ਅਰਜਨਟੀਨਾ ‘ਚ ਚੱਲ ਰਹੀਆਂ ਯੂਥ ਉਲੰਪਿਕਸ ਖੇਡਾਂ ਦੌਰਾਨ ਸੂਰਜ ਪੰਵਾਰ ਨੇ ਹਾਸਲ ਕੀਤਾ ਸਿਲਵਰ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੇਹਰਾਦੂਨ ਦੇ ਨੌਜਵਾਨ ਐਥਲੀਟ ਸੂਰਜ ਪੰਵਾਰ ਨੇ ਯੂਥ ਓਲੰਪਿਕ ਵਿਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਬਣਾ ਦਿਤਾ ਹੈ। ਸੂਰਜ ਨੇ ਵਾਕ ਰੇਸ ਮੁਕਾਬਲੇ...

Suraj Panwar won the silver medal in the Youth Olympics in Argentina

ਦੇਹਰਾਦੂਨ (ਭਾਸ਼ਾ) : ਦੇਹਰਾਦੂਨ ਦੇ ਨੌਜਵਾਨ ਐਥਲੀਟ ਸੂਰਜ ਪੰਵਾਰ ਨੇ ਯੂਥ ਓਲੰਪਿਕ ਵਿਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਬਣਾ ਦਿਤਾ ਹੈ। ਸੂਰਜ ਨੇ ਵਾਕ ਰੇਸ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦੇਹਰਾਦੂਨ ਦੇ ਪ੍ਰੇਮਨਗਰ ਦੇ ਕੋਲ ਇਕ ਪਿੰਡ ਦੇ ਰਹਿਣ ਵਾਲੇ ਸੂਰਜ ਪੰਵਾਰ ਨੇ ਯੂਥ ਓਲੰਪਿਕਸ ਖੇਡਾਂ ਵਿਚ 5000 ਮੀਟਰ ਵਾਕ ਰੇਸ ਵਿਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਸੋਮਵਾਰ ਨੂੰ ਅਰਜਨਟੀਨਾ ਵਿਚ ਹੋਈ 5000 ਮੀਟਰ ਵਾਕ ਰੇਸ ਵਿਚ ਦੂਜੇ ਪੜਾਅ ਦੀ ਰੇਸ ਵਿਚ ਸੂਰਜ ਨੇ 20 ਮਿੰਟ 35.87 ਸਕਿੰਟ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।

Related Stories