ਉਸੈਨ ਬੋਲਟ ਦੀ ਥਾਂ ਨੀਰਜ ਚੋਪੜਾ ਬਣੇ ਵਿਸ਼ਵ ਅਥਲੈਟਿਕਸ ਦਾ ਚਹੇਤਾ ਚਿਹਰਾ

ਏਜੰਸੀ

ਖ਼ਬਰਾਂ, ਖੇਡਾਂ

ਹੁਣ ਤੱਕ ਨੀਰਜ ਚੋਪੜਾ 'ਤੇ ਪ੍ਰਕਾਸ਼ਿਤ ਹੋਏ ਸਭ ਤੋਂ ਵੱਧ 812 ਲੇਖ

Neeraj Chopra tops the list of most written athletes

 

ਨਵੀਂ ਦਿੱਲੀ: ਵਿਸ਼ਵ ਅਥਲੈਟਿਕਸ ਦੇ ਇਕ ਅਧਿਐਨ ਮੁਤਾਬਕ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਟੋਕੀਓ ਖੇਡਾਂ ਵਿਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਉਸੈਨ ਬੋਲਟ ਨੂੰ ‘ਸਭ ਤੋਂ ਵੱਧ ਨਜ਼ਰ ਆਉਣ ਵਾਲੇ ਅਥਲੀਟ’ ਵਜੋਂ ਪਛਾੜ ਦਿੱਤਾ ਹੈ। ਭਾਰਤ ਦੇ 24 ਸਾਲਾ ਸਟਾਰ ਖਿਡਾਰੀ ਨੇ ਫਿਰ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਸ਼ਾਨ ਵਿਚ ਵਾਧਾ ਕੀਤਾ।

ਜਿੱਥੋਂ ਤੱਕ ਮੀਡੀਆ ਕਵਰੇਜ ਦਾ ਸਵਾਲ ਹੈ, ਨੀਰਜ ਚੋਪੜਾ 'ਤੇ 812 ਲੇਖ ਪ੍ਰਕਾਸ਼ਿਤ ਕੀਤੇ ਗਏ। ਉਹਨਾਂ ਤੋਂ ਬਾਅਦ ਜਮੈਕਨ ਤਿਕੜੀ ਏਲੇਨ ਥੌਮਸਨ-ਹੇਰਾ (751), ਸ਼ੈਲੀ-ਐਨ ਫਰੇਜ਼ਰ-ਪ੍ਰਿਸ (698) ਅਤੇ ਸ਼ੇਰਿਕਾ ਜੈਕਸਨ (679)ਦਾ ਨੰਬਰ ਆਉਂਦਾ ਹੈ। ਕ੍ਰਿਸ਼ਮਈ ਬੋਲਟ 574 ਲੇਖਾਂ ਦੇ ਨਾਲ ਇਸ ਸੂਚੀ ਵਿਚ ਪੰਜਵੇਂ ਸਥਾਨ 'ਤੇ ਹਨ।

ਇਹ ਅੰਕੜੇ ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਸੇਬੇਸਟੀਅਨ ਕੋਏ ਨੇ ਚੋਣਵੇਂ ਏਸ਼ੀਆਈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਰੀ ਕੀਤੇ। ਇਹ ਅੰਕੜੇ ਜਰਮਨੀ ਆਧਾਰਿਤ ਮੀਡੀਆ ਨਿਗਰਾਨ ਫਰਮ ਯੂਨੀਸੇਪਟਾ  ਦੁਆਰਾ ਪ੍ਰਦਾਨ ਕੀਤੇ ਗਏ ਹਨ।