ਕ੍ਰਿਕਟ ਵਿਸ਼ਵ ਕੱਪ: ਇਕ ਪਾਰੀ ਵਿਚ ਬਣ ਸਕਦੀਆਂ ਹਨ 500 ਦੌੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਅਧਿਕਾਰਕ ਫ਼ੈਂਸ ਸਕੋਰ ਬੋਰਡ ਨੂੰ ਨਵੇਂ ਡਿਜ਼ਾਈਨ ਵਿਚ ਤਿਆਰ ਕੀਤਾ

ECB redesigns fans' scorecard to accommodate 500-run totals

ਲੰਦਨ : ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੌਜੂਦਾ ਕ੍ਰਿਕਟ ਲੜੀ ਵਿਚ ਬਣ ਰਹੀਆਂ ਜ਼ਿਆਦਾ ਦੌੜਾਂ ਨੂੰ ਵੇਖਦੇ ਹੋਏ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਅਧਿਕਾਰਕ ਫ਼ੈਂਸ ਸਕੋਰ ਬੋਰਡ ਨੂੰ ਨਵੇਂ ਡਿਜ਼ਾਈਨ ਵਿਚ ਤਿਆਰ ਕੀਤਾ ਹੈ ਜਿਸ ਵਿਚ ਟੀਮ ਦੀ ਦੌੜਾਂ ਦੇ ਸਕੇਲ ਨੂੰ 500 ਤਕ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਉਮੀਰ ਪ੍ਰਗਟਾਈ ਕਿ 30 ਮਈ ਨੂੰ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿਚ ਇਕ ਪਾਰੀ ਵਿਚ 500 ਦੌੜਾਂ ਵੀ ਬਣ ਸਕਦੀਆਂ ਹਨ ਜਿਸ ਕਾਰਨ ਦੌੜਾਂ ਦੇ ਸਕੇਲ ਨੂੰ 500 ਤਕ ਕੀਤਾ ਗਿਆ ਹੈ।

ਇੰਗਲੈਂਡ ਦੇ ਮੈਦਾਨਾਂ ਵਿਚ ਪ੍ਰਿੰਟਿਡ ਸਕੋਰ ਬੋਰਡ ਵੀ ਹੈ ਜੋ ਮੈਚ ਤੋਂ ਬਾਅਦ ਦਰਸ਼ਕਾਂ ਨੂੰ ਇਕ ਜਾਂ ਦੋ ਪਾਊਂਡ ਵਿਚ ਦਿਤੇ ਜਾਂਦੇ ਹਨ। 'ਦਿ ਟੈਲੀਗ੍ਰਾਫ਼' ਮੁਤਾਬਕ ਦਰਸ਼ਕਾਂ ਵਲੋਂ ਖ਼ਰੀਦੇ ਜਾਣ ਵਾਲੇ ਸਕੋਰਬੋਰਡ ਵਿਚ ਦੌੜਾਂ ਦਾ ਰਿਕਾਰਡ ਹੁੰਦਾ ਹੈ। ਵਿਸ਼ਵ ਕੱਪ ਲਈ ਪਹਿਲਾਂ ਅਜਿਹੇ ਸਕੋਰਬੋਰਡ ਤਿਆਰ ਕੀਤੇ ਗਏ ਸਨ ਜਿਨ੍ਹਾਂ ਵਿਚ ਸਕੋਰ 400  ਦੌੜਾਂ ਹੋ ਸਕਦਾ ਹੈ। ਪਿਛਲੇ ਹਫ਼ਤੇ ਟੂਰਨਾਮੈਂਟ ਦੇ ਡਾਇਰੈਕਟਰ ਸਟੀਵ ਐਲਵਰਦੀ ਨੇ ਮਹਿਸੂਸ ਕੀਤਾ ਕਿ ਇਸ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਕਿ 500 ਦੌੜਾਂ ਪਾਈਆਂ ਜਾ ਸਕਣ। 

ਇੰਗਲੈਂਡ ਨੇ ਪਿਛਲੇ ਸਾਲ ਆਸਟ੍ਰੇਲੀਆ ਵਿਰੁਧ ਖੇਡੇ ਗਏ ਇਕ ਰੋਜ਼ਾ ਮੈਚ ਵਿਚ ਛੇ ਵਿਕਟਾਂ ਦੇ ਨੁਕਸਾਨ 'ਤੇ 481 ਦੌੜਾਂ ਬਣਾਈਆਂ ਸਨ। ਪਾਕਿਸਤਾਨ ਵਿਰੁਧ ਮੌਜੂਦਾ ਲੜੀ ਦੇ ਦੂਜੇ ਇਕ ਰੋਜ਼ਾ ਮੇਚ ਵਿਚ ਇੰਗਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 373 ਦੌੜਾਂ ਬਣਾਈਆਂ ਸਨ ਇਸ ਦੇ ਜਵਾਬ ਵਿਚ ਪਾਕਿਸਤਾਨ ਦੀ ਟੀਮ ਨੇ 361 ਦੌੜਾਂ ਬਣਾਈਆਂ ਸਨ ਅਤੇ ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਇਕ ਪਾਰੀ ਵਿਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ। ਇੰਗਲੈਂਡ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਟਾਮ ਹੈਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਸਕੋਰਬੋਰਡ ਦੇ ਸਕੇਲ ਨੂੰ ਬਦਲ ਕੇ 500 ਕਰ ਦਿਤਾ ਹੈ ਅਤੇ ਹੋ ਸਕਦਾ ਹੈ ਕਿ ਇਸ ਵਿਸ਼ਵ ਕੱਪ ਵਿਚ ਇਕ ਪਾਰੀ ਵਿਚ 500 ਦੌੜਾਂ ਬਣਨ ਦਾ ਇਤਿਹਾਸ ਹੀ ਬਣ ਜਾਵੇ।