FIFA World Cup : ਵਰਲਡ ਚੈੰਪਿਅਨ ਬਨਣ ਲਈ ਫ਼ਰਾਂਸ ਨਾਲ ਭਿੜੇਗਾ ਕਰੋਏਸ਼ੀਆ
ਫੀਫਾ ਵਿਸ਼ਵ ਕਪ 2018 ਦਾ ਫਾਇਨਲ ਮੁਕਾਬਲਾ ਐਤਵਾਰ ਨੂੰ ਜਾਨੀਕਿ ਅੱਜ ਰੂਸ ਦੀ ਰਾਜਧਾਨੀ ਮਾਸਕੋ
ਫੀਫਾ ਵਿਸ਼ਵ ਕਪ 2018 ਦਾ ਫਾਇਨਲ ਮੁਕਾਬਲਾ ਐਤਵਾਰ ਨੂੰ ਜਾਨੀਕਿ ਅੱਜ ਰੂਸ ਦੀ ਰਾਜਧਾਨੀ ਮਾਸਕੋ ਦੇ ਲੁਜਨਿਕੀ ਸਟੇਡਿਅਮ ਵਿਚ ਫ਼ਰਾਂਸ ਅਤੇ ਕਰੋਏਸ਼ੀਆ ਦੇ ਦਰਿਮਿਆਂਨ ਖੇਡਿਆ ਜਾਵੇਗਾ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਰਾਤ ਨੂੰ 8 : 30 ਵਜੇ ਤੋਂ ਸ਼ੁਰੂ ਹੋਵੇਗਾ। 32 ਟੀਮਾਂ ਦੀ ਸ਼ਿਰਕਤ ਦੇ ਬਾਅਦ ਫੀਫਾ ਵਰਲਡ ਕਪ ਦੇ 21ਵੇਂ ਟੂਰਨਾਮੈਂਟ ਦੇ ਫਾਇਨਲ ਵਿਚ ਦੋ ਟੀਮਾਂ ਫ਼ਰਾਂਸ ਅਤੇ ਕਰੋਏਸ਼ੀਆ ਤਮਾਮ ਜੱਦੋ ਜਹਿਦ ਨੂੰ ਪਾਰ ਕਰਕੇ ਫਈਨਲ ਵਿਚ ਪੁਹੰਚੇ ਹਨ. ਇਨ੍ਹਾਂ ਦੋਨਾਂ ਦੀਆਂ ਨਜਰਾਂ `ਚ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਹੈ।
ਦੋਵੇਂ ਟੀਮਾਂ ਅਜੇ ਵਿਸ਼ਵ ਚੈਂਪੀਅਨ ਬਣਨ ਲਈ ਜਦੋ ਜਹਿਦ ਕਰਨਗੀਆਂ। ਤੁਹਾਨੂੰ ਦਸ ਦੇਈਏ ਕੇ ਫ਼ਰਾਂਸ ਤੀਜੀ ਵਾਰ ਫਾਇਨਲ ਵਿੱਚ ਪਹੁੰਚੀ ਹੈ। ਉਹ 1998 ਵਿਚ ਪਹਿਲੀ ਵਾਰ ਆਪਣੇ ਘਰ ਵਿਚ ਖੇਡੇ ਗਏ ਵਰਲਡ ਕਪ ਵਿਚ ਫਾਈਨਲ ਖੇਡੀ ਸੀ ਅਤੇ ਜਿਤਣ ਵਿਚ ਸਫਲ ਰਹੀ ਸੀ, ਇਸ ਦੇ ਬਾਅਦ 2006 ਵਿਚ ਉਸ ਨੇ ਫਾਇਨਲ ਵਿਚ ਜਗਾ ਬਣਾਈ ਸੀ , ਪਰ ਇਟਲੀ ਤੋਂ ਹਾਰ ਗਈ ਸੀ। ਫ਼ਰਾਂਸ ਦੇ ਕੋਲ ਫਾਈਨਲ ਖੇਡਣ ਦਾ ਅਨੁਭਵ ਹੈ , ਪਰ ਜੇਕਰ ਕਰੋਏਸ਼ੀਆ ਦੀ ਗਲ ਕੀਤੀ ਜਾਵੇ ਤਾਂ ਉਹ ਪਹਿਲੀ ਵਾਰ ਫਾਈਨਲ ਖੇਡੇਗੀ। ਕਿਹਾ ਜਾ ਰਿਹਾ ਹੈ ਕੇ ਕਰੋਏਸ਼ੀਆ ਇਥੇ ਤਕ ਪੁੱਜੇਗੀ ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ , ਪਰ ਉਸਨੇ ਜਿਸ ਤਰਾਂ ਦਾ ਖੇਲ ਵਖਾਇਆ ਹੈ , ਉਹ ਉਸ ਨੂੰ ਫਾਇਨਲ ਵਿਚ ਜਿੱਤ ਜਾਣ ਦਾ ਹੱਕਦਾਰ ਬਣਾਉਂਦਾ ਹੈ।
ਹਾਰ ਨਹੀਂ ਮੰਨਣ ਦੀ ਜਿਦ ਕਰੋਏਸ਼ਿਆ ਦੀ ਸੱਭ ਤੋਂ ਵੱਡੀ ਤਾਕਤ ਹੈ ਜੋ ਉਸ ਨੇ ਇੰਗਲੈਂਡ ਦੇ ਖਿਲਾਫ ਖੇਡੇ ਗਏ ਦੂਜੇ ਸੈਮੀਫਾਈਨਲ ਵਿਚ ਵੀ ਵਿਖਾਈ ਸੀ।ਲੁਕਾ ਮੋਡਰਿਕ ਦੀ ਇਹ ਟੀਮ ਫ਼ਰਾਂਸ ਨੂੰ ਪਸਤ ਕਰਨ ਦਾ ਦਮ ਰੱਖਦੀ ਹੈ।ਕਰੋਏਸ਼ਿਆ ਇਕ ਸੰਤੁਲਿਤ ਟੀਮ ਹੈ ਜਿਸ ਦੀ ਤਾਕਤ ਉਸ ਦੀ ਮਿਡਫੀਲਡ ਹੈ,ਲੁਕਾ ਮੋਡਰਿਕ ਨੂੰ ਦੁਨੀਆ ਦਾ ਸੱਭ ਤੋਂ ਉਤਮ ਮਿਡ ਫੀਲਡਰ ਮੰਨਿਆ ਜਾਂਦਾ ਹੈ। ਕਪਤਾਨ ਦੇ ਤੌਰ ਉਤੇ ਉਨ੍ਹਾਂ ਤੇ ਆਪਣੇ ਦੇਸ਼ ਨੂੰ ਪਹਿਲਾ ਵਰਲਡ ਕਪ ਜਿਤਾਉਣ ਦੀ ਜ਼ਿਮੇਵਾਰੀ ਹੈ।ਕਰੋਏਸ਼ਿਆ ਅਜਿਹੀ ਟੀਮ ਨਹੀਂ ਹੈ , ਜੋ ਸਿਰਫ ਇੱਕ ਖਿਡਾਰੀ ਦੇ ਦਮ ਉੱਤੇ ਖੇਡੇ . ਉਸਦੇ ਕੋਲ ਏਟੇ ਰੇਬਿਕ , ਇਵਾਨ ਰਾਕਿਟਿਕ , ਸਿਮੇ ਵਾਰਸਾਲਜਕੋ , ਇਵਾਨ ਪੇਰੀਕਿਸ ਜਿਹੇ ਖਿਡਾਰੀ ਹਨ।
ਕਰੋਏਸ਼ਿਆ ਦੇ ਡਿਫੇਂਸ ਅਤੇ ਗੋਲਕੀਪਰ ਦੋਨਾਂ ਲਈ ਫ਼ਰਾਂਸ ਦੇ ਆਕਰਾਮਣ ਨੂੰ ਰੋਕਣਾ ਸੌਖਾ ਨਹੀਂ ਹੋਵੇਗਾ। ਏਟੋਨਯੋ ਗਰੀਜਮੈਨ , ਕੀਲਿਅਨ ਏਮਬਾਪੇ , ਪਾਲ ਪੋਗਬਾ , ਏਨਗੋਲੋ ਕਾਂਤੇ ਨੂੰ ਰੋਕਣਾ ਮੁਸ਼ਕਿਲ ਹੈ। ਨਾਲ ਹੀ ਫ਼ਰਾਂਸ ਦੇ ਡਿਫੇਂਸ ਵਿਚ ਰਾਫੇਲ ਵਰਾਨ, ਸੈਮੁਏਲ ਉਂਤੀਤੀ ਅਤੇ ਗੋਲਕੀਪਰ ਹਿਊਗੋ ਲੋਰਿਸ ਦੀ ਤਿਕੜੀ ਹੈ ਜੋ ਚੰਗੇ ਤੋਂ ਚੰਗੇ ਅਟੈਕ ਨੂੰ ਹੁਣ ਤਕ ਰੋਕਣ ਵਿਚ ਸਫਲ ਰਹੀ ਹੈ। ਇਹ ਦੀਵਾਰ ਕਦੇ ਨਹੀਂ ਹਾਰ ਮੰਨਣ ਵਾਲੀ ਕਰੋਏਸ਼ਿਆ ਦੇ ਸਾਹਮਣੇ ਢਹਿ ਜਾਵੇਗੀ ਜਾਂ ਨਹੀਂ ਇਸ ਗੱਲ ਦਾ ਪਤਾ ਫਾਇਨਲ ਵਿਚ ਚੱਲੇਗਾ।
ਫ਼ਰਾਂਸ ਨੇ ਜਦੋਂ ਪਹਿਲੀ ਵਾਰ ਵਰਲਡ ਕਪ ਜਿਤਿਆ ਸੀ, ਤਦ ਉਸਦੇ ਕਪਤਾਨ ਦਿਦਿਏਰ ਡੇਸਚੇਪਸ ਸਨ ਜੋ ਇਸ ਸਮੇਂ ਟੀਮ ਦੇ ਕੋਚ ਹਨ। ਜੇਕਰ ਉਹ ਫ਼ਰਾਂਸ ਨੂੰ ਦੂਜਾ ਵਰਲਡ ਕਪ ਜਿਤਾਉਣ ਵਿਚ ਸਫਲ ਰਹਿੰਦਾ ਹੈ ਤਾਂ ਉਹ ਸੰਸਾਰ ਦੇ ਅਜਿਹੇ ਤੀਸਰੇ ਸ਼ਖਸ ਬਣ ਜਾਣਗੇ ਜਿਨਾਂ ਨੇ ਖਿਡਾਰੀ ਅਤੇ ਕੋਚ ਦੇ ਤੌਰ ਉਤੇ ਵਰਲਡ ਕਪ ਜਿਤਿਆ ਹੋਵੇਗਾ। ਤੁਹਾਨੂੰ ਦਸ ਦੇਈਏ ਕੇ ਇਸ ਤੋਂ ਪਹਿਲਾਂ ਬਰਾਜੀਲ ਦੇ ਮਾਰਯੋ ਜਾਗਾਲੋ ਅਤੇ ਜਰਮਨੀ ਦੇ ਫਰਾਂਜ ਬੇਕਕੇਨ ਬਾਉਏਰ ਨੇ ਕੋਚ ਅਤੇ ਖਿਡਾਰੀ ਦੇ ਤੌਰ ਉਤੇ ਵਰਲਡ ਕਪ ਜਿਤਿਆ ਹੈ। ਕਿਹਾ ਜਾ ਰਿਹਾ ਹੈ ਕੇ ਫਾਇਨਲ ਮੈਚ ਦੇ ਰੋਮਾਂਚਕ ਹੋਣ ਦੀ ਪੂਰੀ ਉਂਮੀਦ ਹੈ।