ਮਜ਼ਾਕ ਉਡਾਉਣ ਵਾਲੇ ਟਵੀਟ 'ਤੇ ਰਾਇਡੂ ਦੇ ਵਿਰੁਧ ਕੋਈ ਕਾਰਵਾਈ ਨਹੀਂ: ਬੀ.ਸੀ.ਸੀ.ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਇਡੂ ਨੇ ਟਵੀਟ ਕੀਤਾ ਸੀ - '30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋ ਰਹੇ ਟੂਰਨਾਮੈਂਟ ਦੇ ਮੈਚਾਂ ਨੂੰ ਦੇਖਣ ਲਈ ਉਨ੍ਹਾਂ ਤ੍ਰਿਆਯਮੀ ਚਸ਼ਮੇ ਦਾ ਆਰਡਰ ਕਰ ਦਿਤਾ ਹੈ'

Ambati Rayudu

ਨਵੀਂ ਦਿੱਲੀ : ਅੰਬਾਤੀ ਰਾਇਡੂ ਨੇ ਵਿਸ਼ਵ ਕੱਪ ਟੀਮ 'ਚ ਜਗ੍ਹਾ ਨਹੀਂ ਬਣਾ ਪਾਉਣ ਤੋਂ ਬਾਅਦ ਇਸ ਫ਼ੈਸਲੇ ਦਾ ਮਜ਼ਾਕ ਉਡਾਉਂਦੇ ਹੋਏ ਟਵੀਟ ਕੀਤਾ ਸੀ ਪਰ ਬੀ.ਸੀ.ਸੀ.ਆਈ ਨੇ ਬੁਧਵਾਰ ਨੂੰ ਕਿਹਾ ਕਿ ਇਸ ਬੱਲੇਬਾਜ਼ 'ਤੇ ਜ਼ੁਰਮਾਨਾ ਲਾਉਣ ਦੀ ਉਸਦੀ ਯੋਜਨਾ ਨਹੀਂ ਹੈ। ਇਸ ਹੈਦਰਾਬਾਦੀ ਖਿਡਾਰੀ ਨੂੰ ਮੰਗਲਵਾਰ ਨੂੰ ਵਿਸ਼ਵ ਕੱਪ ਦੀ 15 ਮੈਂਬਰੀ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ ਅਤੇ ਆਲ ਰਾਊਂਡਰ ਵਿਜੇ ਸ਼ੰਕਰ ਨੂੰ ਉਨ੍ਹਾਂ 'ਤੇ ਤਰਜੀਹੀ ਦਿਤੀ ਗਈ। ਇਸ ਤੋਂ ਬਾਅਦ ਰਾਇਡੂ ਨੇ ਟਵੀਟ ਕੀਤਾ ਕਿ 30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋ ਰਹੇ ਟੂਰਨਾਮੈਂਟ ਦੇ ਮੈਚਾਂ ਨੂੰ ਦੇਖਣ ਲਈ ਉਨ੍ਹਾਂ ਤ੍ਰਿਆਯਮੀ ਚਸ਼ਮੇ ਦਾ ਆਰਡਰ ਕਰ ਦਿਤਾ ਹੈ।

ਮੁੱਖ ਚੋਣ ਅਧਿਕਾਰੀ ਐੱਮ.ਐੱਸ.ਕੇ ਪ੍ਰਸਾਦ ਦੇ ਸ਼ੰਕਰ ਦੀ ਚੋਣ ਨੂੰ ਠੀਕ ਦਸਣ ਲਈ ਉਨ੍ਹਾਂ ਦੀ 'ਤ੍ਰਿਆਯਮੀ ਸਮਰਥਾ' ਦਾ ਹਵਾਲਾ ਦਿਤਾ ਸੀ। ਉਸਦੇ ਇਕ ਦਿਨ ਬਾਅਦ ਹੀ ਤ੍ਰਿਆਯਮੀ ਦਾ ਜ਼ਿਕਰ ਆਇਆ। ਬੀ.ਸੀ.ਸੀ.ਆਈ ਨੇ ਇਸਦਾ ਸੰਗਿਆਨ ਲੇ ਲਿਆ ਹੈ ਪਰ ਇਸ 'ਚ ਚੋਣ ਨੀਤੀ ਨੂੰ ਸਿੱਧੇ ਤੌਰ 'ਤੇ ਆਲੋਚਨਾ ਨਹੀਂ ਕੀਤੀ ਗਈ ਹੈ ਇਸ ਲਈ ਸੰਚਾਲਨ ਸੰਸਥਾ ਇਸ 'ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਹੈ।

ਬੀ.ਸੀ.ਸੀ.ਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਬੁਧਵਾਰ ਨੂੰ ਕਿਹ, ''ਰਾਇਡੂ ਨੇ ਜੋ ਕੁੱਝ ਟਵੀਟ ਕੀਤਾ, ਉਸਦਾ ਸੰਗਿਆਨ ਲੈ ਲਿਆ ਹੈ ਪਰ ਇਸ ਸਮੇਂ ਭਾਵਨਾਵਾਂ ਕਾਫ਼ੀ ਜੋਰ ਨਾਲ ਉੱਠ ਰਹੀਆਂ ਹੋਣਗੀਆਂ, ਇਸ ਨੂੰ ਸਵੀਕਾਰ ਕਰਦੇ ਹਾਂ। ਨਿਰਾਸ਼ਾ ਤਾਂ ਹੋਵੇਗੀ ਹੀ ਅਤੇ ਇਨ੍ਹਾਂ ਭਾਵਨਾਵਾਂ ਨੂੰ ਦਿਖਾਉਣ ਲਈ ਕੁੱਝ ਜਰੀਆ ਵੀ ਚਾਹੀਦਾ, ਪਰ ਇਸ ਸੀਮਾ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਰਾਇਡੂ ਪਿਛਲੇ ਮਹੀਨੇ ਆਸਟਰੇਲੀਆ ਵਿਰੁਧ ਤਿੰਨ ਅਸਫ਼ਲਤਾਵਾਂ ਤੋਂ ਬਾਅਦ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ।