ਰਾਨੀ ਰਾਮਪਾਲ ਦੇ ਗੋਲ ਨਾਲ ਭਾਰਤ ਨੇ ਸਪੇਨ ਨੂੰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਕਪਤਾਨ ਰਾਨੀ ਰਾਮਪਾਲ ਦੇ ਆਖਰੀ ਮਿੰਟਾਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿਚ ਸਪੇਨ ਨੂੰ 3-2 ਤੋਂ...

Rani Rampal

ਮੈਡਰਿਡ : ਕਪਤਾਨ ਰਾਨੀ ਰਾਮਪਾਲ ਦੇ ਆਖਰੀ ਮਿੰਟਾਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿਚ ਸਪੇਨ ਨੂੰ 3-2 ਤੋਂ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਭਾਰਤ ਅਤੇ ਸਪੇਨ ਲੜੀ ਵਿਚ 1-1 ਤੋਂ ਮੁਕਾਬਲੇ 'ਤੇ ਹੈ। ਸਪੇਨ ਨੇ ਪਹਿਲਾਂ ਮੈਚ ਵਿਚ ਭਾਰਤ ਨੂੰ 3-0 ਤੋਂ ਹਰਾਇਆ ਸੀ।

ਜਦਕਿ ਦੂਜਾ ਮੈਚ 1-1 ਤੋਂ ਡ੍ਰਾ ਰਿਹਾ ਸੀ। ਚੌਥਾ ਮੈਚ ਅੱਜ ਰਾਤ ਖੇਡਿਆ ਜਾਵੇਗਾ। ਕੱਲ ਰਾਤ ਦੇ ਮੈਚ ਵਿਚ ਸਪੇਨ ਨੇ ਤੀਜੇ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਮਾਰਿਆ ਲੋਪੇਜ  ਦੇ ਗੋਲ ਦੀ ਮਦਦ ਨਾਲ ਵਾਧਾ ਬਣਾ ਲਿਆ। ਪਹਿਲੇ ਕੁਆਟਰ ਵਿਚ ਮੇਜ਼ਬਾਨ ਟੀਮ ਹਾਵੀ ਰਹੀ ਜਦਕਿ ਭਾਰਤੀ ਗੋਲਕੀਪਰ ਸਵਿਤਾ ਨੇ ਕਾਫ਼ੀ ਚੁਸਤੀ ਦਿਖਾਈ। ਭਾਰਤ ਨੇ ਦੂਜੇ ਕੁਆਟਰ ਵਿਚ ਤਾਲ ਫੜੀ।

ਸਪੇਨ ਨੂੰ 19ਵੇਂ ਮਿੰਟ ਵਿਚ ਤੀਜਾ ਪੈਨਲਟੀ ਕਾਰਨਰ ਮਿਲਿਆ ਜਿਸ 'ਤੇ ਗੋਲ ਨਹੀਂ ਹੋ ਸਕਿਆ। ਉਥੇ ਹੀ ਭਾਰਤ ਲਈ ਗੁਰਜੀਤ ਕੌਰ ਨੇ 28ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿਤਾ। ਤੀਜੇ ਕੁਆਟਰ ਵਿਚ ਭਾਰਤ ਦੀ ਸ਼ੁਰੂਆਤ ਚੰਗੀ ਰਹੀ ਅਤੇ ਨੌਜਵਾਨ ਸਟ੍ਰਾਇਕਰ ਲਾਲਰੇਸਿਆਮੀ ਨੇ 32ਵੇਂ ਮਿੰਟ ਵਿਚ ਗੋਲ ਕਰ ਕੇ ਵਾਧਾ ਦਿਵਾ ਦਿਤਾ।

ਉਥੇ ਹੀ ਵੰਦਨਾ ਕਟਾਰਿਆ ਨੂੰ 42ਵੇਂ ਮਿੰਟ ਵਿਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ ਅਪਣਾ 200ਵਾਂ ਅੰਤਰਰਾਸ਼ਟਰੀ ਗੋਲ ਨਹੀਂ ਕਰ ਸਕੀ। ਸਪੇਨ ਦੀ ਲੋਲਾ ਰਿਏਰਾ ਨੇ 58ਵੇਂ ਮਿੰਟ ਵਿਚ ਗੋਲ ਕਰ ਕੇ ਸਕੋਰ ਬਰਾਬਰ ਕਰ ਦਿਤਾ। ਜਦੋਂ ਇਹ ਲੱਗਣ ਲਗਿਆ ਸੀ ਕਿ ਮੈਚ ਡ੍ਰਾ ਹੋ ਜਾਵੇਗਾ ਤੱਦ ਹੂਟਰ ਤੋਂ ਇਕ ਮਿੰਟ ਪਹਿਲਾਂ ਰਾਨੀ ਨੇ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾਈ। (ਏਜੰਸੀ)