PKL: ਪੁਣੇਰੀ ਪਲਟਨ ਨੇ ਗੁਜਰਾਤ ਨੂੰ ਹਰਾਇਆ, ਹਰਿਆਣਾ ਨੇ ਤਮਿਲ ਥਲਾਈਵਾਜ਼ ਨੂੰ 43-35 ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਨੀਵਾਰ ਨੂੰ ਗੁਜਰਾਤ ਫਾਰਚੂਨ ਜੁਆਇੰਟਸ ਨੂੰ 43-33 ਨਾਲ ਹਰਾ ਦਿੱਤਾ।

Puneri Paltan vs Gujarat Fortunegiants

ਨਵੀਂ ਦਿੱਲੀ: ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਨੀਵਾਰ ਨੂੰ ਗੁਜਰਾਤ ਫਾਰਚੂਨ ਜੁਆਇੰਟਸ ਨੂੰ 43-33 ਨਾਲ ਹਰਾ ਦਿੱਤਾ। ਪੁਣੇਰੀ ਪਲਟਨ ਦੇ ਮੈਨ ਰੇਡਰ ਨਿਤਿਨ ਤੌਮਰ ਨੇ ਇਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਤਿਨ ਤੌਮਰ ਨੇ ਆਖਰੀ ਮਿੰਟਾਂ ਵਿਚ ਸੁਪਰ ਰੇਡ ਨਾਲ ਸੀਜ਼ਨ ਦਾ ਪਹਿਲਾ ਸੁਪਰ 10 ਪੂਰਾ ਕੀਤਾ।

ਨਿਤਿਨ ਤੌਮਰ ਦੀ ਜ਼ਬਰਦਸਤ ਸ਼ੁਰੂਆਤ ਦੇ ਕਾਰਨ ਪੰਜ ਮਿੰਟਾਂ ਵਿਚ ਪੁਣੇਰੀ ਪਲਟਨ ਨੇ 6 ਅੰਕ ਨਾਲ ਵਾਧਾ ਬਣਾ ਲਿਆ। ਗੁਜਰਾਤ ਨੂੰ ਅਪਣਾ ਪਹਿਲਾ ਅੰਕ ਸੱਤਵੇਂ ਮਿੰਟ ਵਿਚ ਮਿਲਿਆ ਸੀ। ਪੁਣੇਰੀ ਪਲਟਨ ਨੇ ਮੈਚ ਦੇ 9ਵੇਂ ਮਿੰਟ ਵਿਚ ਗੁਜਰਾਤ ਨੂੰ ਆਊਟ ਕਰ 8 ਅੰਕਾਂ ਨਾਲ ਵਾਧਾ ਬਣਾ ਲਿਆ। ਪਹਿਲੀ ਪਾਰੀ ਦਾ ਖੇਡ ਖਤਮ ਹੋਣ ਤੱਕ ਪੁਣੇਰੀ 24-10 ਨਾਲ ਲੀਡ ਕਰ ਰਹੀ ਸੀ। ਗੁਜਰਾਤ ਨੇ ਦੂਜੀ ਪਾਰੀ ਵਿਚ ਵਧੀਆ ਪ੍ਰਦਰਸ਼ਨ ਕੀਤਾ। ਪਰ ਇਸ ਮੁਕਾਬਲੇ ਵਿਚ ਗੁਜਰਾਤ ਜਿੱਤ ਹਾਸਲ ਕਰਨ ਵਿਚ ਅਸਫ਼ਲ ਰਹੀ।

ਹਰਿਆਣਾ ਸਟੀਲਰਜ਼ ਬਨਾਮ ਤਮਿਲ ਥਲਾਈਵਾਜ਼

ਦਿਨ ਦੇ ਦੂਜੇ ਅਤੇ ਸੀਜ਼ਨ ਦੇ 90 ਵੇਂ ਮੈਚ ਵਿਚ ਹਰਿਆਣਾ ਨੇ ਤਮਿਲ ਥਲਾਈਵਾਜ਼ ਨੂੰ 43-35  ਨਾਲ ਹਰਾ ਦਿੱਤਾ। ਹਰਿਆਣਾ ਲਈ ਇਕ ਵਾਰ ਫਿਰ ਵਿਕਾਸ ਕੰਡੋਲਾ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਧਰਮਰਾਜ ਚੇਰਾਲਾਥਨ ਨੇ ਪ੍ਰੋ ਕਬੱਡੀ ਲੀਗ ਵਿਚ ਅਪਣੇ 250 ਟੈਕਲ ਪੁਆਇੰਟ ਪੂਰੇ ਕੀਤੇ।

ਪਹਿਲੀ ਪਾਰੀ ਦਾ ਖੇਡ ਖਤਮ ਹੋਣ ਤੱਕ ਹਰਿਆਣਾ ਸਟੀਲਰਜ਼ ਨੇ ਤਮਿਲ ਥਲਾਈਵਾਜ਼ ‘ਤੇ ਦੋ ਅੰਕਾਂ ਦਾ ਵਾਧਾ ਬਣਾ ਲਿਆ ਸੀ। ਪਹਿਲੀ ਪਾਰੀ ਦੇ 10 ਰੇਡ ਵਿਚ ਉਹਨਾਂ ਨੇ ਪੰਜ ਰੇਡ ਅਪਣੇ ਨਾਂਅ ਕੀਤੇ। ਵਿਕਾਸ ਕੰਡੋਲਾ ਨੇ ਇਸ ਮੈਚ ਦੌਰਾਨ ਸੀਜ਼ਨ ਦਾ ਅਪਣਾ ਸੱਤਵਾਂ ਸੁਪਰ-10 ਪੂਰਾ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।