Pro Kabaddi 2019 Playoffs: ਬੰਗਲੁਰੂ ਨੇ ਯੂਪੀ ਨੂੰ ਹਰਾਇਆ, ਯੂ-ਮੁੰਬਾ ਨੇ ਹਰਿਆਣਾ ਨੂੰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਸੋਮਵਾਰ ਨੂੰ ਯੂਪੀ ਯੋਧਾ ਅਤੇ ਬੰਗਲੁਰੂ ਬੁਲਜ਼ ਵਿਚਕਾਰ ਪਹਿਲਾ ਪਲੇਆਫ ਐਲੀਮੀਨੇਟਰ ਮੈਚ ਖੇਡਿਆ ਗਿਆ।

U.P. Yoddha vs Bengaluru Bulls

ਨਵੀਂ ਦਿੱਲੀ: ਸੋਮਵਾਰ ਨੂੰ ਯੂਪੀ ਯੋਧਾ ਅਤੇ ਬੰਗਲੁਰੂ ਬੁਲਜ਼ ਵਿਚਕਾਰ ਪਹਿਲਾ ਪਲੇਆਫ ਐਲੀਮੀਨੇਟਰ ਮੈਚ ਖੇਡਿਆ ਗਿਆ। ਇਸ ਮੈਚ ਵਿਚ ਬੰਗਲੁਰੂ ਨੇ ਯੂਪੀ ਨੂੰ 48-45 ਦੇ ਫ਼ਰਕ ਨਾਲ ਹਰਾਇਆ। ਇਸ ਮੈਚ ਦੀ ਪਹਿਲੀ ਪਾਰੀ ਯੂਪੀ ਯੋਧਾ ਦੇ ਨਾਂਅ ਰਹੀ, ਜਿਸ ਵਿਚ ਯੂਪੀ ਨੇ 20-17 ਨਾਲ ਵਾਧਾ ਬਣਾ ਲਿਆ ਸੀ। ਹਾਲਾਂਕਿ ਆਲ ਆਊਟ ਹੋਣ ਤੋਂ ਬਾਅਦ ਪਵਨ ਸਹਿਰਾਵਤ ਨੇ ਦੋ ਵਾਰ ਸੁਪਰ ਰੇਡ ਨਾਲ ਅਪਣੀ ਟੀਮ ਦੀ ਵਾਪਸੀ ਕਰਵਾਈ।

ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਯੂਪੀ ਨੇ ਆਪਣੀ ਤਾਕਤ ਦਿਖਾਈ ਅਤੇ ਲੀਡ ਲੈ ਲਈ  ਪਰ ਫਿਰ ਪਵਨ ਸਹਿਰਾਵਤ ਆਪਣੀ ਟੀਮ ਨੂੰ ਵਾਪਸ ਲੈ ਆਏ ਅਤੇ ਆਖਰੀ ਸਮੇਂ ਸਕੋਰ 36-36 'ਤੇ ਚਲੇ ਗਏ। ਜਿਸ ਕਾਰਨ ਮੈਚ 7 ਮਿੰਟ ਦੇ ਵਾਧੂ ਸਮੇਂ ਵਿਚ ਚਲਾ ਗਿਆ। ਇਸ ਵਿਚ ਪਵਨ ਨੇ ਫਿਰ ਆਪਣੀ ਟੀਮ 48-45 ਦੇ ਅੰਤਰ ਨਾਲ ਜਿੱਤ ਹਾਸਲ ਕਰਵਾਈ।

ਯੂ ਮੁੰਬਾ ਬਨਾਮ ਹਰਿਆਣਾ ਸਟੀਲਰਜ਼

ਦਿਨ ਦਾ ਦੂਜਾ ਮੈਚ ਯੂ ਮੁੰਬਾ ਅਤੇ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ। ਇਸ ਵਿਚ ਮੁੰਬਾ ਦੀ ਟੀਮ ਨੇ ਮੈਚ 48-36 ਦੇ ਫ਼ਰਕ ਨਾਲ ਜਿੱਤ ਲਿਆ। ਇਸ ਮੈਚ ਵਿਚ ਮੁੰਬਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਕਤਰਫਾ ਜਿੱਤ ਹਾਸਲ ਕੀਤੀ। ਪਹਿਲੀ ਪਾਰੀ ਵਿਚ ਮੁੰਬਾ ਦੀ ਟੀਮ ਨੇ 23-15 ਦੀ ਲੀਡ ਲੈ ਲਈ।ਜਦੋਂ ਦੂਜੀ ਪਾਰੀ ਦੇ ਖੇਡ ਸ਼ੁਰੂ ਹੋਇਆ ਤਾਂ ਯੂ ਮੁੰਬਾ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਹਰਿਆਣਾ ਦੀ ਟੀਮ ਦੀ ਹਰ ਕੋਸ਼ਿਸ਼ ਵਿਚ ਅਸਫਲ ਰਹੀ। ਇਸ ਦੇ ਕਾਰਨ ਮੁੰਬਾ ਦੀ ਟੀਮ ਨੇ ਆਪਣਾ ਸਫਰ ਅੱਗੇ ਜਾਰੀ ਰੱਖਿਆ ਹੈ ਅਤੇ ਹਰਿਆਣਾ ਦੀ ਟੀਮ ਦਾ ਸਫਰ ਹੁਣ ਖਤਮ ਹੋ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ