ਪੰਤ, ਰਾਇਡੂ ਅਤੇ ਸੈਣੀ ਵਿਸ਼ਵ ਕੱਪ ਲਈ ਭਾਰਤ ਦੇ ਸਟੈਂਡ ਬਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖ਼ਲੀਲ ਅਹਿਮਦ, ਆਵੇਸ਼ ਖ਼ਾਨ ਅਤੇ ਦੀਪਕ ਚਾਹਰ ਨੈਟ ਗੇਂਦਬਾਜ਼ਾਂ ਦੇ ਤੌਰ 'ਤੇ ਟੀਮ ਨਾਲ ਜਾਣਗੇ

Indian Cricket team

ਨਵੀਂ ਦਿੱਲੀ : ਨੌਜਵਾਨ ਵਿਕਟਕੀਪਰ ਬੱਲੇਬਾਜ਼ ਰੀਸ਼ਭ ਪੰਤ,  ਅਨੁਭਵੀ ਬੱਲੇਬਾਜ਼ ਅੰਬਾਤੀ ਰਾਇਡੂ ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਭਾਰਤ ਨੇ 30 ਮਈ ਤੋਂ ਬ੍ਰਿਟੇਨ ਵਿਚ ਹੋਣ ਵਾਲੇ ਆਈ.ਸੀ.ਸੀ ਕ੍ਰਿਕਟ ਵਿਸ਼ਵ ਕੱਪ ਲਈ ਸਟੈਂਡ ਬਾਏ ਰਖਿਆ ਗਿਆ ਹੈ। ਆਈ.ਸੀ.ਸੀ ਨੇ ਸੰਭਾਵੀ ਵਿਡਾਰੀ ਦੀ ਚੋਣ ਪ੍ਰੀਕਰੀਆ ਖ਼ਤਮ ਕਰ ਦਿਤੀ ਹੈ। ਬੀ.ਸੀ.ਸੀ.ਆਈ ਦੇ ਕੋਲ ਹਾਲਾਂਕਿ ਇਨ੍ਹਾਂ ਤਿੰਨਾਂ ਦੇ ਇਲਾਵਾ ਕਿਸੇ ਹੋਰ ਦੀ ਚੋਣ ਦਾ ਵਿਕਲਪ ਵੀ ਹੋਵੇਗਾ, ਪਰ ਅਜੀਹਾ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। 

ਬੀ.ਸੀ.ਸੀ.ਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਬੁਧਵਾਰ ਨੂੰ ਦਸਿਆ, '' ਆਈ.ਸੀ.ਸੀ ਚੈਂਪੀਅਨਜ਼ ਟ੍ਰਾਫ਼ੀ ਦੀ ਤਰ੍ਹਾਂ, ਸਾਡੇ ਕੋਲ ਤਿੰਨ ਸਟੈਂਡ ਬਾਏ ਹੋਣਗੇ। ਰੀਸ਼ਭ ਪੰਤ ਅਤੇ ਅੰਬਾਤੀ ਰਾਇਡੂ ਪਹਿਲੇ ਅਤੇ ਦੂਜੇ ਸਟੈਂਡ ਬਾਏ ਹੋਣਗੇ ਜਦਕਿ ਸੈਣੀ ਇਸ ਲੜੀ 'ਚ ਗੇਂਦਬਾਜ਼ ਦੇ ਰੂਪ 'ਚ ਸ਼ਾਮਲ ਹਨ।'' ਖ਼ਲੀਲ ਅਹਿਮਦ, ਆਵੇਸ਼ ਖ਼ਾਨ ਅਤੇ ਦੀਪਕ ਚਾਹਰ ਨੈਟ ਗੇਂਦਬਾਜ਼ਾਂ ਦੇ ਤੌਰ 'ਤੇ ਟੀਮ ਨਾਲ ਜਾਣਗੇ। ਟੀਮ ਕਮੇਟੀ ਨੂੰ ਜੇਕਰ ਲੋੜ ਮਹਿਸੂਸ ਹੁੰਦੀ ਹੈ ਤਾਂ ਇਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਸੈਣੀ ਵੀ ਉਨ੍ਹਾ ਰਿਜ਼ਰਵ ਖਿਡਾਰੀਆਂ 'ਚ ਸ਼ਾਮਲ ਹਨ ਜਿਹੜੇ ਟੀਮ ਨਾਲ ਜਾ ਰਹੇ ਹਨ। ਅਧਿਕਾਰੀ ਨੇ ਕਿਹਾ, ''ਖ਼ਲੀਲ, ਆਵੇਸ਼ ਅਤੇ ਦੀਪਕ ਸਟੈਂਡ ਬਾਏ ਨਹੀਂ ਹਨ। ਗੇਂਦਬਾਜ਼ਾਂ ਦੇ ਮਾਮਲੇ 'ਚ ਇਨ੍ਹਾਂ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਹੋ ਸਕਦੀ ਹੈ, ਪਰ ਬੱਲੇਬਾਜ਼ੀ ਵਿਚ ਜਾਂ ਤਾ ਰੀਸ਼ਭ ਹੋਣਗੇ ਜਾਂ ਫਿਰ ਰਾਇਡੂ।''