ਅਣ-ਅਧਿਕਾਰਤ ਟੇੈਸਟ: ਪਹਿਲੇ ਦਿਨ ਭਾਰਤ-ਏ ਦੇ 4 ਬੱਲੇਬਾਜਾਂ ਨੇ ਬਣਾਏ ਅਰਧ ਸੈਂਕੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਯੁਵਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਸਮੇਤ ਚਾਰ ਬੱਲੇਬਾਜਾਂ ਨੇ ਅਰਧ ਸੈਂਕੜੇ.....

Prithvi Shaw

ਨਿਊਜੀਲੈਂਡ (ਪੀਟੀਆਈ): ਯੁਵਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਸਮੇਤ ਚਾਰ ਬੱਲੇਬਾਜਾਂ ਨੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ-ਏ ਨੇ ਨਿਊਜੀਲੈਂਡ-ਏ ਦੇ ਵਿਰੁੱਧ ਪਹਿਲੇ ਅਣ-ਅਧਿਕਾਰਤ ਟੈਸਟ ਦੇ ਪਹਿਲੇ ਦਿਨ ਪੰਜ ਵਿਕੇਟ ਉਤੇ 340 ਦੌੜਾਂ ਬਣਾਈਆਂ। ਚਾਰ ਦਿਨਾਂ ਮੈਚ ਦੇ ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਉਤੇ ਪਾਰਥਿਵ ਪਟੇਲ  111 ਗੇਂਦਾਂ ਵਿਚ 79 ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਦੇ ਵਿਰੁੱਧ ਅਰਧ ਸੈਕੜਾ ਦੇ ਨਾਲ ਟੇਸਟ ਕ੍ਰਿਕੇਟ ਵਿਚ ਡੈਬਿਊ ਕਰਨ ਵਾਲੇ ਹਨੁਮਾ ਵਿਹਾਰੀ ਨੇ 150 ਗੇਂਦਾਂ ਵਿਚ 86 ਦੌੜਾਂ ਬਣਾਈਆਂ। ਉਹ ਦਿਨ ਦੀ ਆਖਰੀ ਗੇਂਦ ਉਤੇ ਆਉਟ ਹੋਏ।

ਵਿਹਾਰੀ ਨੇ ਅਪਣੀ ਪਾਰੀ ਵਿਚ ਅੱਠ ਚੌਕੇ ਲਗਾਏ।  ਜਦੋਂ ਕਿ ਪਟੇਲ ਹੁਣ ਤੱਕ 10 ਚੌਕੇ ਲਗਾ ਚੁੱਕੇ ਹਨ। ਮਇੰਕ ਅੱਗਰਵਾਲ ਨੇ 65 ਅਤੇ ਸ਼ਾਅ ਨੇ 62 ਦੌੜਾਂ ਬਣਾਈਆਂ। ਟਾਸ ਜਿੱਤ ਕੇ ਬੱਲੇਬਾਜੀ ਕਰਦੇ ਹੋਏ ਭਾਰਤ-ਏ ਨੂੰ ਸ਼ਾਅ ਅਤੇ ਮੁਰਲੀ ਫਤਿਹ ਨੇ ਚੰਗੀ ਸ਼ੁਰੂਆਤ ਦਿਤੀ। ਮੁਰਲੀ ਫਤਹਿ 28 ਦੌੜਾਂ ਬਣਾ ਕੇ ਆਊਟ ਹੋਏ। ਸ਼ਾਅ ਨੇ ਅੱਗਰਵਾਲ ਦੇ ਨਾਲ 50 ਦੌੜਾਂ ਦੀ ਸਾਂਝੀਦਾਰੀ ਕੀਤੀ ਪਰ ਖੱਬੇ ਹੱਥ ਦੇ ਸਪਿਨਰ ਥਯੋ ਵਾਨ ਵੋਰਕੋਮ ਨੇ ਉਨ੍ਹਾਂ ਨੂੰ ਆਉਟ ਕੀਤਾ। ਵਿਹਾਰੀ ਅਤੇ ਅੱਗਰਵਾਲ ਨੇ ਤੀਸਰੇ ਵਿਕੇਟ ਲਈ 73 ਦੌੜਾਂ ਜੋੜੀਆਂ। ਅੱਗਰਵਾਲ ਨੂੰ ਮੱਧ ਤੇਜ ਗੇਂਦਬਾਜ ਬਲੇਅਰ ਟਿਕਨੇਰ ਨੇ ਬੋਲਡ ਕੀਤਾ।

ਸ਼ਾਅ ਨੇ 88 ਗੇਂਦਾਂ ਦੀ ਪਾਰੀ ਵਿਚ ਛੇ ਚੌਕੇ ਅਤੇ ਇਕ ਛੱਕਾ ਲਗਾਇਆ। ਜਦੋਂ ਕਿ ਅੱਗਰਵਾਲ  ਨੇ 10 ਚੌਕੇ ਅਤੇ ਦੋ ਛੱਕੇ ਜੜੇ। ਕਪਤਾਨ ਅਜਿੰਕੇ ਰਹਾਣੇ 12 ਦੌੜਾਂ ਬਣਾ ਕੇ ਆਉਟ ਹੋ ਗਏ ਪਰ ਵਿਹਾਰੀ ਅਤੇ ਪਟੇਲ ਨੇ ਪੰਜਵੇਂ ਵਿਕੇਟ ਲਈ 138 ਦੌੜਾਂ ਜੋੜੀਆਂ। ਹੁਣ ਟੀਮ ਮਜਬੂਤ ਸਥਿਤੀ ਵਿਚ ਲੱਗ ਰਹੀ ਹੈ।