World Cup 2019 : ਭਾਰਤ ਨੇ ਪਾਕਿਸਤਾਨ ਨੂੰ ਦਿੱਤੀ 7ਵੀਂ ਵਾਰ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ-ਪਾਕਿਸਤਾਨ ਮੈਚ ਹਮੇਸ਼ਾ ਹੀ ਸਾਹਾਂ ਨੂੰ ਰੋਕਣ ਵਾਲਾ ਹੁੰਦਾ ਹੈ। ਮੈਨਚੈਸਟਰ ਵਿਚ ਭਾਰਤ ਨੇ ਪਾਕਿਸਤਾਨ ਦੀ ਜ਼ਬਰਦਸਤ ਧੁਲਾਈ ਕੀਤੀ।

World cup 2019 ind vs pak

ਮੈਨਚੈਸਟਰ : ਭਾਰਤ-ਪਾਕਿਸਤਾਨ ਮੈਚ ਹਮੇਸ਼ਾ ਹੀ ਸਾਹਾਂ ਨੂੰ ਰੋਕਣ ਵਾਲਾ ਹੁੰਦਾ ਹੈ। ਮੈਨਚੈਸਟਰ ਵਿਚ ਭਾਰਤ ਨੇ ਪਾਕਿਸਤਾਨ ਦੀ ਜ਼ਬਰਦਸਤ ਧੁਲਾਈ ਕੀਤੀ। ਕੁਝ ਨਵੇਂ ਰਿਕਾਰਡ ਬਣੇ ਤੇ ਕੁਝ ਟੁੱਟੇ। ਉੱਥੇ ਹੀ ਰੋਹਿਤ ਸ਼ਰਮਾ ਨੇ 85 ਗੇਂਦਾਂ ਵਿਚ ਜੜਿਆ ਸੈਂਕੜਾ। ਰੋਹਿਤ ਦਾ ਵਨਡੇ 'ਚ 24ਵਾਂ ਸੈਂਕੜਾ ਹੈ। ਰੋਹਿਤ ਨੇ ਵਰਲਡ ਕੱਪ ਦੇ ਤਿੰਨ ਮੈਚਾਂ ਵਿਚ ਹੀ ਦੋ ਸੈਂਕੜੇ ਜੜੇ ਹਨ। ਉਸ ਦੀ ਪਾਰਟੀ ਵਿਚ ਤਿੰਨ ਛੱਕੇ ਤੇ 9 ਚੌਕੇ ਸ਼ਾਮਲ ਹਨ।

ਹਸਨ ਅਲੀ ਦੇ ਓਵਰ ਵਿੱਚ 10 ਦੌੜਾਂ ਮਿਲੀਆਂ। 15 ਓਵਰਾਂ ਬਾਅਦ ਟੀਮ ਇੰਡੀਆਂ ਦਾ ਸਕੋਰ ਇੱਕ ਵਿਕਟ ਦੇ ਨੁਕਸਾਨ ਨਾਲ 146 ਦੌੜਾਂ ਹਨ। ਰੋਹਿਤ 81 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਿਹਾ ਹੈ। ਭਾਰਤ ਨੂੰ ਪਹਿਲਾ ਝਟਕਾ ਲੱਗਿਆ ਹੈ। ਵਾਹਬ ਨੇ ਪਾਕਿਸਤਾਨ ਨੂੰ ਵੱਡੀ ਸਫਲਤਾ ਦਵਾਈ। ਰਾਹੁਲ 78 ਗੇਂਦਾਂ ਵਿੱਚ 57 ਦੌੜਾਂ ਬਣਾ ਕੇ ਰਿਆਜ ਦਾ ਸ਼ਿਕਾਰ ਬਣੇ। ਟੀਮ ਇੰਡੀਆ ਦਾ ਸਕੋਰ 23.5 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 136 ਦੌੜਾ ਹਨ।


ਵਰਲਡ ਕੱਪ ਦੇ 22ਵੇਂ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਖਿਲਾਫ਼ ਟਾਸ ਜਿੱਤੀ ਤੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਟੀਮ ਇੰਡੀਆ ਦੇ ਓਪਨਰ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਕ੍ਰੀਜ਼ 'ਤੇ ਹਨ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਪਹਿਲਾ ਓਵਰ ਮੇਡਨ ਕੀਤਾ। ਅੰਪਾਇਰ ਨੇ ਆਮਿਰ ਨੂੰ ਫਾਲਥਰੂ ਬਾਰੇ ਦੋ ਵਾਰ ਵਾਰਨਿੰਗ ਦੇ ਦਿੱਤੀ ਹੈ।

ਗੇਂਦ ਸੁੱਟਣ ਬਾਅਦ ਉਹ ਵਿਕੇਟ ਦੇ ਡੇਂਜਰ ਏਰੀਆ ਵਿਚ ਜਾ ਰਿਹਾ ਸੀ। ਪਾਕਿਸਤਾਨ ਨੇ ਦੋ ਬਦਲਾਅ ਕੀਤੇ ਹਨ। ਦੋ ਸਪਿਨਰ ਸ਼ਾਦਾਬ ਖ਼ਾਨ ਤੇ ਇਮਾਦ ਵਸੀਮ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਟੀਮ ਇੰਡੀਆ ਨੇ ਸ਼ਿਖਰ ਧਵਨ ਦੀ ਥਾਂ ਆਲ ਰਾਊਂਡਰ ਵਿਜੇ ਸ਼ੰਕਰ ਨੂੰ ਮੌਕਾ ਦਿੱਤਾ ਹੈ।