ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਬਣੀ ਤੀਜੀ ਭਾਰਤੀ ਮਸ਼ਹੂਰ ਹਸਤੀ 

ਏਜੰਸੀ

ਖ਼ਬਰਾਂ, ਖੇਡਾਂ

ਦੁਬਈ ਮੇਰਾ ਦੂਜਾ ਘਰ ਹੈ ਅਤੇ ਅਸੀਂ ਇਥੇ ਹੋਰ ਸਮਾਂ ਬਿਤਾਉਣ ਦੀ ਉਮੀਦ ਕਰ ਰਹੇ ਹਾਂ

Sania Mirza

ਮੁੰਬਈ - ਭਾਰਤੀ ਮਹਿਲਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਦੁਬਈ ਦਾ 10 ਸਾਲਾਂ ਦਾ ਗੋਲਡਨ ਵੀਜ਼ਾ ਮਿਲਿਆ ਹੈ। ਇਹ ਵੀਜ਼ਾ ਮਿਲਣ ਤੋਂ ਬਾਅਦ ਸਾਨੀਆ ਆਪਣੇ ਪਤੀ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨਾਲ 10 ਸਾਲ ਯੂਏਈ ਵਿਚ ਰਹਿ ਸਕਦੀ ਹੈ। ਇਹ ਸਨਮਾਨ ਮਿਲਣ ਤੋਂ ਬਾਅਦ ਸਾਨੀਆ ਨੇ ਕਿਹਾ, 'ਸਭ ਤੋਂ ਪਹਿਲਾਂ ਮੈਂ ਸ਼ੇਖ ਮੁਹੰਮਦ ਬਿਨ ਰਾਸ਼ਿਦ, ਪਛਾਣ ਅਤੇ ਸਿਟੀਜ਼ਨਸ਼ਿਪ ਲਈ ਫੈਡਰਲ ਅਥਾਰਟੀ ਅਤੇ ਸਪੋਰਟਸ ਦੁਬਈ ਦੇ ਜਨਰਲ ਅਥਾਰਟੀ ਨੂੰ ਦੁਬਈ ਗੋਲਡਨ ਵੀਜ਼ਾ ਦੇਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ -  ਖੂਹ 'ਚ ਡਿੱਗੇ ਬੱਚੇ ਨੂੰ ਬਚਾਉਣ ਗਏ 2 ਦਰਜਨ ਲੋਕ ਡਿੱਗੇ ਖੂਹ ਅੰਦਰ, ਤਿੰਨ ਦੀ ਮੌਤ

ਦੁਬਈ ਮੇਰੇ ਅਤੇ ਮੇਰੇ ਪਰਿਵਾਰ ਦੇ ਬਹੁਤ ਨੇੜੇ ਹੈ। ਸਾਨੀਆ ਨੇ ਅੱਗੇ ਕਿਹਾ, 'ਦੁਬਈ ਮੇਰਾ ਦੂਜਾ ਘਰ ਹੈ ਅਤੇ ਅਸੀਂ ਇਥੇ ਹੋਰ ਸਮਾਂ ਬਿਤਾਉਣ ਦੀ ਉਮੀਦ ਕਰ ਰਹੇ ਹਾਂ। ਭਾਰਤ ਦੇ ਚੁਣੇ ਹੋਏ ਨਾਗਰਿਕਾਂ ਵਿਚੋਂ ਇਕ ਹੋਣ ਦੇ ਨਾਤੇ, ਇਹ ਸਾਡੇ ਲਈ ਬਹੁਤ ਵੱਡਾ ਸਨਮਾਨ ਹੈ। ਇਹ ਸਾਨੂੰ ਸਾਡੇ ਟੈਨਿਸ ਅਤੇ ਕ੍ਰਿਕਟ ਖੇਡਾਂ 'ਤੇ ਕੰਮ ਕਰਨ ਦਾ ਮੌਕਾ ਵੀ ਦੇਵੇਗਾ।

ਇਹ ਵੀ ਪੜ੍ਹੋ -  ਅਮਰੀਕਾ : ਘਰ ਦੀ ਛੱਤ ’ਤੇ ਡਿਗਿਆ ਜਹਾਜ਼, ਦੋ ਔਰਤਾਂ ਦੀ ਮੌਤ

ਸਾਨੀਆ ਅਤੇ ਸ਼ੋਇਬ ਜਲਦੀ ਹੀ ਦੁਬਈ ਵਿਚ ਟੈਨਿਸ ਅਤੇ ਕ੍ਰਿਕਟ ਅਕੈਡਮੀ ਖੋਲ੍ਹਣਾ ਚਾਹੁੰਦੇ ਹਨ ਅਤੇ ਇਸ ਦਿਸ਼ਾ ਵਿੱਚ ਵੀ ਕੰਮ ਕਰ ਰਹੀਆਂ ਹਨ। ਦੱਸ ਦਈਏ ਕਿ ਸਾਨੀਆ ਮਿਰਜ਼ਾ ਗੋਲਡਨ ਵੀਜ਼ਾ ਪ੍ਰਾਪਤ ਕਰਨ ਵਾਲੀ ਤੀਜੀ ਭਾਰਤ ਦੀ ਮਸ਼ਹੂਰ ਹਸਤੀ ਬਣ ਗਈ ਹੈ। ਇਸ ਤੋਂ ਪਹਿਲਾ ਅਦਾਕਾਰ ਸ਼ਾਹਰੁਖ਼ ਖਾਨ ਤੇ ਸੰਜੇ ਦੱਤ ਨੂੰ ਵੀ ਇਹ ਵੀਜ਼ਾ ਮਿਲ ਚੁੱਕਾ ਹੈ।