ਪੰਕਜ ਅਡਵਾਨੀ ਨੇ ਕੀਤਾ ਵੱਡਾ ਕਾਰਨਾਮਾ, ਜਿੱਤਿਆ 20ਵਾਂ ਵਿਸ਼ਵ ਖਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਵੀਰਵਾਰ ਨੂੰ 150-ਅਪ ਫਾਰਮੇਟ ਵਿਚ ਅਪਣਾ...

Pankaj Advani won the 20th world title

ਨਵੀਂ ਦਿੱਲੀ : ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਵੀਰਵਾਰ ਨੂੰ 150-ਅਪ ਫਾਰਮੇਟ ਵਿਚ ਅਪਣਾ ਲਗਾਤਾਰ ਤੀਜਾ ਆਈਬੀਐਸਐਫ ਬਿਲੀਅਰਡਸ ਖਿਤਾਬ ਜਿੱਤਿਆ, ਜਿਸ ਦੇ ਨਾਲ ਉਨ੍ਹਾਂ ਦੇ ਕੁੱਲ ਵਿਸ਼ਵ ਖਿਤਾਬਾਂ ਦੀ ਗਿਣਤੀ 20 ਹੋ ਗਈ ਹੈ। ਬੈਂਗਲੁਰੂ ਦੇ 33 ਸਾਲ ਦੇ ਅਡਵਾਨੀ ਨੇ ਬੇਹੱਦ ਰੋਮਾਂਚਕ ਫਾਈਨਲ ਵਿਚ ਮਿਆਂਮਾਰ ਦੇ ਨਾਏ ਥਵਾਏ ਓ ਨੂੰ ਹਰਾਇਆ।

ਮੇਜਬਾਨ ਦੇਸ਼ ਲਈ ਵੀ ਇਹ ਗੌਰਵ ਭਰਿਆ ਸਮਾਂ ਰਿਹਾ, ਕਿਉਂਕਿ ਉਸ ਦਾ ਖਿਡਾਰੀ ਪਹਿਲੀ ਵਾਰ ਖਿਤਾਬੀ ਮੁਕਾਬਲੇ ਵਿਚ ਖੇਡਿਆ। ਨਾਏ ਥਵਾਏ ਓ ਨੇ ਸੈਮੀਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਵਾਰ ਚੈਂਪੀਅਨ ਮਾਇਕ ਰਸੇਲ ਨੂੰ 5-2 ਨਾਲ ਹਾਰ ਦਿਤੀ ਸੀ। ਅਡਵਾਨੀ ਨੇ ਖਿਤਾਬ ਜਿੱਤਣ ਤੋਂ ਬਾਅਦ ਕਿਹਾ, ‘ਇਹ ਜਿੱਤ ਮੇਰੇ ਲਈ ਬੇਹੱਦ ਵਿਸ਼ੇਸ਼ ਹੈ। ਇਹ ਪਰਫੈਕਟ 20 ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਹੋਰ ਖਿਤਾਬ ਜਿੱਤਣ ਦਾ ਭੁੱਖਾ ਹਾਂ।