡ ਮੰਤਰੀ ਦੇ ਸਾਹਮਣੇ ਆਪਸ ਵਿਚ ਲੜੇ ਖਿਡਾਰੀ, ਜਾਣੋ ਕੀ ਸੀ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅੰਬਾਲਾ ਵਿਚ ਰਾਜ ਪੱਧਰੀ ਬੈਡਮਿੰਟਨ ਅਤੇ ਜਿਮਨਾਸਟਿਕ ਦੇ ਖੇਡ ਮਹਾਕੁੰਭ ਵਿਚ ਪਹਿਲੇ ਦਿਨ ਹੀ ਹੰਗਾਮਾ ਹੋ...

Players fought in front of the sports minister...

ਅੰਬਾਲਾ (ਪੀਟੀਆਈ) : ਅੰਬਾਲਾ ਵਿਚ ਰਾਜ ਪੱਧਰੀ ਬੈਡਮਿੰਟਨ ਅਤੇ ਜਿਮਨਾਸਟਿਕ ਦੇ ਖੇਡ ਮਹਾਕੁੰਭ ਵਿਚ ਪਹਿਲੇ ਦਿਨ ਹੀ ਹੰਗਾਮਾ ਹੋ ਗਿਆ। ਉਦਘਾਟਨ ਸਮਾਰੋਹ ਵਿਚ ਖੇਡ ਮੰਤਰੀ ਅਨਿਲ ਵਿਜ ਦੇ ਸਾਹਮਣੇ ਕੁਰਸੀਆਂ ‘ਤੇ ਬੈਠਣ ਨੂੰ ਲੈ ਕੇ ਝੱਜਰ ਅਤੇ ਭਿਵਾਨੀ ਦੇ ਦੋ ਖਿਡਾਰੀ ਆਪਸ ਵਿਚ ਭਿੜ ਗਏ। ਝੱਜਰ ਦੇ ਇਕ ਖਿਡਾਰੀ ਮਲਮੇਸ਼ ਨੇ ਭਿਵਾਨੀ ਦੇ ਖਿਡਾਰੀ ਦੇ ਮੂੰਹ ‘ਤੇ ਮੁੱਕਾ ਜੜ ਦਿਤਾ। ਉਸ ਨੇ ਵੀ ਉਸ ਦੇ ਸਿਰ ‘ਤੇ ਕੁਰਸੀ ਦੇ ਮਾਰੀ।

ਵਿਚ ਬਚਾਅ ਕਰ ਰਹੇ ਇਕ ਹੋਰ ਖਿਡਾਰੀ ਅਤੇ ਫੁਟਬਾਲ ਕੋਚ ਵਿਸ਼ਵਜੀਤ ਨੂੰ ਵੀ ਹੱਥ ‘ਤੇ ਸੱਟ ਲੱਗੀ। ਵਿਜ, ਡੀਸੀ ਸ਼ਰਣਦੀਪ ਕੌਰ ਬਰਾੜ, ਏਡੀਸੀ ਸ਼ਕਤੀ ਸਿੰਘ ਵਰਗੇ ਆਲਾ ਅਧਿਕਾਰੀਆਂ ਦੇ ਸਾਹਮਣੇ ਕੁੱਟ ਮਾਰ ਹੋਣ ਨਾਲ ਅਧਿਕਾਰੀ ਪਰੇਸ਼ਾਨ ਹੋ ਗਏ। ਕੁਰਸੀ ਮਾਰਨ ਵਾਲਾ ਖਿਡਾਰੀ ਉਸ ਸਮੇਂ ਫਰਾਰ ਹੋ ਗਿਆ ਪਰ ਥੋੜ੍ਹੀ ਦੇਰ ਬਾਅਦ ਵਾਪਸ ਆਇਆ। ਜ਼ਖ਼ਮੀ ਖਿਡਾਰੀਆਂ ਦਾ ਨਾਗਰਿਕ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ।

ਦੋਵਾਂ ਪੱਖਾਂ ਨੂੰ ਇਕ-ਦੂਜੇ ਕੋਲੋਂ ਮਾਫ਼ੀ ਮੰਗਵਾ ਕੇ ਅਤੇ ਚਿਤਾਵਨੀ ਦੇ ਕੇ ਛੱਡ ਦਿਤਾ ਗਿਆ ਹੈ। ਅੰਬਾਲਾ ਛਾਉਣੀ ਦੇ ਡੀਸੀਪੀ ਅਨਿਲ ਕੁਮਾਰ ਨੇ ਦੱਸਿਆ ਕਿ ਪ੍ਰੋਗਰਾਮ ਸ਼ੁਰੂ ਹੋਣ ਦੇ ਦੌਰਾਨ ਦੋ-ਤਿੰਨ ਖਿਡਾਰੀਆਂ ਵਿਚ ਕੁਰਸੀ ‘ਤੇ ਬੈਠਣ ਨੂੰ ਲੈ ਕੇ ਲੜਾਈ ਹੋ ਗਈ ਸੀ। ਇਕ-ਦੋ ਕੁਰਸੀਆਂ ਟੁੱਟ ਗਈਆਂ ਹਨ। ਜ਼ਖ਼ਮੀ ਜਵਾਨਾਂ ਦਾ ਨਾਗਰਿਕ ਹਸਪਤਾਲ ਵਿਚ ਪੁਲਿਸ ਨੇ ਮੈਡੀਕਲ ਕਰਵਾਇਆ ਹੈ। ਕੋਈ ਲਿਖਤੀ ਸ਼ਿਕਾਇਤ ਨਾ ਦਿਤੇ ਜਾਣ ਦੇ ਕਾਰਨ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।