ਪਾਕਿਸਤਾਨ ਦਾ ਇਹ ਤੇਜ਼ ਗੇਂਦਬਾਜ਼ ਭਾਰਤੀ ਕਪਤਾਨ ਕੋਹਲੀ ਦਾ ਹੋਇਆ ਫ਼ੈਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਾਲ 2019 ਲਈ ਆਈ. ਸੀ. ਸੀ 'ਸਪਿਰਿਟ...

Virat with Amir

ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਾਲ 2019 ਲਈ ਆਈ. ਸੀ. ਸੀ 'ਸਪਿਰਿਟ ਆਫ ਕ੍ਰਿਕਟ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਦੇ ਨਾਲ ਕਪਤਾਨ ਕੋਹਲੀ ਨੂੰ ਟੈਸਟ ਅਤੇ ਵਨ-ਡੇ ਟੀਮ ਦਾ ਕਪਤਾਨ ਵੀ ਚੁਣਿਆ ਗਿਆ ਹੈ।

ਸਪਿਰਿਟ ਆਫ ਕ੍ਰਿਕੇਟ ਐਵਾਰਡ ਮਿਲਣ 'ਤੇ ਵਿਰਾਟ ਕੋਹਲੀ ਨੇ ਬਿਆਨ ਦਿੰਦੇ ਹੋਏ ਇਸ ਨੂੰ ਕਾਫ਼ੀ ਸੁੱਖਦ ਦੱਸਿਆ ਹੈ। ਕੋਹਲੀ ਨੂੰ ਆਈ. ਸੀ. ਸੀ. ਐਵਾਰਡ ਮਿਲਣ ਤੋਂਬਾਅਦ ਪਾਕਿਸਤਾਨ ਦੇ ਇਕ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਕੋਹਲੀ ਦੀ ਰੱਜ ਕੇ ਤਰੀਫ ਕਰ ਰਿਹਾ ਹੈ। ਉਸ ਨੇ ਕੋਹਲੀ ਨੂੰ ਮਹਾਨ ਦੱਸਿਆ ਹੈ।

ਮੁਹੰਮਦ ਆਮਿਰ ਨੇ ਦੱਸਿਆ ਮਹਾਨ ਖਿਡਾਰੀ

ਵਿਰਾਟ ਕੋਹਲੀ ਨੂੰ 'ਸਪਿਰਿਟ ਆਫ ਕ੍ਰਿਕੇਟ' ਐਵਾਰਡ ਮਿਲਣ ਤੋਂ ਬਾਅਦ ਆਈ. ਸੀ. ਸੀ. ਨੇ ਉਨ੍ਹਾਂ ਦੀ ਪ੍ਰਤੀਕਿਰਿਆ ਦੀ ਵੀਡੀਓ ਸ਼ੇਅਰ ਕੀਤੀ ਹੈ। ਕੋਹਲੀ ਦੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀਵਾਨੇ ਹੋ ਗਏ ਹਨ। ਆਈ. ਸੀ. ਸੀ. ਵਲੋਂ ਇਸ ਵੀਡੀਓ 'ਤੇ ਮੁਹੰਮਦ ਆਮਿਰ ਨੇ ਕਮੈਂਟ ਕਰਦੇ ਹੋਏ ਵਿਰਾਟ ਕੋਹਲੀ ਨੂੰ ਮਹਾਨ ਖਿਡਾਰੀ ਦੱਸਿਆ।

ਮੁਹੰ‍ਮਦ ਆਮਿਰ ਨੇ ਟਵੀਟ ਕਰ ਕਿਹਾ, 'ਗ੍ਰੇਟ ਵਰਡਸ ਫਰਾਮ ਗ੍ਰੇਟ ਪਲੇਅਰ'। ਉਥੇ ਹੀ ਦੂਜੇ ਪਾਸੇ ਅਲੀਮ ਦਾਰ ਨੇ ਲਿਖਿਆ, ਸਾਲ 2019 ਦਾ ਸਪੀਰੀਟ ਆਫ ਕ੍ਰਿਕਟ ਦਾ ਸਨਮਾਨ‍ ਹਾਸਲ ਕਰਨ 'ਤੇ ਵਿਰਾਟ ਕੋਹਲੀ ਨੂੰ ਵਧਾਈ।

ਕੋਹਲੀ ਨੇ ਕਿਹਾ

ਆਈ ਸੀ. ਸੀ. ਵਲੋਂ ਜਾਰੀ ਇਸ ਵੀਡੀਓ 'ਚ ਕਪਤਾਨ ਕੋਹਲੀ ਨੇ ਕਿਹਾ, ਕਈ ਸਾਲਾਂ ਤੱਕ ਗਲਤ ਚੀਜ਼ਾਂ ਦੀ ਵਜ੍ਹਾ ਨਾਲ ਚਰਚਾ 'ਚ ਰਹਿਣ ਤੋਂ ਬਾਅਦ ਇਹ ਸਨਮਾਨ ਪਾ ਕੇ ਹੈਰਾਨ ਹਾਂ। ਕੋਹਲੀ ਨੇ ਉਸ ਮੈਚ ਦਾ ਵੀ ਜ਼ਿਕਰ ਕੀਤਾ, ਜਿਸ ਦੇ ਲਈ ਉਨ੍ਹਾਂ ਨੂੰ ਇਹ ਐਵਾਰਡ ਮਿਲਿਆ ਹੈ। ਉਨ੍ਹਾਂ ਨੇ ਕਿਹਾ, ਉਹ ਸਮਾਂ ਇਕ ਵਿਅਕਤੀ ਨੂੰ ਸਮਝਣ ਦਾ ਸੀ।

ਸਾਨੂੰ ਨਿਸ਼ਚਿਤ ਤੌਰ 'ਤੇ ਮੈਚ ਜਿੱਤਣ ਲਈ ਖੇਡਣਾ ਚਾਹੀਦਾ ਹੈ ਪਰ ਕਿਸੇ 'ਤੇ ਕੁਮੈਂਟ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਉਸ 'ਚ ਵੀ ਅਜਿਹਾ ਕੁਝ ਸਾਡੇ ਦੇਸ਼ ਦੇ ਦਰਸ਼ਕਾਂ ਵਲੋਂ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਇਕ ਬਿਹਤਰ ਕ੍ਰਿਕਟ ਖੇਡਣ ਵਾਲੇ ਦੇਸ਼ 'ਚ ਹਾਂ। ਕੋਹਲੀ ਨੇ ਨਾਲ ਹੀ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਇਮੋਸ਼ਨਲੀ ਟਾਰਗੇਟ ਨਹੀਂ ਕਰਨਾ ਚਾਹੀਦਾ ਹੈ।