ਆਸਟਰੇਲੀਆ ਏ.ਟੀ.ਪੀ. ਕੱਪ- ਦੁਨੀਆ ਵਿਚੋਂ ਚੋਟੀ ਦੇ 10 ਟੈਨਿਸ ਖਿਡਾਰੀ ਲੈਣਗੇ ਭਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨੋਵਾਕ ਜੋਕੋਵਿਚ, ਰਾਫ਼ੇਲ ਨਡਾਲ ਅਤੇ ਰੋਜਰ ਫ਼ੈਡਰਰ ਦੁਨੀਆ ਦੇ ਉਨ੍ਹਾਂ ਚੋਟੀ ਦੇ 10 ਖਿਡਾਰੀਆਂ ਵਿਚ ਸ਼ਾਮਲ ਹਨ ਜੋ ਜਨਵਰੀ ਵਿਚ ਆਸਟਰੇਲੀਆ 'ਚ ਹੋਣ ਵਾਲੇ ਨਵੇਂ ...

Australia ATP Cup - Top 10 tennis players from around the world will take part

ਸਿਡਨੀ : ਨੋਵਾਕ ਜੋਕੋਵਿਚ, ਰਾਫ਼ੇਲ ਨਡਾਲ ਅਤੇ ਰੋਜਰ ਫ਼ੈਡਰਰ ਦੁਨੀਆ ਦੇ ਉਨ੍ਹਾਂ ਚੋਟੀ ਦੇ 10 ਖਿਡਾਰੀਆਂ ਵਿਚ ਸ਼ਾਮਲ ਹਨ ਜੋ ਜਨਵਰੀ ਵਿਚ ਆਸਟਰੇਲੀਆ 'ਚ ਹੋਣ ਵਾਲੇ ਨਵੇਂ ਏ.ਟੀ.ਪੀ ਕੱਪ 'ਚ ਅਪਣੇ ਦੇਸ਼ ਦੀ ਅਗਵਾਈ ਕਰਨਗੇ। ਆਯੋਜਕਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਐਂਡੀ ਮਰੇ ਵੀ ਇਸ ਵਿਚ ਸ਼ਿਰਕਤ ਕਰਨਗੇ। ਦੁਨੀਆ ਦੇ ਚੋਟੀ ਦੇ 30 ਪੁਰਸ਼ ਟੈਨਿਸ ਖਿਡਾਰੀਆਂ 'ਚੋਂ 27 ਨੇ ਇਸ ਟੂਰਨਾਮੈਂਟ ਵਿਚ ਖੇਡਣ ਦੀ ਇੱਛਾ ਜਤਾਈ ਹੈ। ਏ. ਟੀ. ਪੀ. ਪ੍ਰਧਾਨ ਕਰਿਸ ਕੇਰਮੋਡੇ ਨੇ ਕਿਹਾ, ''ਸਾਨੂੰ ਇਹ ਵੇਖ ਕੇ ਖ਼ੁਸ਼ੀ ਹੋ ਰਹੀ ਹੈ ਕਿ ਇਸ ਵਿਚ ਸਟਾਰ ਖਿਡਾਰੀ ਭਾਗ ਲੈਣ ਲਈ ਤਿਆਰ ਹਨ।

ਏ. ਟੀ. ਪੀ. ਕੱਪ 2020 'ਚ ਵੱਡੇ ਪੱਧਰ 'ਤੇ ਏ. ਟੀ. ਪੀ. ਟੂਰ ਸਤਰ ਦੀ ਸ਼ੁਰੂਆਤ ਕਰਨਾ ਚਾਹੇਗਾ। ਇਹ ਚੈਂਪੀਅਨਸ਼ਿਪ 3 ਤੋਂ 12 ਜਨਵਰੀ ਤਕ ਖੇਡੀ ਜਾਵੇਗੀ ਜਿਸ ਤੋਂ ਬਾਅਦ ਆਸਟਰੇਲੀਆਈ ਓਪਨ ਗਰੈਂਡਸਲੈਮ ਟੂਰਨਾਮੈਂਟ ਹੋਵੇਗਾ। ਇਸ ਦੀ ਇਨਾਮ ਰਾਸ਼ੀ 1.5 ਕਰੋੜ ਡਾਲਰ ਹੋਵੇਗੀ ਜਿਸ 'ਚ ਖਿਡਾਰੀਆਂ ਨੂੰ ਸਿੰਗਲ 'ਚ ਵੱਧ ਤੋਂ ਵੱਧ 750 ਅਤੇ ਡਬਲ 'ਚ 250 ਏ. ਟੀ. ਪੀ ਰੈਂਕਿੰਗ ਅੰਕ ਮਿਲਣਗੇ। ਇਸ ਵਿਚ ਦੇਸ਼ਾਂ ਨੂੰ ਛੇ ਗਰੁੱਪਾਂ 'ਚ ਵੰਡਿਆ ਜਾਵੇਗਾ ਅਤੇ ਅੱਠ ਟੀਮਾਂ ਰਾਊਂਡ ਰੌਬਿਨ ਪੜਾਅ ਤੋਂ ਨਾਕਆਊਟ ਪੜਾਅ ਤਕ ਖੇਡਣਗੀਆਂ। ਸਿਡਨੀ ਫ਼ਾਈਨਲ ਦੀ ਮੇਜ਼ਬਾਨੀ ਕਰੇਗਾ ਜਦ ਕਿ ਗਰੁੱਪ ਮੈਚ ਬ੍ਰਿਸਬੇਨ ਅਤੇ ਪਰਥ ਵਿਚ ਆਯੋਜਤ ਹੋਣਗੇ।