ICC Ranking : ਏਸ਼ੀਆ ਕੱਪ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਅਤੇ ਸ਼ੈਫਾਲੀ ਵਰਮਾ ਨੇ ਮਹਿਲਾ ਰੈਕਿੰਗ ’ਚ ਲਗਾਈ ਛਲਾਂਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ICC Ranking : ICC ਟੀ-20 ਰੈਂਕਿੰਗ ’ਚ ਹਰਮਨਪ੍ਰੀਤ ਕੌਰ 12ਵੇਂ ਤੇ ਸੈਫਾਲੀ ਵਰਮਾ 15 ਵੇਂ ਸਥਾਨ ’ਤੇ ਪਹੁੰਚੀ 

Harmanpreet Kaur and Saifali Verma

ICC Ranking : ਭਾਰਤੀ ਮਹਿਲਾ ਟੀਮ ਏਸ਼ੀਆ ਕੱਪ ਦੇ ਲਈ ਤਿਆਰ ਹੈ ਅਤੇ ਸ੍ਰੀ ਲੰਕਾ ਪਹੁੰਚ ਗਈ ਹੈ। ਇਸ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਆਈਸੀਸੀ ਰੈਕਿੰਗ ਵਿਚ ਲੰਬੀ ਛਲਾਂਗ ਲਗਾਈ ਹੈ।  ਹਰਮਨਪ੍ਰੀਤ ਕੌਰ ਅਤੇ ਸ਼ੈਫਾਲੀ ਵਰਮਾ ਨੇ ਦੱਖਣੀ ਅਫਰੀਕਾ ਖਿਲਾਫ਼ ਹਾਲ ਹੀ 'ਚ ਖ਼ਤਮ ਹੋਈ ਸੀਰੀਜ਼ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਟੀ-20 ਰੈਂਕਿੰਗ 'ਚ ਕ੍ਰਮਵਾਰ 12ਵੇਂ ਅਤੇ 15ਵੇਂ ਸਥਾਨ 'ਤੇ ਪਹੁੰਚ ਗਈਆਂ ਹਨ। 

ਇਹ ਵੀ ਪੜੋ : London News : ਬ੍ਰਿਟੇਨ ਗੁਰਦੁਆਰੇ ’ਚ ਨਾਬਾਲਿਗ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ

ਹਰਮਨਪ੍ਰੀਤ ਤਿੰਨ ਪਾਇਦਾਨ ਅੱਗੇ ਵਧੀ ਹੈ। ਉਨ੍ਹਾਂ ਦੇ ਕੁੱਲ 613 ਰੇਟਿੰਗ ਅੰਕ ਹਨ। ਸ਼ੈਫਾਲੀ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ। ਉਹ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਅਤੇ ਇੰਗਲੈਂਡ ਦੀ ਡੈਨੀ ਵਾਇਟ ਨਾਲ 15ਵੇਂ ਸਥਾਨ 'ਤੇ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਪੰਜਵੇਂ ਸਥਾਨ 'ਤੇ ਬਰਕਰਾਰ ਹੈ ਅਤੇ ਭਾਰਤੀ ਖਿਡਾਰੀਆਂ 'ਚੋਂ ਸਿਖਰ 'ਤੇ ਹਨ।

ਇਹ ਵੀ ਪੜੋ : Chandigarh News : 5 ਸਾਲਾ ਦੀ ਬੱਚੀ ਮਾਂ ਦਾ ਸਰਨੇਮ ਬਦਲਾਉਣ ਲਈ ਪਹੁੰਚੀ ਹਾਈ ਕੋਰਟ, ਜਾਣੋ ਪੂਰਾ ਮਾਮਲਾ 

ਗੇਂਦਬਾਜ਼ਾਂ ਦੀ ਸੂਚੀ 'ਚ  ਤਜਰਬੇਕਾਰ ਦੀਪਤੀ ਸ਼ਰਮਾ ਤੀਜੇ ਸਥਾਨ ’ਤੇ ਬਰਕਰਾਰ ਹੈ। ਰਾਧਾ ਯਾਦਵ ਅੱਠ ਪਾਇਦਾਨ ਚੜ੍ਹ ਕੇ 15ਵੇਂ, ਪੂਜਾ ਵਸਤਰਕਾਰ ਛੇ ਪਾਇਦਾਨ ਉੱਪਰ 23ਵੇਂ ਅਤੇ ਸ਼੍ਰੇਅੰਕਾ ਪਾਟਿਲ ਨੌਂ ਪਾਇਦਾਨ ਉੱਪਰ ਚੜ੍ਹ ਕੇ 60ਵੇਂ ਸਥਾਨ 'ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਸਪਿਨਰ ਸਾਰਾ ਗਲੇਨ ਨੇ 768 ਅੰਕਾਂ ਦੇ ਨਾਲ ਆਪਣੇ ਕਰੀਅਰ ਦੀ ਨਵੀਂ ਸਰਵਉੱਚ ਰੇਟਿੰਗ ਹਾਸਲ ਕੀਤੀ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ਼ ਮੌਜੂਦਾ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਚਾਰ ਮੈਚਾਂ 'ਚ ਅੱਠ ਵਿਕਟਾਂ ਲਈਆਂ ਹਨ। ਉਹ ਪਹਿਲਾਂ ਵਾਂਗ ਦੂਜੇ ਸਥਾਨ 'ਤੇ ਬਣੀ ਹੋਈ ਹੈ। ਉਨ੍ਹਾਂ ਦੀ ਸਾਥੀ ਸੋਫੀ ਐਕਲੇਸਟੋਨ ਸਿਖਰ 'ਤੇ ਹੈ।
ਭਾਰਤੀ ਟੀਮ ਦੀਆਂ ਨਜ਼ਰਾਂ ਹੁਣ 19 ਜੁਲਾਈ ਤੋਂ ਸੁਰੂ ਹੋਣ ਵਾਲੇ ਏਸੀਆਂ ਕੱਪ ’ਤੇ ਟਿੱਕੀ ਹੋਈ ਹੈ। ਟੀਮ ਆਪਣਾ ਪਹਿਲਾ ਮੈਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ। 

(For more news apart from   Asia Cup Before Harmanpreet Kaur and Saifali Verma took leap in women rankings News in Punjabi, stay tuned to Rozana Spokesman)