ਕਸ਼ਮੀਰ ਦੇ ਅਜ਼ਹਰ ਅਮੀਨ ਨੂੰ ਆਲ ਇੰਡੀਆ ਨਾਰਥ ਜ਼ੋਨ ਕ੍ਰਿਕਟ ਲਈ ਚੁਣਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਜ਼ਹਰ ਅਮੀਨ

File Photo

ਸ਼੍ਰੀਨਗਰ (ਫਿਰਦੌਸ਼ ਕਾਦਰੀ) - ਕਸ਼ਮੀਰ ਦੇ ਬੁਮਰਾ ਮੰਨੇ ਜਾਣ ਵਾਲੇ ਅਜ਼ਹਰ ਅਮੀਨ ਨੂੰ ਆਲ ਇੰਡੀਆ ਨਾਰਥ ਜ਼ੋਨ ਕ੍ਰਿਕਟ ਲਈ ਚੁਣਿਆ ਗਿਆ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਰਹਿਣ ਵਾਲਾ ਅਜ਼ਹਰ ਸਾਰਾ ਦਿਨ ਖ਼ਾਲੀ ਸਮੇਂ ਵਿਚ ਕ੍ਰਿਕਟ ਵਿਚ ਅਪਣੀ ਕੁਸ਼ਲਤਾ ਨੂੰ ਵਧਾਉਣ ਲਈ ਕਰਦਾ ਸੀ,

ਇਸ ਦੌਰਾਨ ਉਸ ਦੇ ਖੇਡ ਪ੍ਰਦਰਸ਼ਨ ਤੋਂ ਹਰ ਕੋਈ ਹੈਰਾਨ ਸੀ, ਜਿਸ ਦੇ ਚਲਦਿਆਂ ਹੁਣ ਉਸ ਦੀ ਆਲ ਇੰਡੀਆ ਨਾਰਥ ਜ਼ੋਨ ਕ੍ਰਿਕਟ ਟੀਮ ਲਈ ਚੋਣ ਕੀਤੀ ਗਈ ਹੈ।ਅਜ਼ਹਰ ਦਾ ਕਹਿਣਾ ਹੈ ਕਿ ਅੰਡਰ-16 ਟੀਮ ਵਿਚ ਉਸ ਦੀ ਚੋਣ ਦੀ ਖ਼ਬਰ ਜੰਮੂ-ਕਸ਼ਮੀਰ ਵਿਚ ਸ਼ੱਟ ਡਾਊਨ ਦੌਰਾਨ ਮਿਲੀ ਸੀ।

ਉਸ ਨੇ ਕਿਹਾ ਕਿ ਉਹ ਪਿਛਲੇ ਸਾਲ ਸ੍ਰੀਨਗਰ ਦੇ ਸ਼ੇਰ ਏ ਕਸ਼ਮੀਰ ਕ੍ਰਿਕਟ ਸਟੇਡੀਅਮ ਵਿਚ ਅੰਡਰ-16 ਟ੍ਰਾਇਲ ਵਿਚ ਭਾਗ ਲੈਣ ਲਈ ਗਿਆ ਸੀ, ਜਿੱਥੇ ਉਸ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਇਹ ਚੋਣ ਕੀਤੀ ਗਈ ਹੈ।

ਅਜ਼ਹਰ ਨੇ ਇਸ ਨੂੰ ਅਪਣੇ ਲਈ ਇਕ ਵੱਡੀ ਉਪਲਬਧੀ ਦੱਸਿਆ। ਅਜ਼ਹਰ ਦਾ ਸੁਪਨਾ ਹੈ ਕਿ ਉਹ ਕ੍ਰਿਕਟ ਵਿਚ ਅੱਗੇ ਵਧਦਾ ਹੋਇਆ ਜੰਮੂ-ਕਸ਼ਮੀਰ ਦੀ ਅਗਵਾਈ ਕਰੇ ਅਤੇ ਫਿਰ ਇੰਡੀਅਨ ਟੀਮ ਵਿਚ ਸ਼ਾਮਲ ਹੋ ਕੇ ਪੂਰੇ ਭਾਰਤ ਦੀ ਅਗਵਾਈ ਕਰੇ। ਸਾਡੀ ਦੁਆ ਹੈ ਕਿ ਅਜ਼ਹਰ ਭਾਰਤੀ ਟੀਮ ਵਿਚ ਖੇਡੇ ਅਤੇ ਅਪਣੇ ਸੁਪਨਿਆਂ ਨੂੰ ਪੂਰੇ ਕਰੇ।